ETV Bharat / state

ਨੌਜਵਾਨ ਨੇ 11 ਹਜ਼ਾਰ ਫੁੱਟ ਉਚਾਈ ਦੀ ਬਰਫੀਲੀ ਚੋਟੀ 'ਤੇ ਲਹਿਰਾਇਆ ਕਿਸਾਨੀ ਝੰਡਾ

author img

By

Published : Jan 14, 2021, 4:45 PM IST

ਮਾਨਸਾ ਦੇ ਲਵਪ੍ਰੀਤ ਸਿੰਘ ਨੇ ਡਲਹੌਜ਼ੀ ਦੀ 11 ਹਜ਼ਾਰ ਫੁੱਟ ਉਚਾਈ ਦੀ ਬਰਫ਼ੀਲੀ ਚੋਟੀ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਲਹਿਰਾ ਕੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਆਵਾਜ ਨੂੰ ਹੋਰ ਹੁਲਾਰਾ ਦਿੱਤਾ ਹੈ।

ਮਾਨਸਾ ਦੇ ਨੌਜਵਾਨਾਂ ਨੇ ਬਰਫੀਲੀ ਚੋਟੀ 'ਤੇ ਲਹਿਰਾਇਆ ਕਿਸਾਨੀ ਝੰਡਾ

ਮਾਨਸਾ: ਕਾਲੇ ਕਾਨੂੰਨਾਂ ਖਿਲਾਫ਼ ਚੱਲ ਰਿਹਾ ਸੰਘਰਸ਼ ਇਸ ਵੇਲੇ ਪੂਰੀ ਦੁਨੀਆ 'ਚ ਚਮਕਿਆ ਹੋਇਆ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਕਿਸਾਨੀ ਅੰਦੋਲਨ ਦੇ ਹੱਕ 'ਚ ਆਵਾਜ਼ਾਂ ਸਾਂਝੀਆਂ ਹੋ ਕੇ ਲੋਕ ਲਹਿਰ ਬਣ ਰਹੀਆਂ ਹਨ। ਮਾਨਸਾ ਜ਼ਿਲ੍ਹੇ ਦੇ ਨੌਜਵਾਨ ਲਵਪ੍ਰੀਤ ਸਿੰਘ ਨੇ ਡਲਹੌਜ਼ੀ ਦੀ 11 ਹਜ਼ਾਰ ਫੁੱਟ ਉਚਾਈ ਦੀ ਬਰਫ਼ੀਲੀ ਚੋਟੀ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਝੰਡਾ ਲਹਿਰਾ ਕੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਦੀ ਆਵਾਜ ਨੂੰ ਹੋਰ ਹੁਲਾਰਾ ਦਿੱਤਾ ਹੈ। ਇਹ ਨੌਜਵਾਨ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਵਿਭਾਗ ਵਿੱਚ ਆਪਣੀ ਮਾਸਟਰ ਦੀ ਡਿਗਰੀ ਕਰ ਰਿਹਾ ਹੈ। ਇਤਿਹਾਸ ਨਾਲ ਸੰਬੰਧਿਤ ਥਾਵਾਂ 'ਤੇ ਪਹਾੜੀ ਇਲਾਕਿਆਂ ਦੀ ਯਾਤਰਾ ਕਰਨਾ ਅਤੇ ਹੋਰਨਾਂ ਗਤੀਵਿਧੀਆਂ ਤੇ ਘੁੰਮਣ ਫਿਰਨ ਦਾ ਸ਼ੌਕ ਰੱਖਦਾ ਹੈ।

ਇਸ ਨੌਜਵਾਨ ਨੇ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ ਵਿੱਚ ਆਪਣੀ ਬਾਰਵੀਂ ਜਮਾਤ ਪਾਸ ਕੀਤੀ ਹੈ। ਇਹ ਜਜ਼ਬਾ ਉਸ ਵਿੱਚ ਕੁੱਝ ਉਥੇ ਰਹਿ ਕੇ 'ਤੇ ਕੁੱਝ ਆਪਣੇ ਸ਼ੌਕ ਵਜੋਂ ਉਪਜਿਆ ਹੈ। 6 ਜਨਵਰੀ ਨੂੰ ਸ਼ੁਰੂ ਹੋਏ ਨਵੇਂ ਸਾਲ ਦਾ ਪਹਿਲਾ ਨੈਸ਼ਨਲ ਐਡਵੈਂਚਰ ਕਮ ਟ੍ਰੈਕਿੰਗ ਕੈਂਪ 2021 ਖੱਜਿਆਰ-ਡਲਹੌਜ਼ੀ (ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ ਗਿਆ।

ਲਵਪ੍ਰੀਤ ਸਿੰਘ ਨੇ ਨੈਸ਼ਨਲ ਲੈਵਲ ਉਪਰ ਆਪਣੇ ਜ਼ਿਲ੍ਹੇ 'ਤੇ ਪੰਜਾਬ ਰਾਜ ਵੱਲੋਂ ਪ੍ਰਦਰਸ਼ਨ ਕੀਤਾ ਅਤੇ ਹੋਰਨਾਂ ਨੌਜਵਾਨਾਂ ਨੂੰ ਵੀ ਪ੍ਰੇਰਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਸਹੀ ਰਾਹ 'ਤੇ ਜਾ ਕੇ ਸਾਡੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ। ਇਸ ਤੋਂ ਇਲਾਵਾ ਲਵਪ੍ਰੀਤ ਨੇ ਚੰਦਰਖਾਨੀ ਅਤੇ ਰੋਹਤਾਂਗ ਦੱਰੇ ਵਰਗੇ ਕਈ ਹੋਰ ਟ੍ਰੈਕਾਂ ਓੁਪਰ ਟ੍ਰੈਕਿੰਗ ਕਰ ਚੁੱਕਾ ਹੈ। ਉਸਦੀ ਤਿਆਰੀ ਬੇਸਿਕ ਮਾਊਂਟੇਨੀਅਰਿੰਗ ਕੋਰਸ ਅਤੇ ਮਾਊਂਟ ਐਵਰੇਸਟ ਬੇਸ ਕੈਂਪ ਲਗਾਉਣ ਦੀ ਤਿਆਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.