ETV Bharat / state

ਕਿਸਾਨਾਂ ਦੇ ਹੱਕ 'ਚ ਹਮੇਸ਼ਾ ਸੀ, ਹਾਂ ਤੇ ਰਹਾਂਗਾ: ਲਵਪ੍ਰੀਤ ਸਿੰਘ - ਲਵਪ੍ਰੀਤ ਸਿੰਘ

ਪਿਛਲੇ ਦਿਨੀਂ ਲਵਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਨੇ ਹਿਮਾਚਲ ਦੀ 11 ਹਜ਼ਾਰ ਉੱਚੀ ਬਰਫ਼ੀਲੀ ਚੋਟੀ ਉੱਤੇ ਟਰੈਕਿੰਗ ਕਰਕੇ ਕਿਸਾਨੀ ਝੰਡਾ ਲਹਿਰਾਇਆ ਸੀ। ਅੱਜ ਈਟੀਵੀ ਭਾਰਤ ਨੇ ਲਵਪ੍ਰੀਤ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਹੈ। ਦੱਸ ਦੇਈਏ ਕਿ ਲਵਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ ਹਿਸਟਰੀ ਕਰ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : Jan 19, 2021, 9:15 PM IST

ਮਾਨਸਾ: ਪਿਛਲੇ ਦਿਨੀਂ ਲਵਪ੍ਰੀਤ ਸਿੰਘ ਨਾਂਅ ਦੇ ਨੌਜਵਾਨ ਨੇ ਹਿਮਾਚਲ ਦੀ 11 ਹਜ਼ਾਰ ਉੱਚੀ ਬਰਫ਼ੀਲੀ ਚੋਟੀ ਉੱਤੇ ਟਰੈਕਿੰਗ ਕਰਕੇ ਕਿਸਾਨੀ ਝੰਡਾ ਲਹਿਰਾਇਆ ਸੀ। ਅੱਜ ਈਟੀਵੀ ਭਾਰਤ ਨੇ ਲਵਪ੍ਰੀਤ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ ਹੈ। ਦੱਸ ਦੇਈਏ ਕਿ ਲਵਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਐਮ.ਏ ਹਿਸਟਰੀ ਕਰ ਰਿਹਾ ਹੈ।

ਬਰਫੀਲੀ ਪਹਾੜੀ ਉੱਤੇ ਲਹਿਰਾਇਆ ਕਿਸਾਨੀ ਝੰਡਾ

ਕਿਸਾਨਾਂ ਦੇ ਹੱਕ 'ਚ ਹਮੇਸ਼ਾ ਸੀ, ਹਾਂ ਤੇ ਰਹਾਂਗਾ: ਲਵਪ੍ਰੀਤ ਸਿੰਘ

ਲਵਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਹਿਮਾਇਤ ਵਿੱਚ ਬਰਫੀਲੀ ਚੋਟੀ ਉੱਤੇ ਕਿਸਾਨੀ ਝੰਡਾ ਲਹਿਰਾਇਆ। ਉੁਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੀਆਂ ਹੱਦਾ ਉੱਤੇ ਇੰਨੀ ਕੜਾਕੇ ਦੀ ਠੰਢ ਵਿੱਚ ਬੈਠ ਕੇ ਅੰਦੋਲਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਵੱਖਰਾ ਢੰਗ ਅਪਣਾਇਆ ਹੈ।

ਹਿਮਾਚਲ 'ਚ ਭਾਜਪਾ ਸਰਕਾਰ ਦਾ ਰਾਜ

ਉਨ੍ਹਾਂ ਕਿਹਾ ਕਿ ਹਰੇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਹਿਮਾਚਲ ਦੀ ਬਰਫੀਲੀ ਪਹਾੜੀ ਉੱਤੇ ਝੰਡਾ ਇਸ ਕਰਕੇ ਲਹਿਰਾਇਆ ਹੈ ਕਿਉਂਕਿ ਉਹ ਭਾਜਪਾ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਸਿਰਫ਼ ਦਿੱਲੀ ਹੱਦਾਂ ਉੱਤੇ ਧਰਨਾ ਪ੍ਰਦਰਸ਼ਨ ਨਹੀਂ ਕਰ ਰਹੇ ਉਹ ਦੇਸ਼ ਵਿੱਚ ਪ੍ਰਦਰਸ਼ਨ ਕਰ ਰਹੇ ਹਨ।

ਕੇਂਦਰ ਸਰਕਾਰ ਨੂੰ ਅਪੀਲ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ, ਨਹੀਂ ਤਾਂ ਕਿਸਾਨਾਂ ਦਾ ਸੰਘਰਸ਼ ਅੱਗੇ ਸਰਕਾਰ ਦਾ ਤਖਤਾ ਵੀ ਪਲਟ ਸਕਦਾ ਹੈ।

ਟਰੈਕਿੰਗ ਦਾ ਸ਼ੌਂਕ

ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਟਰੈਕਿੰਗ ਕਰਨ ਦਾ ਸ਼ੌਂਕ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਜੋਤ ਪਾਸ ਉੱਤੇ ਟਰੈਕਿੰਗ ਕੀਤੀ ਹੈ। ਇਹ ਉਨ੍ਹਾਂ ਦੀ ਤੀਜੀ ਟਰੈਕਿੰਗ ਸੀ। ਇਸ ਦੀ ਉਚਾਈ ਲਗਭਗ 10 ਹਜ਼ਾਰ ਹੈ। ਉਨ੍ਹਾਂ ਨੇ ਇਸਤੋਂ ਪਹਿਲਾਂ ਰੋਹਤਾਂਗ ਅਤੇ ਚੰਦਕਖਾਨੀ ਦੀ ਬਰਫ਼ੀਲੀ ਚੋਟੀ ਉੱਤੇ ਟਰੈਕਿੰਗ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਲ ਜੋਤ ਪਾਸ ਉੱਤੇ ਟਰੈਕਿੰਗ ਕਰਨ ਲਈ 40 ਦੇ ਕਰੀਬ ਵਿਦਿਆਰਥੀਆਂ ਦੇ ਨਾਲ ਗਏ ਸੀ, ਜਿਸ ਵਿੱਚ ਓਰਗਨਾਜ਼ਰ ਵੀ ਮੌਜੂਦ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.