ਮਾਨਸਾ:ਪੰਜਾਬ ਗ੍ਰਾਮੀਣ ਬੈਂਕ ਵਿੱਚੋਂ ਪੈਸੇ ਕੱਢਵਾ ਕੇ ਬਾਹਰ ਆ ਰਹੇ ਪਿੰਡ ਘਰਾਂਗਣਾ ਦੇ ਬੰਤਾ ਸਿੰਘ ਨੂੰ ਬੈਂਕ ਵਿੱਚ ਹੀ ਬੈਠੇ ਦੋ ਨੌਜਵਾਨ ਵਰਗਲਾ ਕੇ ਬਾਜ਼ਾਰ ਵਿੱਚ ਲੈ ਗਏ ਅਤੇ ਉਸਨੂੰ ਗੱਲਾਂ ਵਿੱਚ ਉਲਝਾ ਕੇ ਆਪਣੇ ਕੋਲ ਰੁਮਾਲ ਵਿੱਚ ਬੰਨ੍ਹੇ ਕਾਗਜ਼ ਦੇ ਰੁਪਏ ਫੜਾ ਕੇ ਉਸ ਕੋਲੋਂ ਬੈਂਕ ਵਿਚੋ ਕਢਵਾਏ 23 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ (CCTV) ਵਿਚ ਕੈਦ ਹੋ ਗਈ।ਪੁਲਿਸ ਨੇ ਬਜ਼ੁਰਗ ਦੇ ਬਿਆਨਾਂ ਉਤੇ ਆਧਰਿਤ ਮਾਮਲਾ ਦਰਜ ਕਰ ਲਿਆ ਹੈ।
ਬਜ਼ੁਰਗ ਨੂੰ ਵਰਗਲਾ ਕੇ ਕੀਤੀ ਠੱਗੀ
ਪੀੜਤ ਬੰਤਾ ਸਿੰਘ ਨੇ ਦੱਸਿਆ ਹੈ ਕਿ ਮੈਂ ਬੈਂਕ ਵਿੱਚੋ ਪੈਸੇ ਕਢਵਾਉਣ ਆਇਆ ਸੀ ਅਤੇ ਪੈਸੇ ਕੱਢਵਾ ਕੇ ਬਾਹਰ ਆਇਆ ਤਾਂ ਦੋ ਨੌਜਵਾਨ (Young) ਆਕੇ ਮੈਨੂੰ ਕਹਿਣ ਲੱਗੇ ਕਿ ਅਸੀਂ ਪੈਸੇ ਜਮਾਂ ਕਰਵਾਉਣੇ ਹਨ ਅਤੇ ਮੈਨੂੰ ਪੈਸੇ ਦਿਖਾ ਕੇ ਕਿਹਾ ਕਿ ਸਾਡਾ ਬੈਂਕ ਵਿੱਚ ਖਾਤਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਇਸਦੀ ਜਾਣਕਾਰੀ ਨਹੀ ਹੈ ਕਿਉਂਕਿ ਮੈਂ ਤਾਂ ਅਨਪੜ੍ਹ ਹਾਂ।ਜਿਸ ਉੱਤੇ ਦੂਜੇ ਨੌਜਵਾਨ ਨੇ ਕਿਹਾ ਕਿ ਤੁਸੀ ਗਵਾਹ ਬਣ ਜਾਓ ਮੈਂ ਇਸਦਾ ਖਾਤਾ ਖੁਲਵਾ ਦੇਵਾਂਗਾ ਅਤੇ ਫਿਰ ਕੁਝ ਦੂਰ ਲੈ ਜਾ ਕੇ ਮੈਨੂੰ ਕਿਹਾ ਕਿ ਸਾਡੀ ਪੈਸਿਆਂ ਵਾਲੀ ਗੁੱਟੀ ਤੁਸੀ ਲੈ ਲਓ ਅਤੇ ਤੁਹਾਡਾ ਥੈਲਾ ਸਾਨੂੰ ਦੇ ਦਿਓ।ਤੁਸੀਂ ਸਾਨੂੰ ਇਮਾਨਦਾਰ ਨਹੀਂ ਸਮਝਦੇ। ਪੀੜਤ ਨੇ ਦੱਸਿਆ ਕਿ ਇਹ ਕਹਿ ਕੇ ਉਹ ਦੋਵੇਂ ਪੈਸਿਆਂ ਵਾਲਾ ਥੈਲਾ ਲੈ ਕੇ ਅਤੇ ਆਪਣੇ ਪੈਸੇ ਮੈਨੂੰ ਫੜਾ ਕੇ ਭੱਜ ਗਏ।
ਪਹਿਲਾਂ ਵੀ ਇਸ ਤਰ੍ਹਾਂ ਦੀ ਠੱਗੀ ਹੁੰਦੀ ਹੈ-ਪੁਲਿਸ
ਪੁਲਿਸ ਅਧਿਕਾਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਉਂਦੀਆਂ ਹਨ ਅਤੇ ਇਹ ਠੱਗੀ ਦਾ ਇੱਕ ਤਰੀਕਾ ਹੈ।ਜਿਸ ਵਿੱਚ ਠੱਗ ਕਿਸਮ ਦੇ ਲੋਕ ਭੋਲ਼ੇ-ਭਾਲੇ ਲੋਕਾਂ ਨੂੰ ਪੈਸੇ ਦਾ ਲਾਲਚ ਦੇ ਕੇ ਜਾਂ ਨਕਲੀ ਪੈਸੇ ਦਿਖਾ ਕੇ ਉਨ੍ਹਾਂ ਦੇ ਨਾਲ ਠੱਗੀ ਕਰਦੇ ਹਨ ਅਤੇ ਉਨ੍ਹਾਂ ਦੇ ਪੈਸੇ ਲੈ ਕੇ ਉਥੋਂ ਗਾਇਬ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਦੇ ਆਧਾਰ ਟਰੇਸ (Trace) ਕਰ ਲਿਆ ਜਾਵੇਗਾ।