ਮਾਨਸਾ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ ਅੱਠਵਾਂ ਦਿਨ (RUSSIA UKRAINE WAR 8TH DAY) ਹੈ। ਰੂਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ 'ਤੇ ਕਬਜ਼ਾ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਜੰਗ ਦੇ ਕਾਰਨ ਕਈ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ। ਜਿਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਵਾਪਸ ਭਾਰਤ ਲਿਆਉਣ ਲਈ ਦੀਆਂ ਲੱਖਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਿਆਇਆ ਵੀ ਜਾ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੇ ਸਾਰੇ ਦਾਅਵਿਆ ਦੀ ਮਾਨਸਾ ਦੇ ਮੁਕੇਸ਼ ਜੋ ਕਿ ਯੂਕਰੇਨ ਤੋਂ ਵਾਪਸ ਆਏ ਹਨ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੁਕੇਸ਼ ਨੇ ਦੱਸਿਆ ਕਿ ਅੰਬੈਸੀ ਦਾ ਵਿਦਿਆਰਥੀਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਹੈ।
ਮਾਨਸਾ ਪਹੁੰਚੇ ਵਿਦਿਆਰਥੀ ਮੁਕੇਸ਼ ਨੇ ਦੱਸਿਆ ਕਿ ਯੂਕਰੇਨ ਦੇ ਵਿਚ ਉਹ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਦੇ ਲਈ ਗਿਆ ਸੀ ਅਤੇ ਇਸ ਵਾਰ ਉਸ ਦਾ ਤੀਜਾ ਸਾਲ ਸੀ ਪਰ ਯੁੱਧ ਲੱਗਣ ਕਾਰਨ ਉਸ ਦੀ ਪੜ੍ਹਾਈ ਵਿਚਕਾਰ ਛੁੱਟ ਗਈ ਹੈ ਅਤੇ ਹੁਣ ਯੂਕਰੇਨ ਦੇ ਵਿੱਚ ਹਾਲਾਤ ਬਹੁਤ ਹੀ ਮਾੜੇ ਹਨ ਪਰ ਉਹ ਭਾਰਤ ਆਪਣੀ ਸੂਝ ਬੂਝ ਦੇ ਨਾਲ ਪਹੁੰਚਿਆ ਹੈ।
'ਭਾਰਤ ਸਰਕਾਰ ਦੀ ਅੰਬੈਸੀ ਦੇ ਝੂਠੇ ਦਾਅਵੇ'
ਮੁਕੇਸ਼ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਅੰਬੈਸੀ ਇੱਥੇ ਝੂਠੇ ਵਾਅਦੇ ਕਰ ਰਹੀ ਹੈ ਪਰ ਉੱਥੇ ਯੂਕਰੇਨ ਦੀ ਵਿੱਚ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦਾ ਕੋਈ ਵੀ ਤਾਲਮੇਲ ਨਹੀਂ ਹੈ ਅਤੇ ਨਾ ਹੀ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਅਜੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਸਰਕਾਰ ਤੁਰੰਤ ਵਾਪਸ ਲਿਆਵੇ ਤਾਂ ਕਿ ਉਹ ਆਪਣੇ ਮਾਪਿਆਂ ਦੇ ਲਿਜਾ ਸਕਣ।
'ਮਾਪਿਆਂ ਨਾਲ ਪ੍ਰਸ਼ਾਸਨ ਦਾ ਰਵਈਆ ਠੀਕ ਨਹੀਂ'
ਉੱਥੇ ਹੀ ਮੁਕੇਸ਼ ਦੇ ਪਿਤਾ ਵਿਜੇ ਕੁਮਾਰ ਨੇ ਕਿਹਾ ਕਿ ਜਿੱਥੇ ਭਾਰਤ ਸਰਕਾਰ ਦਾ ਰਵੱਈਆ ਯੂਕਰੇਨ ਤੋਂ ਲਿਆਉਣ ਵਾਲੇ ਵਿਦਿਆਰਥੀਆਂ ਦੇ ਪ੍ਰਤੀ ਘਟੀਆ ਹੈ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੇ ਨਾਲ ਕੋਈ ਵਧੀਆ ਰਵੱਈਆ ਅਖ਼ਤਿਆਰ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਆਜ਼ਾਦ ਉਮੀਦਵਾਰ ਅਮਰੀਕ ਢਿੱਲੋਂ ਨੂੰ ਬ੍ਰੇਨ ਹੈਮਰੇਜ ਦਾ ਅਟੈਕ