ETV Bharat / state

ਮਾਨਸਾ : ਸਿਹਤ ਮੰਤਰੀ ਦੀ ਮੌਜੂਦਗੀ 'ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਸ਼ਰੇਆਮ ਧੱਜੀਆਂ - Rotary Foundation

ਮਾਨਸਾ ਵਿੱਚ ਰੋਟਰੀ ਫ਼ਾਊਂਡੇਸ਼ਨ ਦੇ ਸਮਗਾਮ ਵਿੱਚ ਸਿਹਤ ਮੰਤਰੀ ਬਲਵੀਰ ਸਿੱਧੂ ਦੀ ਮੌਜੂਦਗੀ ਵਿੱਚ ਸਮਾਜਿਕ ਫਾਸਲੇ ਅਤੇ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦੀ ਅਣਗਿਹਲੀ ਹੁੰਦੀ ਦਿਖਾਈ ਦਿੱਤੀਆਂ।

mansa , health minister, balbir singh sidhu,  social distance was exposed
ਫੋਟੋ
author img

By

Published : Jun 13, 2020, 7:52 PM IST

ਮਾਨਸਾ: ਇੱਕ ਪਾਸੇ ਤਾਂ ਪੰਜਾਬ ਸਰਕਾਰ ਕੋਰੋਨਾ ਤੋਂ ਬਚਾਅ ਲਈ ਆਮ ਲੋਕਾਂ ਨੂੰ ਹਦਾਇਤਾਂ ਦਾ ਪਾਲਣ ਕਰਨ ਲਈ ਆਖ ਰਹੀ ਹੈ। ਉੱਥੇ ਹੀ ਸਰਕਾਰ ਦੇ ਮੰਤਰੀ ਹੀ ਇਨ੍ਹਾਂ ਹਦਾਇਤਾਂ ਦੀ ਸ਼ਰੇਆਮ ਅਣਦੇਖੀ ਕਰਦੇ ਹੋਏ ਵੇਖੇ ਜਾ ਸਕਦੇ ਹਨ। ਮਾਨਸਾ ਵਿੱਚ ਰੋਟਰੀ ਫ਼ਾਊਡੇਸ਼ਨ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮਾਨਸਾ ਪਹੁੰਚੇ ਸਨ। ਇਸ ਦੌਰਾਨ ਸਾਮਜਿਕ ਫਾਸਲੇ ਦੀਆਂ ਧੱਜੀਆਂ ਸ਼ਰੇਆਮ ਉੱਡ ਦੀਆਂ ਵੇਖੀਆਂ ਗਈਆਂ।

ਵੇਖੋ ਵੀਡੀਓ

ਦਰਅਸਲ ਰੋਟਰੀ ਫ਼ਾਊਡੇਸ਼ਨ ਨੇ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਵੈਂਟੀਲੇਟਰ, ਪੀਪੀਈ ਕਿੱਟਾਂ ਤੇ ਮਾਸਕ ਭੇਟ ਕੀਤੇ ਸਨ। ਇਸ ਲਈ ਸਿਹਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।

ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਰੋਟਰੀ ਫਾਊਂਡੇਸ਼ਨ ਵੱਲੋਂ ਵੈਂਟੀਲੇਟਰ, ਮਾਸਕ ਪੀਪੀਈ ਕਿੱਟਾਂ ਅਤੇ ਸੈਨੀਟਾਈਜ਼ਰ ਵੰਡਿਆ ਜਾਣਾ ਹੈ। ਇਸ ਦੇ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਗਿਆਰਾਂ ਜ਼ਿਲ੍ਹਿਆਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਪੰਜਾਬ ਦੇ ਗਿਆਰਾਂ ਜ਼ਿਲ੍ਹਿਆਂ ਵਿੱਚ ਇਸ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਹਰ ਤਰ੍ਹਾਂ ਦਾ ਉਪਰਾਲਾ ਕਰ ਰਹੀ ਹੈ ਅਤੇ ਪੰਜਾਬ ਇਸ ਮਹਾਂਮਾਰੀ ਤੋਂ ਜਲਦ ਠੀਕ ਹੋਣ ਜਾਵੇਗਾ।

ਜਦੋਂ ਉਨ੍ਹਾਂ ਤੋਂ ਸੋਸ਼ਲ ਡਿਸਟੈਂਸ ਨਾ ਰੱਖਣੇ ਜਾਣ ਬਾਰੇ ਸਵਾਲ ਪੁੱਛਿਆਂ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਰੋਟਰੀ ਫਾਊਂਡੇਸ਼ਨ ਤੋਂ ਪੁੱਛਣੀ ਬਣਦੀ ਹੈ ਕਿ ਉਨ੍ਹਾਂ ਮੈਨੂੰ ਸਮਾਗਮ ਵਿੱਚ ਦਸ ਬੰਦਿਆਂ ਦੇ ਸ਼ਾਮਿਲ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਪਰ ਸਮਾਗਮ ਵਿੱਚ ਸੌ ਵਿਅਕਤੀਆਂ ਦਾ ਇੱਕਠ ਸੀ। ਉਨ੍ਹਾਂ ਕਿਹਾ ਕਿ ਇਹ ਗੱਲ ਇਨ੍ਹਾਂ ਤੋਂ ਪੁੱਛੀ ਜਾਵੇ।

ਰੋਟਰੀ ਫਾਊਂਡੇਸ਼ਨ ਦੇ ਗਵਰਨਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਰੋਟਰੀ ਫਾਊਂਡੇਸ਼ਨ ਵੱਲੋਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਇੱਕ ਕਰੋੜ ਤਿੰਨ ਲੱਖ ਦੇ ਪ੍ਰਾਜੈਕਟ ਲਿਆਂਦੇ ਗਏ ਹਨ ਜਿਸ ਵਿੱਚ ਪੰਜਾਬ ਦੇ 11 ਜ਼ਿਲ੍ਹੇ, ਹਰਿਆਣਾ ਦੇ 4 ਤੇ ਰਾਜਸਥਾਨ ਦੇ 2 ਜ਼ਿਲ੍ਹੇ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਰੋਟਰੀ ਫਾਊਂਡੇਸ਼ਨ ਵੱਲੋਂ 202 ਲੱਖ ਮਾਸਿਕ, ਦਸਤਾਨੇ ਸੈਨੀਟਾਈਜ਼ਰ ਅਤੇ ਵੈਂਟੀਲੇਟਰ ਆਦਿ ਵੰਡੇ ਜਾ ਰਹੇ ਹਨ। ਮਾਨਸਾ ਵਿੱਚ 10 ਲੱਖ ਮਾਸਕ ਅਤੇ 60 ਕਿੱਟਾਂ ਅਤੇ 3 ਵੈਂਟੀਲੇਟਰ ਦਿੱਤੇ ਜਾਣਗੇ। ਇਸੇ ਨਾਲ ਹੀ ਮਾਨਸਾ ਨੂੰ ਵਿਸ਼ੇਸ਼ ਤੌਰ 'ਤੇ 7 ਲੱਖ ਦੀ ਲਾਗਤ ਨਾਲ ਇੱਕ ਐਂਬੂਲੈਂਸ ਵੈਨ ਵੀ ਦਿੱਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.