ETV Bharat / state

Mansa Flood Condition: ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਹੋਇਆ ਦਾਖਲ - ਹਰਿਆਣਾ ਦੇ ਚਾਂਦਪੁਰ ਬੰਨ੍ਹ

ਚਾਂਦਪੁਰਾ ਅਤੇ ਸਰਦੂਲਗੜ੍ਹ ਦੇ ਵਿੱਚ ਘੱਗਰ ਟੁੱਟਣ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਹਨ। ਲੋਕ ਪਿੰਡਾਂ ਨੂੰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ।

Mansa Flood Condition: Chandpura dam breaks, water entered the villages of Mansa district
ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਹੋਇਆ ਦਾਖਲ
author img

By

Published : Jul 16, 2023, 2:01 PM IST

ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਹੋਇਆ ਦਾਖਲ

ਮਾਨਸਾ : ਪੰਜਾਬ ਭਰ ਦੇ ਵਿੱਚ ਆਏ ਹੜ੍ਹਾਂ ਤੋਂ ਬਾਅਦ ਹੁਣ ਮਾਨਸਾ ਜ਼ਿਲ੍ਹਾ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਗਿਆ ਹੈ, ਕਿਉਂਕਿ ਚਾਂਦਪੁਰਾ ਅਤੇ ਸਰਦੂਲਗੜ੍ਹ ਵਿਖੇ ਘੱਗਰ ਵਿਚ ਪਾੜਪੈਣ ਕਾਰਨ ਮਾਨਸਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਹਨ। ਲੋਕ ਪਿੰਡਾਂ ਨੂੰ ਖਾਲੀ ਕਰ ਕੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਬਲਪੁਰ ਕੁਲਰੀਆਂ ਭਾਵਾਂ, ਗੋਰਖ ਨਾਥ ਆਦਿ ਪਾਣੀ ਦੇ ਘੇਰੇ ਵਿੱਚ ਆ ਗਏ ਹਨ।

ਘੱਗਰ ਵਿੱਚ ਪਾੜ ਪੈਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ : ਫੌਜ ਵੱਲੋਂ ਸਥਾਨਕ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਪਿੰਡਾਂ ਵਿੱਚ ਵੀ ਘੱਗਰ ਦਾ ਪਾਣੀ ਦਾਖ਼ਲ ਹੋ ਗਿਆ। ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਘੱਗਰ ਵਿੱਚ ਪਾੜ ਪੈਣ ਕਾਰਨ ਪਾਣੀ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ। ਉੱਧਰ ਚੰਦਪੁਰਾ ਬੰਨ੍ਹ ਦੇ ਨਜ਼ਦੀਕ ਵਸਦੇ ਪਿੰਡਾਂ ਨੇ ਵੀ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਸਿਰਫ ਘਰਾਂ ਨੂੰ ਖਾਲੀ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਪਾਣੀ ਨੂੰ ਰੋਕਣ ਲਈ ਕੋਈ ਵੀ ਪ੍ਰਬੰਧ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਹੈ, ਜਿਸ ਕਾਰਨ ਲੋਕਾਂ ਨੂੰ ਮਜਬੂਰਨ ਆਪਣੇ ਘਰ ਛੱਡਣੇ ਪੈ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਤੁਰੰਤ ਪਾਣੀ ਨੂੰ ਰੋਕਣ ਦੇ ਲਈ ਯੋਗ ਕਦਮ ਚੁੱਕੇ ਤਾਂ ਕਿ ਲੋਕਾਂ ਨੂੰ ਪਾਣੀ ਦੇ ਕਹਿਰ ਤੋਂ ਬਚਾਇਆ ਜਾ ਸਕੇ। ਲਗਾਤਾਰ ਵੱਧ ਰਹੇ ਪਾਣੀ ਨੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਸਹਿਮ ਬਣਾ ਦਿੱਤਾ ਹੈ ਅਤੇ ਲੋਕ ਡਰਦੇ ਆਪਣੇ ਘਰਾਂ ਨੂੰ ਖਾਲੀ ਕਰ ਰਹੇ ਹਨ।

ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਉਤੇ ਜਾ ਰਹੇ ਲੋਕ : ਮਾਨਸਾ ਜ਼ਿਲ੍ਹੇ ਦੇ ਨਜ਼ਦੀਕੀ ਹਰਿਆਣਾ ਦੇ ਚਾਂਦਪੁਰ ਬੰਨ੍ਹ ਦੇ ਟੁੱਟਣ ਕਾਰਨ ਪੰਜਾਬ ਦੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉਧਰ ਮਾਨਸਾ ਦੇ ਨਜ਼ਦੀਕ ਸਰਦੂਲਗੜ੍ਹ ਦੇ ਘੱਗਰ ਦਰਿਆ ਦੇ ਵਿੱਚ ਪਾੜ ਪੈਣ ਨਾਲ ਵੀ ਨਜ਼ਦੀਕੀ ਪਿੰਡ ਰੋਡ ਕਿ ਸਾਧੂ ਵਾਲਾ ਸਰਦੂਲਗੜ੍ਹ ਅਤੇ ਹੋਰ ਆਲੇ ਪਾਲੇ ਦੇ ਪਿੰਡਾਂ ਵਿੱਚ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉਧਰ ਲੋਕ ਪਾਣੀ ਦੇ ਡਰ ਤੋਂ ਆਪਣੇ ਘਰ ਖਾਲੀ ਕਰਨ ਲੱਗੇ ਨੇ ਅਤੇ ਰਿਸ਼ਤੇਦਾਰੀਆਂ ਵਿੱਚੋਂ ਟਰਾਲੀਆਂ ਬੁਲਾ ਕੇ ਘਰ ਦਾ ਸਾਰਾ ਸਮਾਨ ਭਰ ਕੇ ਰਿਸ਼ਤੇਦਾਰੀਆਂ ਜਾਂ ਫਿਰ ਸੇਫ ਜਗ੍ਹਾ ਉਤੇ ਪਹੁੰਚਾ ਰਹੇ ਹਨ। ਟਰਾਲੀਆਂ ਵਿੱਚ ਸਮਾਨ ਭਰ ਕੇ ਲਿਜਾ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਵੀ ਸਪੀਕਰਾਂ ਚੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਪਿੰਡ ਖਾਲੀ ਕੀਤਾ ਜਾਵੇ, ਜਿਸ ਦੇ ਚੱਲਦਿਆਂ ਹਰ ਕੋਈ ਆਪਣਾ ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਉਤੇ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.