ETV Bharat / state

ਪ੍ਰਸ਼ਾਸਨ ਵੱਲੋਂ ਅਣਗਿਹਲੀ ਦਾ ਮਾਰ ਝੱਲ ਰਿਹਾ ਮਾਨਸਾ ਦਾ ਫਾਇਰ ਬ੍ਰਿਗੇਡ ਸਟੇਸ਼ਨ - ਮਾਨਸਾ ਨਿਊਜ਼

ਮਾਨਸਾ ਸ਼ਹਿਰ 'ਚ ਫਾਇਰ ਬ੍ਰਿਗੇਡ ਤਾਂ ਹੈ ਪਰ ਇੱਥੇ ਮੁਲਾਜ਼ਮਾਂ ਦੀ ਕਮੀ ਅਤੇ ਸਹੂਲਤਾਂ ਦੀ ਘਾਟ ਹੈ। ਮਾਨਸਾ ਜ਼ਿਲ੍ਹਾ ਬਣਨ ਤੋਂ ਪਹਿਲਾਂ ਇੱਥੇ ਫ਼ਾਇਰ ਬ੍ਰਿਗੇਡ ਵਿਭਾਗ 'ਚ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਪਰ ਜ਼ਿਲ੍ਹਾ ਬਣਨ ਤੋਂ ਬਾਅਦ ਇੱਥੇ ਮੁਲਾਜ਼ਮਾਂ ਦੀ ਕਮੀ ਹੋ ਗਈ।

ਫੋਟੋ
author img

By

Published : Oct 23, 2019, 6:47 PM IST

ਮਾਨਸਾ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਇਸ ਦੇ ਚਲਦੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਫਾਇਰ ਬ੍ਰਿਗੇਡ ਵਿਭਾਗ ਨੂੰ ਚੌਕਸ ਕਰ ਦਿੱਤਾ ਗਿਆ ਹੈ। ਜਿਥੇ ਸੂਬੇ ਦੇ ਹਰ ਜ਼ਿਲ੍ਹੇ 'ਚ ਦੀਵਾਲੀ ਮੌਕੇ ਕਿਸੇ ਤਰ੍ਹਾਂ ਦੀ ਅਗਜ਼ਨੀ ਘਟਨਾ ਤੋਂ ਬਚਾਅ ਕਰਨ ਲਈ ਤਿਆਰ ਹੈ,ਉਥੇ ਹੀ ਦੂਜੇ ਪਾਸੇ ਮਾਨਸਾ ਜ਼ਿਲ੍ਹੇ ਵਿੱਚ ਫਾਇਰ ਬ੍ਰਿਗੇਡ ਵਿਭਾਗ ਖ਼ੁਦ ਹੀ ਸਹੂਲਤਾਂ ਦੀ ਘਾਟ ਹੋਣ ਦੇ ਚਲਦੇ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ।

ਵੀਡੀਓ

ਜਦੋਂ ਈਟੀਵੀ ਭਾਰਤ ਦੀ ਟੀਮ ਨੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਇਥੇ ਨਵੇਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋਈ ਹੈ। ਇੱਥੇ ਮੁਲਾਜ਼ਮਾਂ ਦੀ ਘਾਟ ਹੈ ਅਤੇ ਗਿਣਤੀ ਦੇ ਚਾਰ ਤੋਂ ਪੰਜ ਮੁਲਾਜ਼ਮ ਹੀ ਇਥੇ ਪੱਕੇ ਤੌਰ 'ਤੇ ਤਾਇਨਾਤ ਹਨ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਵਿਭਾਗ ਕੋਲ ਆਪਣਾ ਖ਼ੁਦ ਦਾ ਦਫ਼ਤਰ ਨਹੀਂ ਹੈ ਜਿਸ ਕਾਰਨ ਫਾਇਰ ਬ੍ਰਿਗੇਡ ਗੱਡੀਆਂ ਖੁਲ੍ਹੇ ਅਸਮਾਨ ਹੇਠਾਂ ਹੀ ਖੜ੍ਹੀਆਂ ਰਹਿੰਦੀਆਂ ਹਨ ਅਤੇ ਇਨ੍ਹਾਂ ਦੇ ਖ਼ਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਵੱਲੋਂ ਕਈ ਸਾਲਾਂ ਤੋਂ ਕਰਮਚਾਰੀਆਂ ਦੀ ਭਰਤੀ ਦੇ ਲਈ ਮਤਾ ਪਾਸ ਕੀਤਾ ਜਾ ਰਿਹਾ ਹੈ ਪਰ ਕਰਮਚਾਰੀਆਂ ਦੀ ਭਰਤੀ ਨਹੀਂ ਹੋ ਰਹੀ।

ਫਾਇਰ ਦਫਤਰ ਵਿੱਚ ਹੁਣ ਇੱਕ ਫਾਇਰ ਅਫ਼ਸਰ ਅਤੇ ਇੱਕ ਸਬ ਫਾਇਰ ਅਫ਼ਸਰ, ਦੋ ਫਾਇਰਮੈਨ, ਤਿੰਨ ਚਾਲਕ ਹਨ। ਇਸ ਤੋਂ ਇਲਾਵਾ ਲੋੜ ਮੁਤਾਬਕ ਕੱਚੇ ਤੌਰ 'ਤੇ ਭਰਤੀ ਕੀਤੀ ਜਾਂਦੀ ਹੈ। ਪੂਰੇ ਜ਼ਿਲ੍ਹੇ ਵਿੱਚ ਅੱਗ ਲੱਗਣ ਦੀ ਘਟਨਾ ਦੌਰਾਨ ਸੁਰੱਖਿਆ ਦੇਣ ਲਈ ਫਾਇਰ ਬ੍ਰਿਗੇਡ ਦੀਆਂ ਮਹਿਜ ਤਿੰਨ ਗੱਡੀਆਂ ਅਤੇ 7 ਮੁਲਾਜ਼ਮ ਹਨ। ਫਾਇਰ ਬ੍ਰਿਗੇਡ ਗੱਡੀ ਦੇ ਚਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਇਥੇ ਤਾਇਨਾਤ ਸਾਰੇ ਹੀ ਕਰਮਚਾਰੀ 24 ਘੰਟੇ ਡਿਊਟੀ ਕਰਨ ਲਈ ਮਜ਼ਬੂਰ ਹਨ। ਕਿਉਂਕਿ ਉਨ੍ਹਾਂ ਕੋਲ ਇੱਕ ਸ਼ਿਫ਼ਟ ਦੇ ਲਈ ਵੀ ਪੂਰਾ ਸਟਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਮਗਰੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮਾਮਲੇ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਇਸ ਬਾਰੇ ਜਦੋਂ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਾਨਸਾ ਦੇ ਨਗਰ ਕੌਂਸਲ ਸਮੇਤ ਵੱਖ-ਵੱਖ ਕਮੇਟੀਆਂ ਕੋਲ ਪੂਰਾ ਸਟਾਫ਼ ਹੋਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਫਸਲ ਦੀ ਆਮਦ ਅਤੇ ਤਿਉਹਾਰਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਪੂਰੀ ਤਰ੍ਹਾਂ ਜਾਗਰੂਕ ਹੈ।

Intro:ਅੱਗ ਲੱਗਣ ਦੀ ਘਟਨਾ ਦੇ ਨਾਲ ਨਿਪਟਣ ਦੇ ਲਈ ਕਹਿਣ ਨੂੰ ਤਾਂ ਮਾਨਸਾ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਹੈ ਪਰ ਕਰਮਚਾਰੀਆਂ ਦੀ ਵੱਡੀ ਘਾਟ ਦੇ ਚੱਲਦੇ ਫਾਇਰ ਬ੍ਰਗੇਡ ਖੁਦ ਹੀ ਰਾਬਾਰੀ ਚੱਲ ਰਿਹਾ ਹੈ ਜ਼ਿਲ੍ਹਾ ਬਣਨ ਤੋਂ ਪਹਿਲਾਂ ਫਾਇਰ ਬ੍ਰਿਗੇਡ ਵਿੱਚ ਦਰਜਨਾਂ ਮੁੱਲ ਕਰਮਚਾਰੀ ਤੈਨਾਤ ਸੀ ਪਰ ਜ਼ਿਲ੍ਹਾ ਬਣਨ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਸੰਖਿਆ ਹੁਣ ਉਂਗਲੀਆਂ ਤੇ ਗਿਣਨ ਤੱਕ ਰਹਿ ਗਈ ਹੈ ਹਾਲਾਤ ਇਸ ਕਦਰ ਹਨ ਝੋਨੇ ਅਤੇ ਨਰਮੇ ਦੀ ਫ਼ਸਲ ਮੰਡੀਆਂ ਵਿੱਚ ਆ ਚੁੱਕਿਆ ਜਦੋਂ ਕਿ ਦੀਵਾਲੀ ਦਾ ਤਿਉਹਾਰ ਵੀ ਨਜ਼ਦੀਕ ਹੈ ਪਰ ਫਾਇਰ ਬ੍ਰਿਗੇਡ ਖੁਦ ਕਰਮਚਾਰੀਆਂ ਦੀ ਵੱਡੀ ਕਮੀ ਨਾਲ ਜੂਝ ਰਿਹਾ ਹੈ

Body:ਅੱਗ ਦੀ ਘਟਨਾ ਨਾਲ ਨਿਪਟਣ ਦੇ ਲਈ ਮਾਨਸਾ ਵਿੱਚ ਸਾਲ ਉਹ ਸੋਚਦਾ ਸੀ ਵਿੱਚ ਪੈਰ ਬ੍ਰਿਗੇਡ ਦੀ ਸਥਾਪਨਾ ਕੀਤੀ ਗਈ ਅਤੇ ਉਸ ਸਮੇਂ ਇੱਥੇ ਦਰਜਨਾਂ ਕਰਮਚਾਰੀ ਤੈਨਾਤ ਸੀ ਪਰ ਉਨੀ ਸੌ ਬੰਨਵੇਂ ਤੋਂ ਜਿਨ੍ਹਾਂ ਬਣਨ ਦੇ ਬਾਅਦ ਕੁਝ ਕਰਮਚਾਰੀ ਰਿਟਾਇਰ ਹੋ ਜਾਣ ਅਤੇ ਨਵੀਂ ਭਰਤੀ ਨਾ ਹੋਣ ਦੇ ਕਾਰਨ ਕਰਮਚਾਰੀਆਂ ਦੀ ਗਿਣਤੀ ਘਟਦੀ ਗਈ ਦੱਸ ਦੇਈਏ ਕਿ ਨਗਰ ਕੌਂਸਲ ਵੱਲੋਂ ਕਈ ਸਾਲਾਂ ਤੋਂ ਕਰਮਚਾਰੀਆਂ ਦੀ ਭਰਤੀ ਦੇ ਲਈ ਮਤਾ ਪਾਸ ਕੀਤਾ ਜਾ ਰਿਹਾ ਹੈ ਪਰ ਕਰਮਚਾਰੀਆਂ ਦੀ ਭਰਤੀ ਨਹੀਂ ਹੋ ਰਹੀ ਫਾਇਰ ਅਫ਼ਸਰ ਰਾਜ ਕੁਮਾਰ ਨੇ ਕਿਹਾ ਕਿ ਫਾਇਰ ਦਫਤਰ ਵਿੱਚ ਹੁਣ ਇੱਕ ਫਾਇਰ ਅਫ਼ਸਰ ਅਤੇ ਇੱਕ ਸਬ ਫਾਇਰ ਅਫ਼ਸਰ ਦੋ ਫਾਇਰਮੈਨ ਤਿੰਨ ਚਾਲਕ ਜਦੋਂ ਕਿ ਜ਼ਰੂਰਤ ਪੈਣ ਤੇ ਆਰਜੀ ਕਰਮਚਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ ਜ਼ਿਲ੍ਹੇ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ ਸੁਰੱਖਿਆ ਦੇਣ ਦੇ ਲਈ ਫਾਇਰ ਬ੍ਰਿਗੇਡ ਤਿੰਨ ਗੱਡੀਆਂ ਹਨ
ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਲਈ ਕਵਾਰਟਰ ਫਾਇਰ ਬ੍ਰਿਗੇਡ ਦੀ ਗੱਡੀਆਂ ਦੇ ਲਈ ਕੋਈ ਵੀ ਸ਼ੈੱਡ ਨਹੀਂ ਹੈ ਅਤੇ ਲੱਖਾਂ ਦੀ ਕੀਮਤ ਦੀਆਂ ਗੱਡੀਆਂ ਬਾਹਰ ਖੁੱਲ੍ਹੇ ਅਸਮਾਨ ਨੀਚੇ ਖੜ੍ਹੀਆਂ ਹਨ ਜਦੋਂ ਇਹ ਖਰਾਬ ਹੋ ਸਕਦੀਆਂ ਹਨ ਫਾਇਰ ਦਫਤਰ ਦੇ ਚਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਫਾਇਰ ਦਫ਼ਤਰ ਵਿੱਚ ਤੈਨਾਤ ਸਾਰੇ ਕਰਮਚਾਰੀ ਚੌਬੀ ਘੰਟੇ ਡਿਊਟੀ ਕਰਨ ਦੇ ਲਈ ਮਜਬੂਰ ਹਨ ਕਿਉਂਕਿ ਉਨ੍ਹਾਂ ਕੋਲ ਇੱਕ ਸ਼ਿਫ਼ਟ ਦੇ ਲਈ ਵੀ ਪੂਰਾ ਸਟਾਫ਼ ਨਹੀਂ ਹੈ

ਬਾਈਟ ਰਾਜ ਕੁਮਾਰ ਫਾਇਰ ਅਫ਼ਸਰ

ਬਾਈਟ ਮਨਜੀਤ ਸਿੰਘ ਡਰਾਈਵਰ

ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀ ਕਮੀ ਤੋਂ ਲੋਕ ਵੀ ਚਿੰਤਤ ਹਨ ਅਗਜਨੀ ਦੀ ਘਟਨਾ ਵਿੱਚ ਦੋ ਚਾਰ ਹੋ ਚੁੱਕੇ ਸ਼ਹਿਰ ਵਾਸੀ ਸਮੇਤ ਛਾਬੜਾ ਨੇ ਦੱਸਿਆ ਕਿ ਫਿਰ ਬ੍ਰਿਗੇਡ ਵਿੱਚ ਸਟਾਫ਼ ਦੀ ਕਮੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗਣ ਤੇ ਆਸ ਪਾਸ ਹਰ ਬ੍ਰਿਗੇਡ ਬੁਲਾਉਣ ਦੇ ਬਾਵਜੂਦ ਦੋ ਦਿਨ ਵਿੱਚ ਅੱਗ ਤੇ ਕਾਬੂ ਪਾਇਆ ਜਾ ਸਕਿਆ ਉਨ੍ਹਾਂ ਸਰਕਾਰ ਤੋਂ ਫਾਇਰ ਬ੍ਰਿਗੇਡ ਵਿੱਚ ਸਟਾਫ ਤਾਇਨਾਤ ਕਰਨ ਦੀ ਮੰਗ ਕੀਤੀ ਹੈ

ਬਾਈਟ ਸੁਮੀਰ ਛਾਬੜਾ ਸ਼ਹਿਰ ਵਾਸੀ

ਜ਼ਿਲ੍ਹਾ ਪ੍ਰਸ਼ਾਸਨ ਵੀ ਫਸਲ ਦੀ ਆਮਦਨੀ ਅਤੇ ਤਿਉਹਾਰ ਤੇ ਅਗਜ਼ਨੀ ਦੀ ਘਟਨਾਵਾਂ ਹੋਣ ਤੋਂ ਜਾਗਰੂਕ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਪਣੀ ਰਿਆਤ ਨੇ ਕਿਹਾ ਕਿ ਨਗਰ ਕੌਂਸਲ ਮਾਨਸਾ ਅਤੇ ਵੱਖ ਵੱਖ ਕਮੇਟੀਆਂ ਦੇ ਕੋਲ ਪੂਰਾ ਸਟਾਫ ਮੌਜੂਦ ਹੈ ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਅਜਿਹੀ ਘਟਨਾ ਕੋਈ ਨਾ ਘਟੇ ਪਰ ਫਿਰ ਵੀ ਫਾਇਰ ਬ੍ਰਿਗੇਡ ਵੱਲੋਂ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ

ਬਾਈਟ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ

Closeing Kuldip Dhaliwal Mansa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.