ETV Bharat / state

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ - ਮ੍ਰਿਤਕ ਕਿਸਾਨ 7 ਲੱਖ ਰਪਏ ਦਾ ਸੀ ਕਰਜ਼ਦਾਰ

ਮਾਨਸਾ ਦੇ ਕਿਸਾਨ ਵੱਲੋਂ 7 ਲੱਖ ਦਾ ਕਰਜ਼ਾ ਨਾ ਉਤਰਦਾ ਦੇਖ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੋਂ ਕਰਜ਼ਾ ਮੁਆਫ਼ੀ ਦੀ ਅਪੀਲ ਕੀਤੀ ਹੈ।

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

author img

By

Published : Jun 3, 2023, 9:47 PM IST

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਮਾਨਸਾ: ਪੰਜਾਬ 'ਚ ਕਿਸਾਨਾਂ ਵੱਲੋਂ ਲਗਾਤਾਰ ਆਪਣੀ ਜੀਵਨ ਲੀਲਾ ਕਰਜ਼ੇ ਕਰਕੇ ਸਮਾਪਤ ਕੀਤੀ ਜਾ ਰਹੀ ਹੈ। ਭਾਵੇਂ ਕਿ ਸਰਕਾਰਾਂ ਵੱਲੋਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਇੰਨ੍ਹਾਂ ਕਿਸਾਨਾਂ ਨਾਲ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਅੰਨਦਾਤਾ ਆਏ ਦਿਨ ਮੌਤ ਨੂੰ ਗਲੇ ਲਗਾ ਰਿਹਾ ਹੈ। ਅਜਿਹਾ ਹੀ ਮਾਮਲਾ ਮਾਨਸਾ ਦੇ ਪਿੰਡ ਕੋਟ ਧਰਮੂ ਤੋਂ ਸਾਹਮਣੇ ਆਇਆ। ਜਿੱਥੋਂ ਦੇ ਕਿਸਾਨ ਕੌਰ ਸਿੰਘ 7 ਲੱਖ ਦੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਆਪਣੇ-ਆਪ ਨੂੰ ਖਤਮ ਕਰਨਾ ਹੀ ਠੀਕ ਸਮਝਿਆ।

ਕਰਜ਼ੇ ਕਾਰਨ ਪ੍ਰੇਸ਼ਾਨ ਸੀ ਕਿਸਾਨ: ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੌਰ ਸਿੰਘ ਪੌਣੇ ਦੋ ਏਕੜ ਜ਼ਮੀਨ ਦਾ ਮਾਲਕ ਸੀ ਅਤੇ 3 ਏਕੜ ਦੇ ਕਰੀਬ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਕਰਦਾ ਸੀ ਅਤੇ 6 ਲੱਖ ਦੇ ਕਰੀਬ ਬੈਂਕ ਦਾ ਕਰਜ਼ਾ ਸੀ। ਜਦਕਿ ਇਸ ਤੋਂ ਇਲਾਵਾ 60 ਹਜ਼ਾਰ ਰੁਪਏ ਸ਼ਾਹੂਕਾਰ ਅਤੇ 60 ਹਜ਼ਾਰ ਰੁਪਏ ਸੁਸਾਇਟੀ ਦਾ ਵੀ ਕਰਜ਼ਦਾਰ ਸੀ । ਜਿਸ ਕਾਰਨ ਕਿਸਾਨ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਕਰਜ਼ਾ ਵਾਪਸ ਨਾ ਹੁੰਦਾ ਦੇਖ ਕਿਸਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਸਰਕਾਰਾਂ ਨੂੰ ਅਪੀਲ: ਕਿਸਾਨ ਆਗੂਆਂ ਨੇ ਕਿਹਾ ਕਿ ਨਿੱਤ ਦਿਨ ਕਰਜ਼ੇ ਦੇ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਐਲਾਨ ਕੀਤੇ ਜਾਂਦੇ ਹਨ ਪਰ ਕਿਸਾਨਾਂ ਦਾ ਕਰਜ ਮਾਫ ਨਹੀਂ ਕੀਤਾ ਜਾਂਦਾ । ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ 'ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਖੁਦਕੁਸ਼ੀਆਂ ਰੋਕਣ ਦੇ ਲਈ ਸਰਕਾਰ ਨੂੰ ਠੋਸ ਕਦਮ ਉਠਾਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਸਰਕਾਰ ਦੀ ਆਰਥਿਕ ਸਹਾਇਤਾ ਦੇਵੇ ਅਤੇ ਕਿਸਾਨਾਂ ਦਾ ਕਰਜ ਮਾਫ ਕੀਤਾ ਜਾਵੇ।

ਜਾਂਚ ਅਧਿਾਕਰੀ ਦਾ ਪੱਖ: ਡੀ ਐਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਪਿੰਡ ਕੋਟ ਧਰਮੂ ਦੇ ਕਿਸਾਨ ਕੌਰ ਸਿੰਘ ਦੇ ਪਰਿਵਾਰ ਨੇ ਬਿਆਨਾਂ ਵਿੱਚ ਲਿਖਾਇਆ ਹੈ ਕਿ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕਸ਼ੀ ਕੀਤੀ ਹੈ। ਜਿਸ ਤਹਿਤ 174 ਦੀ ਕਾਰਵਾਈ ਤਹਿਤ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ ਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.