ETV Bharat / state

ਯੂਕਰੇਨ ਵਿੱਚ ਫਸੇ ਮਾਨਸਾ ਦੇ ਬੱਚਿਆਂ ਦੀ ਘਰ ਵਾਪਸੀ ਲਈ ਪਰਿਵਾਰਾਂ ਨੇ ਕੇਂਦਰ ਨੂੰ ਭੇਜਿਆ ਮੰਗ ਪੱਤਰ - sad women wing assured people

ਰੂਸ ਅਤੇ ਯੂਕਰੇਨ ਦੇ ਵਿਚ ਚੱਲ ਰਹੀ ਜੰਗ (ukraine russia war)ਦੇ ਦੌਰਾਨ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਗਏ ਨੌਜਵਾਨ ਮੁੰਡੇ ਕੁੜੀਆਂ ਡਰ ਦੇ ਸਾਏ ਹੇਠ ਜੀਅ ਰਹੇ ਹਨ। ਮਾਨਸਾ ਦੇ ਪੰਜ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਦੀ ਸਹੀ ਸਲਾਮਤੀ ਘਰ ਵਾਪਸੀ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਡੀਸੀ ਰਾਹੀਂ ਕੇਂਦਰ ਸਰਕਾਰ ਕੋਲੋਂ ਆਪਣੇ ਬੱਚਿਆਂ ਨੂੰ ਘਰ ਤੱਕ ਵਾਪਸ ਪਹੁੰਚਾਉਣ ਦੀ ਮੰਗ ਕੀਤੀ (mansa families wrote to centre for deportation their wards from ukraine) ਹੈ ।

ਯੂਕਰੇਨ ਵਿੱਚ ਫਸੇ ਮਾਨਸਾ ਦੇ ਬੱਚਿਆਂ ਦੀ ਘਰ ਵਾਪਸੀ ਲਈ ਪਰਿਵਾਰਾਂ ਨੇ ਕੇਂਦਰ ਨੂੰ ਭੇਜਿਆ ਮੰਗ ਪੱਤਰ

author img

By

Published : Feb 25, 2022, 3:08 PM IST

Updated : Feb 25, 2022, 6:47 PM IST

ਮਾਨਸਾ:ਯੂਕਰੇਨ (ukraine russia war)ਵਿਖੇ ਮੈਡੀਕਲ ਦੀ ਪੜ੍ਹਾਈ ਕਰਨ ਗਏ ਮਾਨਸਾ ਦੇ ਪੰਜ ਪਰਿਵਾਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਕੇ ਸਹੀ ਸਲਾਮਤ ਆਪਣੇ ਬੱਚਿਆਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਮਲ ਸਿੰਘ, ਗੁਰਤੇਜ ਸਿੰਘ ਅਤੇ ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਈਆਂ ਹਨ, ਜਿਨ੍ਹਾਂ ਨੂੰ ਤਿੰਨ ਸਾਲ ਤੱਕ ਦਾ ਸਮਾਂ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਯੂਕਰੇਨ ਦੀ ਸਰਕਾਰ ਨੇ ਬੱਚਿਆਂ ਨੂੰ ਇਸ ਸੰਬੰਧੀ ਜਾਣਕਾਰੀ ਨਹੀਂ ਦਿੱਤੀ ਕਿ ਲੜਾਈ ਲੱਗ ਸਕਦੀ ਹੈ ਅਤੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਜਾਣ ਪਰ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦੇ ਆਉਣ ਲਈ ਜੋ ਟਿਕਟਾਂ ਵੀ ਬੁੱਕ ਕਰਵਾ ਦਿੱਤੀਆਂ ਹਨ। ਇਸ ਦੇ ਬਾਵਜੂਦ ਅਜੇ ਤੱਕ ਉਨ੍ਹਾਂ ਦੇ ਬੱਚੇ ਸਹਿਮੇ ਹੋਏ ਹਨ ਜੋ ਕਿ ਬੰਕਰਾਂ ਦੇ ਵਿੱਚ ਹਨ ਅਤੇ ਉਨ੍ਹਾਂ ਨੂੰ ਖਾਣ ਪੀਣ ਦੇ ਲਈ ਵੀ ਸਾਮਾਨ ਨਹੀਂ ਮਿਲ ਰਿਹਾ (mansa families wrote to centre for deportation their wards from ukraine)।

ਯੂਕਰੇਨ ਵਿੱਚ ਫਸੇ ਮਾਨਸਾ ਦੇ ਬੱਚਿਆਂ ਦੀ ਘਰ ਵਾਪਸੀ ਲਈ

ਇਸ ਲਈ ਉਨ੍ਹਾਂ ਵਲੋਂ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਮਾਪਿਆਂ ਦੇ ਨਾਲ ਮਿਲਾਇਆ ਜਾਵੇ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਿਕਹਯੋਗ ਹੈ ਕਿ ਪੰਜਾਬ ਤੋਂ ਯੂਕਰੇਨ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਯੂਕਰੇਨ ਵਿੱਚ ਜਾਂ ਤਾਂ ਪੜ੍ਹਾਈ ਕਰਨ ਗਏ ਹੋਏ ਹਨ ਤੇ ਜਾਂ ਫੇਰ ਉੱਥੇ ਕੰਮਾਂ ਕਾਰਾਂ ਕਾਰਨ ਬੈਠੇ ਹੋਏ ਹਨ ਪਰ ਹੁਣ ਜਦੋਂ ਜੰਗ ਚੱਲ ਰਹੀ ਹੈ ਤਾਂ ਉਨ੍ਹਾਂ ਲਈ ਉਥੇ ਖਤਰਾ ਬਣਿਆ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ (sad women wing assured people) ਦੀ ਜ਼ਿਲ੍ਹਾ ਪ੍ਰਧਾਨ ਸਿਮਰਜੀਤ ਕੌਰ ਸਿੰਮੀ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਪਰਿਵਾਰਾਂ ਦੇ ਨਾਲ ਗੱਲ ਕਰਵਾਈ ਹੈ ਅਤੇ ਉਨ੍ਹਾਂ ਵੱਲੋਂ ਵਿਦੇਸ਼ ਮੰਤਰਾਲੇ ਦੇ ਨਾਲ ਬੱਚਿਆਂ ਨੂੰ ਲਿਆਉਣ ਦੇ ਲਈ ਸੰਪਰਕ ਕੀਤਾ ਹੈ। ਸਿੰਮੀ ਮੁਤਾਬਕ ਉਨ੍ਹਾਂ ਮਾਨਸਾ ਦੇ ਪਰਿਵਾਰਾਂ ਦੇ ਨਾਲ ਸੰਪਰਕ ਕਰਨ ਦੇ ਲਈ ਸਾਡੀ ਡਿਊਟੀ ਲਾਈ ਹੈ ਤਾਂ ਕਿ ਇਨ੍ਹਾਂ ਪਰਿਵਾਰਾਂ ਦੀ ਸਮੇਂ ਸਮੇਂ ਤੇ ਬੱਚਿਆਂ ਦੇ ਨਾਲ ਗੱਲ ਕਰਵਾ ਕੇ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾ ਸਕੇ।

ਇਹ ਵੀ ਪੜ੍ਹੋ: Russia-Ukraine War: ਲੁਧਿਆਣਾ ਦੇ ਵਪਾਰ 'ਤੇ ਯੂਕਰੇਨ ਤੇ ਰੂਸ ਦੀ ਜੰਗ ਦਾ ਹੋ ਸਕਦੈ ਵੱਡਾ ਅਸਰ

Last Updated : Feb 25, 2022, 6:47 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.