ਮਾਨਸਾ: ਜ਼ਿਲ੍ਹੇ 'ਚ ਹੋਈਆਂ ਨਿਗਮ ਚੋਣਾਂ ਤੋਂ ਬਾਅਦ ਈਵੀਐਮ ਮਸ਼ੀਨਾਂ ਨੂੰ ਮਾਨਸਾ ਦੇ ਨਹਿਰੂ ਕਾਲਜ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਵਿੱਚ ਰੱਖਿਆ ਗਿਆ। ਪ੍ਰਸ਼ਾਸਨ ਨੇ ਪਾਰਦਰਸ਼ੀ ਲਈ ਬਾਹਰ ਐਲਈਡੀ ਲਗਵਾ ਦਿੱਤੀ ਗਈ। ਮਾਨਸਾ ਵਿੱਚ ਐਸਡੀਐਮ ਸ਼ਿਖਾ ਭਗਤ ਨੇ ਭਰੋਸਾ ਵੀ ਦਿੱਤਾ ਕਿ ਇਥੇ ਸਭ ਪ੍ਰਬੰਧ ਵਧੀਆਂ ਤਰੀਕੇ ਨਾਲ ਕੀਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਈਵੀਐਮ ਮਸ਼ੀਨਾਂ ਲਈ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੀਆਂ ਮਸ਼ੀਨਾਂ ਸੀਸੀਟੀਵੀ ਵਿੱਚ ਰੱਖੀਆਂ ਹੋਈਆਂ ਹਨ। ਦੁਸਰੇ ਪਾਸੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਸੰਤੁਸ਼ਟੀ ਜਾਹਿਰ ਕਰਦੇ ਹੋਏ ਉਮੀਦਵਾਰ ਕਿਰਨ ਕੁਮਾਰੀ ਕਿਹਾ ਹੈ ਕਿ ਮਾਨਸਾ ਪ੍ਰਸ਼ਾਸਨ ਵੱਲੋਂ ਜੋਂ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਤੋਂ ਅਸੀ ਸੰਤੁਸ਼ਟ ਹਾਂ।