ਮਾਨਸਾ : ਪ੍ਰਸਿੱਧ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਉਸਦੇ ਪਿੰਡ ਮੂਸਾ ਵਿਖੇ ਇਕ ਲਾਇਬ੍ਰੇਰੀ ਤਿਆਰ ਕੀਤੀ ਜਾ ਰਹੀ ਹੈ। ਇਸ ਲਾਇਬ੍ਰੇਰੀ ਦਾ ਨੀਂਹ ਪੱਥਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਰੱਖਿਆ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਲਾਇਬ੍ਰੇਰੀ ਉੱਤੇ ਆਉਣ ਵਾਲੇ ਖਰਚ ਤੇ ਹੋਰ ਵੇਰਵੇ ਵੀ ਸਾਂਝੇ ਕੀਤੇ ਗਏ ਹਨ।
20 ਲੱਖ ਆਵੇਗਾ ਖਰਚ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਇਸ ਕਿਤਾਬਘਰ ਦੇ ਨਿਰਮਾਣ ਉੱਤੇ ਕਰੀਬ ਵੀਹ ਲੱਖ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਅਤੇ ਪੁੱਤਰ ਸਿੱਧੂ ਮੂਸੇ ਦੀ ਸੋਚ ਨੂੰ ਅੱਗੇ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ (Library in Moosa Pind) ਵਿੱਚ ਜੋ ਲਾਇਬ੍ਰੇਰੀ ਤਿਆਰ ਰਹੀ ਹੈ, ਇਸਦਾ ਨੌਜਵਾਨਾਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਤਾਬਾਂ ਜਿੰਦਗੀ ਦਾ ਸਰਮਾਇਆ ਹੁੰਦੀਆਂ ਹਨ ਤੇ ਇਨਸਾਨ ਨੂੰ ਕਿਤਾਬਾਂ ਤੋਂ ਹੀ ਸੋਝੀ ਤੇ ਗਿਆਨ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਇਸ ਲਾਇਬ੍ਰੇਰੀ ਦਾ ਲਾਹਾ ਲੈ ਸਕਦਾ ਹੈ। ਉਹਨਾ ਕਿਹਾ ਕਿ ਜੋ ਗਿਆਨ ਲਾਇਬ੍ਰੇਰੀ ਵਿਚੋਂ ਮਿਲ ਸਕਦਾ ਉਹ ਸੋਸ਼ਲ ਮੀਡੀਆ ਤੋ ਨਹੀਂ ਮਿਲ ਸਕਦਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਹੋਰ ਗਿਆਨ ਨਾਲ ਸਬੰਧਤ ਕਿਤਾਬਾਂ ਇਸ ਲਾਇਬ੍ਰੇਰੀ ਵਿੱਚ ਰੱਖੀਆ ਜਾਣਗੀਆਂ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੇ ਦਰਬਾਰ ਸਾਹਿਬ ਪਹੁੰਚਣ 'ਤੇ SFJ ਵੱਲੋਂ ਨਵੀਂ ਧਮਕੀ, ਕਿਹਾ- "ਕਸ਼ਮੀਰੀ ਲੜਾਕਿਆਂ ਦੀ ਮਦਦ ਲਵੇਗਾ SFJ ..."
ਸਿੱਧੂ ਮੂਸੇਵਾਲਾ ਦੇ ਨਾਂ ਉੱਤੇ ਲਾਈਵ ਸ਼ੋਅ: ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ਖਬਰੀ ਵੀ ਹੈ ਕਿ ਸਿੱਧੂ ਦੇ ਨਾਂ ਉੱਤੇ ਇਕ ਲਾਈਵ ਸ਼ੋਅ ਵੀ ਕਰਵਾਇਆ ਜਾ ਰਿਹਾ ਹੈ। ਲਾਇਬ੍ਰੇਰੀ ਦਾ ਉਦਘਾਟਨ (Library built in memory of Musewala) ਕਰਨ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦੇ ਨਾਂ ਉੱਤੇ ਇਕ ਕੰਪਨੀ ਵਲੋਂ ਲਾਈਵ ਸ਼ੋਅ (Live show in memory of Sidhu) ਕਰਵਾਇਆ ਜਾ ਰਿਹਾ ਹੈ। 11 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੁੰਦਾ ਹੈ ਅਤੇ ਇਸੇ ਦਿਨ ਲਾਈਵ ਸ਼ੋਅ ਕਰਵਾਇਆ ਜਾਵੇਗਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਸ਼ੋਅ ਬਾਰੇ ਗੱਲਬਾਤ ਚੱਲ ਰਹੀ ਹੈ। ਜਿਸ ਕੰਪਨੀ ਨਾਲ ਐਗਰੀਮੈਂਟ ਹੋਇਆ ਹੈ। ਉਸ ਵਲੋਂ ਹੀ ਬਾਕੀ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ।