ਮਾਨਸਾ: ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ (Potters Depression ) ਅਕਸਰ ਹੀ ਸਖ਼ਤ ਮਿਹਨਤ ਕਰਕੇ ਮਿੱਟੀ ਦੇ ਘੜੇ ਦੀਵੇ ਆਦਿ ਬਣਾਉਂਦੇ ਹਨ ਪਰ ਉਨ੍ਹਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਾ ਮਿਲਣ ਦੇ ਕਾਰਨ ਨਮੋਸ਼ੀ ਝੱਲਣੀ ਪੈਂਦੀ ਹੈ। ਅਜਿਹਾ ਹੀ ਹੋ ਰਿਹਾ ਹੈ।
ਕਾਰੀਗਰ ਸਿੰਘਾ ਰਾਮ ਨੇ ਦੱਸਿਆ ਕਿ ਮਿਹਨਤ ਬਹੁਤ ਜ਼ਿਆਦਾ ਹੁੰਦੀ ਹੈ ਖ਼ਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਪਰ ਮੁਨਾਫਾ ਘੱਟ ਹੈ। ਉਨ੍ਹਾਂ ਦੱਸਿਆ ਕਿ ਉਹ 1965 ਤੋਂ ਵੀ ਇਹ ਕੰਮ ਕਰਨ ਲੱਗੇ ਹਨ ਅਤੇ ਇਹ ਉਨ੍ਹਾਂ ਦਾ ਕਿੱਤਾ ਹੈ ਪਰ ਉਹ ਕੋਈ ਹੋਰ ਕੰਮ ਨਹੀਂ ਕਰ ਸਕਦੇ। ਮਿੱਟੀ ਵੀ ਮੁੱਲ ਆਉਂਦੀ ਹੈ ਅਤੇ ਹਰ ਇੱਕ ਚੀਜ਼ ਮੁੱਲ ਆਉਂਦਾ ਹੈ। ਉਨ੍ਹਾਂ ਕਿਹਾ ਕਿ 1965 ਤੋਂ ਉਸ ਨੇ ਸਿਰਫ ਮਿੱਟੀ ਦੀਆਂ ਚੀਜ਼ਾਂ ਬਣਾਉਣ ਦਾ ਕੰਮ ਹੀ ਕੀਤਾ ਹੈ। ਇਸ ਲਈ ਹੁਣ ਉਨ੍ਹਾਂ ਤੋ ਕੋਈ ਹੋਰ ਕੰਮ ਵੀ ਨਹੀਂ ਹੁੰਦਾ ਇਸ ਕੰਮ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਨਹੀਂ ਚਲਦਾ।
ਉਨ੍ਹਾਂ ਕਿਹਾ ਕਿ ਜੋ ਚਾਈਨੀਜ਼ ਸਾਮਾਨ ਆ ਰਿਹਾ ਹੈ ਇਸ ਨਾਲ ਉਨ੍ਹਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਦੀਵੇ ਦਾ ਇਹ ਫਾਇਦਾ ਹੈ ਕਿ ਜਿੰਨੀ ਇਸ ਵਿੱਚੋਂ ਤੇਲ ਨਾਲ ਸੁਗੰਧੀ ਆਉਂਦੀ ਹੈ ਅਤੇ ਸਰੀਰ ਨੂੰ ਵੀ ਫ਼ਾਇਦਾ ਮਿਲਦਾ ਹੈ ਉਨ੍ਹਾਂ ਦੱਸਿਆ ਕਿ ਸਰ੍ਹੋਂ ਦਾ ਤੇਲ ਬਾਲਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈ ਇਨ੍ਹਾਂ ਮਿੱਟੀ ਦੇ ਕਾਰੀਗਰਾਂ ਨੇ ਮੰਗ ਕੀਤੀ ਹੈ ਕਿ ਚਾਇਨੀ ਸਾਮਾਨ ਬੰਦ ਹੋਵੇ ਅਤੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਵੇ।
ਉੱਧਰ ਮਿੱਟੀ ਦੇ ਬਰਤਨ ਲੈਣ ਦੇ ਲਈ ਆਈ ਇਕ ਗਾਹਕ ਹਰਸ਼ਰਨ ਕੌਰ ਨੇ ਦੱਸਿਆ ਕਿ ਮਿੱਟੀ ਦੇ ਬਰਤਨ ਬਣਾਉਣ ਵਾਲੇ ਕਾਰੀਗਰ ਮੰਦੀ ਦਾ ਸ਼ਿਕਾਰ ਹੋ ਰਹੇ ਹਨ। ਉਹ ਜਦੋਂ ਵੀ ਕੋਈ ਤਿਉਹਾਰ ਹੁੰਦਾ ਅਤੇ ਇਨ੍ਹਾਂ ਤੋਂ ਮਿੱਟੀ ਦੇ ਬਰਤਨ ਲੈ ਕੇ ਜਾਂਦੇ ਹਨ। ਵਰਤ ਮੌਕੇ ਆਪਣੀਆਂ ਭਰਜਾਈ ਦੇ ਲਈ ਕਰੂਆ ਖਰੀਦਣ ਆਏ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਜਿੱਥੇ ਸਰ੍ਹੋਂ ਦਾ ਤੇਲ ਬਾਲਣ ਦੇ ਨਾਲ ਸਾਡਾ ਵਾਤਾਵਰਣ ਸ਼ੁੱਧ ਹੁੰਦਾ ਹੈ।
ਅਸੀਂ ਕਈ ਬੀਮਾਰੀਆਂ ਤੋਂ ਬਚਦੇ ਹਾਂ ਉੱਥੇ ਹੀ ਮਿੱਟੀ ਦੇ ਬਰਤਨਾਂ ਅਤੇ ਦੀਵਿਆਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ। ਉਨ੍ਹਾਂ ਹੋਰ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਾਰੀਗਰਾਂ ਤੋਂ ਸਾਮਾਨ ਖਰੀਦਣ ਤਾਂ ਕਿ ਇਨ੍ਹਾਂ ਦਾ ਰੁਜ਼ਗਾਰ ਵੀ ਸਾਡੇ ਨਾਲ ਚਲਦਾ ਰਹੇ ਅਤੇ ਸਾਡਾ ਪੁਰਾਤਨ ਵਿਰਸਾ ਜੀਵਤ ਰਹੇ।
ਇਹ ਵੀ ਪੜ੍ਹੋ:- ਲੋਕਾਂ ਦੇ ਘਰ ਰੁਸ਼ਨਾਉਣ ਵਾਲਿਆਂ ਦੇ ਬੁਝੇ ਚਿਹਰੇ