ਮਾਨਸਾ:ਕੋਰੋਨਾ ਦੀ ਵਧ ਰਹੀ ਮਹਾਂਮਾਰੀ ਨੂੰ ਰੋਕਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਦਿਨੀਂ ਕੋਰੋਨਾ ਦੀਆਂ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਜਿਸ ਵਿਚ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਫਰ ਵੀ ਕੀਤੀ ਹੈ ਕਿ ਜਿਸ ਪਿੰਡ ਦੇ ਵਿੱਚ ਸੌ ਫ਼ੀਸਦੀ ਵੈਕਸੀਨੇਸ਼ਨ ਹੋਵੇਗੀ ਉਸ ਪੰਚਾਇਤ ਨੂੰ ਸਰਕਾਰ ਵੱਲੋਂ ਦੱਸ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕੀਤੀ ਜਾਵੇਗੀ
ਇਸ ਬਾਰੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਹੈ ਕਿ ਪਿੰਡਾਂ ਦੇ ਵਿਚ ਵੈਕਸੀਨੇਸ਼ਨ ਨਹੀਂ ਹੋ ਰਹੀ ਹੈ ਅਤੇ ਨਾ ਹੀ ਫਤਿਹ ਕਿੱਟਾਂ ਕੋਰੋਨਾ ਦੇ ਮਰੀਜ਼ਾਂ ਤੱਕ ਪਹੁੰਚ ਰਹੀ ਹੈ ਅਤੇ ਸਰਕਾਰ ਸਿਰਫ਼ ਕੁਰਸੀ ਦੀ ਲੜਾਈ ਲੜ ਰਹੀ ਹੈ।ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅੱਜ ਕੋਰੋਨਾ ਦੀ ਮਹਾਂਮਾਰੀ ਨੇ ਹਰ ਕਿਸੇ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ ਬੇਸ਼ੱਕ ਸੈਂਟਰ ਦੀ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ ਪਰ ਇਹ ਕੋਰੋਨਾ ਦੀ ਮਹਾਂਮਾਰੀ ਨੂੰ ਰੋਕਣ ਵਿੱਚ ਨਾਕਾਮ ਰਹੀਆਂ ਉਨ੍ਹਾਂ ਕਿਹਾ ਕਿ ਜਦੋਂ ਪਿਛਲੇ ਸਾਲ ਕੋਰੋਨਾ ਦੀ ਮਹਾਂਮਾਰੀ ਆਈ ਸੀ ਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ ਸਮਾਂ ਸੀ ਪਰ ਇਹ ਇਸ ਸਮੇਂ ਦੇ ਵਿਚ ਵੀ ਹਸਪਤਾਲਾਂ ਵਿੱਚ ਪੂਰੀਆਂ ਸੁਵਿਧਾਵਾਂ ਉਪਲੱਬਧ ਨਹੀਂ ਕਰਵਾ ਸਕੇ।
ਉਨ੍ਹਾਂ ਕਿਹਾ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਨਾ ਹੀ ਕੋਈ ਵੈਂਟੀਲੇਟਰ ਹੈ ਅਤੇ ਹਸਪਤਾਲਾਂ ਦੇ ਵਿਚ ਬੈੱਡਾਂ ਦੀ ਕਮੀ ਹੈ।ਜਿਸ ਕਾਰਨ ਮਰੀਜ਼ਾਂ ਨੂੰ ਬਾਹਰੀ ਜ਼ਿਲ੍ਹਿਆਂ ਦੇ ਵਿਚ ਰੈਫਰ ਕਰਨਾ ਪੈਂਦਾ ਹੈ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿੰਡਾਂ ਦੇ ਵਿੱਚ ਸੌ ਫ਼ੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੀ ਪੰਚਾਇਤ ਨੂੰ ਦੱਸ ਲੱਖ ਰੁਪਏ ਦੀ ਗਰਾਂਟ ਦੇਣ ਦੇ ਲੌਲੀਪੌਪ ਦੇ ਰਹੀ ਹੈ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਖ਼ੁਦ ਵੈਂਟੀਲੇਟਰ 'ਤੇ ਹੈ ਜਦੋਂਕਿ ਕੋਰੋਨਾ ਦੀ ਮਹਾਂਮਾਰੀ ਦੇ ਵਿਚ ਸਰਕਾਰ ਕੋਈ ਵੀ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਦੇ ਲਈ ਯੋਗ ਪ੍ਰਬੰਧ ਨਹੀਂ ਕਰ ਸਕੀ।ਉਨ੍ਹਾਂ ਕਿਹਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਵਿਚ ਵੈਕਸੀਨੇਸ਼ਨ ਕਿਤੇ ਵੀ ਨਹੀਂ ਹੋ ਰਹੀ ਹੈ ।ਜਦੋਂ ਕਿ ਸਰਕਾਰ ਪੰਚਾਇਤਾਂ ਨੂੰ ਦੱਸ ਲੱਖ ਰੁਪਏ ਦੇਣ ਦੇ ਲੌਲੀਪੌਪ ਦੇ ਰਹੀ ਹੈ ਅਤੇ ਮਰੀਜ਼ਾਂ ਨੂੰ 7-7 ਦਿਨ ਹੋ ਚੁੱਕੇ ਹਨ ਫਤਿਹ ਕਿੱਟਾਂ ਨਹੀਂ ਮਿਲੀਆਂ ਤੇ ਜਦੋਂ ਤੱਕ ਉਨ੍ਹਾਂ ਨੂੰ ਫਤਹਿ ਕਿੱਟ ਉਪਲੱਬਧ ਹੋਵੇਗੀ ਉਦੋਂ ਤੱਕ ਉਹ ਆਪਣੀ ਜਾਨ ਗਵਾ ਲੈਣਗੇ।
ਇਹ ਵੀ ਪੜੋ:ਨਹੀਂ ਰਹੇ ਰੰਗਮੰਚ ਦੇ ਦਮਦਾਰ ਅਦਾਕਾਰ ਚਰਨਜੀਤ ਚੰਨੀ,ਕੋਰੋਨਾ ਕਾਰਨ ਗਈ ਜਾਨ