ਮਾਨਸਾ: ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਤੋਂ ਆਰੰਭ ਹੋਇਆ 'ਖ਼ਾਲਸਾ ਫ਼ਤਹਿ ਮਾਰਚ' ਪੰਜ ਪਿਆਰਿਆਂ ਦੀ ਅਗਵਾਈ ਵਿਚ ਅਗਲੇ ਪੜ੍ਹਾਅ ਵੱਲ ਰਵਾਨਾ ਹੋਇਆ। 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਹਰਿਮੰਦਰ ਸਾਹਿਬ ਤੋਂ ਰਕਾਬਗੰਜ ਦਿੱਲੀ ਅਤੇ ਦਿੱਲੀ ਤੋਂ ਰਵਾਨਾਂ ਹੋ ਕੇ ਮਾਨਸਾ ਪਹੁੰਚੇ ਫਤਿਹ ਮਾਰਚ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਉੱਪਰ ਫ਼ਤਹਿ ਮਾਰਚ ਵਿਚ ਸ਼ਾਮਿਲ ਸੰਗਤਾਂ ਦੇ ਲਈ ਲੰਗਰ ਵੀ ਲਗਾਏ ਗਏ।
ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ: ਦਿੱਲੀ ਦੇ ਰਕਾਬ ਗੰਜ ਤੋਂ ਅਕਾਲ ਤਖਤ ਤਲਵੰਡੀ ਸਾਬੋ ਨੂੰ ਰਵਾਨਾ ਹੋਏ ਅਤੇ ਮਾਰਚ ਦਾ ਮਾਨਸਾ ਪਹੁੰਚਣ ਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਾਰਚ ਦੀ ਅਗਵਾਈ ਕਰ ਰਹੇ ਪੰਜ ਪਿਆਰਿਆਂ ਦਾ ਵੀ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ। ਫਤਿਹ ਮਾਰਚ ਦੇ ਵਿਚ ਗਤਕਾ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ ਅਤੇ ਬੈਲ ਪਾਰਟੀ ਵੱਲੋਂ ਮਾਨਸਾ ਪਹੁੰਚਣ 'ਤੇ ਫਤਿਹ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ।
ਜੱਸਾ ਸਿੰਘ ਰਾਮਗੜ੍ਹੀਆ ਨੂੰ ਸਮਰਪਿਤ ਇਸ ਫਤਿਹ ਮਾਰਚ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ 18 ਵੀਂ ਸਦੀ ਦੇ ਸਿੱਖ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਜਿਨ੍ਹਾਂ ਨੇ ਮੁਗਲ ਰਾਜ ਦਾ ਖਾਤਮਾਂ ਕਰਨ ਦੇ ਲਈ ਦਿੱਲੀ ਦੇ ਲਾਲ ਕਿਲੇ ਵਿੱਚੋਂ ਮੁਗਲ ਸਮਰਾਜ ਦੇ ਤਖ਼ਤ ਨੂੰ ਜੋ ਤਖਤ ਸਾਡੇ ਗੁਰੂਆਂ ਦੇ ਖਿਲਾਫ ਸੀ ਫਤਵਾ ਜਾਰੀ ਹੋਇਆ ਅਤੇ ਸਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਗਿਆ, ਫਤਵਾ ਜਾਰੀ ਹੋਇਆ ਅਤੇ ਚਾਂਦਨੀ ਚੌਂਕ ਦੇ ਵਿੱਚ ਸਾਡੇ ਨੌਂਵੇ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਉਸ ਤਖਤ ਨੂੰ ਪੱਟ ਕੇ ਅਤੇ ਹਾਥੀਆਂ ਘੋੜਿਆਂ 'ਤੇ ਘਸੀਟਦੇ ਹੋਏ ਮੁਗਲ ਸਾਮਰਾਜ ਦਾ ਤਖਤ ਪੁੱਟ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਕੀਤਾ ਅਤੇ ਅੱਜ ਵੀ ਉਸ ਜਗ੍ਹਾ ਉਪਰ ਰਾਮਗੜ੍ਹੀਆ ਤਖਤ ਮੌਜੂਦ ਹੈ ਅਤੇ ਉਸ ਤੋਂ ਬਾਅਦ ਮੁਗਲ ਸਾਮਰਾਜ ਖਤਮ ਹੋਇਆ।
ਇਹ ਵੀ ਪੜ੍ਹੋ : Amritpal's 'Lady Network: ਔਰਤਾਂ ਦੀ ਮਦਦ ਨਾਲ ਪੁਲਿਸ ਨੂੰ ਚਕਮਾ ਦਿੰਦਾ ਰਿਹਾ ਅੰਮ੍ਰਿਤਪਾਲ, ਇਲੈਕਟ੍ਰਾਨਿਕ ਨਿਗਰਾਨੀ ਦਾ ਪਰਦਾਫਾਸ਼
ਅੱਜ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਤੇ ਮਾਨਸਾ ਦੀਆਂ ਸੰਗਤਾਂ ਵੱਲੋਂ ਜੋ ਪਿਆਰ ਦਿੱਤਾ ਗਿਆ ਹੈ ਉਸਦੇ ਲਈ ਵੀ ਉਹਨਾਂ ਵੱਲੋਂ ਧੰਨਵਾਦ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ 16 ਤਰੀਕ ਨੂੰ ਗੁਰਦੁਆਰਾ ਰਕਾਬ ਗੰਜ ਦਿੱਲੀ ਤੋਂ ਸ਼ੁਰੂ ਹੋ ਕੇ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਫਤਹਿ ਮਾਰਚ ਕੀਤਾ ਜਾ ਰਿਹਾ ਹੈ ਜੋ ਕੇ ਵੱਖੋ-ਵੱਖ ਸ਼ਹਿਰਾਂ ਦੇ ਵਿੱਚੋਂ ਹਰਿਆਣਾ ਦਿੱਲੀ ਹੁੰਦੇ ਹੋਏ ਅੱਜ ਪੰਜਾਬ ਦੇ ਵਿੱਚ ਪਹੁੰਚਣ ਤੇ ਅਸਮਾਨ ਪਹੁੰਚਣ ਤੇ ਸਮੁੱਚੀ ਰਾਮਗੜ੍ਹੀਆ ਸਮਾਜ ਅਤੇ ਮਾਨਸਾ ਸ਼ਹਿਰ ਦੀਆ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ ਹੈ।