ਮਾਨਸਾ : ਮਾਨਸਾ ਦੇ ਪਿੰਡ ਸਮਾਓਂ ਦੇ ਇਕ ਕਰਜ਼ਈ ਕਿਸਾਨ ਗੁਰਤੇਜ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸਮਾਓਂ ਦੇ ਕਿਸਾਨ ਗੁਰਤੇਜ ਸਿੰਘ (38) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ ਜਿਸ ਦੇ ਕੋਲ ਡੇਢ ਏਕੜ ਜ਼ਮੀਨ ਸੀ ਅਤੇ 7 ਕਨਾਲ ਜ਼ਮੀਨ ਵਿਕ ਚੁੱਕੀ ਹੈ ਪਰ ਫਿਰ ਵੀ ਉਕਤ ਕਿਸਾਨ ਦੇ ਸਿਰ 12 ਲੱਖ ਦੇ ਕਰੀਬ ਕਰਜ਼ਾ ਖੜ੍ਹਾ ਸੀ।
ਮ੍ਰਿਤਕ ਕਿਸਾਨ ਦੇ ਇਕ ਨਾਬਾਲਗ ਲੜਕਾ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਉਕਤ ਕਿਸਾਨ ਦੇ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ । ਕਿਸਾਨ ਆਗੂਆਂ ਨੇ ਕਿਹਾ ਕਿਿ ਕੈਪਟਨ ਸਰਕਾਰ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨਾਂ ਦਾ ਪੂਰਾ ਕਰਜ਼ ਮਾਫ਼ ਕਰਨ ਦਾ ਲਾਰਾ ਲਾ ਕੇ ਜ਼ਿੰਮੀਦਾਰਾਂ ਦੀਆਂ ਵੋਟਾਂ ਬਟੋਰ ਕੋੇ ਸਰਕਾਰ ਤਾਂ ਬਣਾ ਲਈ ਪਰ ਕਿਸਾਨਾਂ ਨਾਲ ਵਾਅਦਾ ਪੂਰਾ ਨਹੀਂ ਨਹੀਂ ਕੀਤਾ। ਇਸੇ ਵਜ੍ਹਾ ਕਰ ਕੇ ਕਿਸਾਨ ਭਰ ਜਵਾਨੀ ਵਿੱਚ ਮੌਤ ਨੂੰ ਗਲੇ ਲਾ ਕੇ ਕਰਜ਼ ਤੋਂ ਮੁਕਤੀ ਪਾਉਣ ਦੀ ਕੋਸ਼ਿਸ਼ ਕਰ ਰਹੇ ਰਹੇ ਹਨ।