ਮਾਨਸਾ :ਅੱਜ ਦੇਸ਼ ਭਰ 'ਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਸਾਲ 1999 'ਚ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਰਗਿਲ ਵਿਖੇ ਹੋਈ ਜੰਗ 'ਚ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਆਪਣੀ ਤਾਕਤ ਦਾ ਲੌਹਾ ਮਨਵਾਇਆ ਸੀ। ਕਾਰਗਿਲ ਜੰਗ 'ਚ ਜਿਥੇ ਇੱਕ ਪਾਸੇ ਭਾਰਤ ਨੇ ਇਹ ਜੰਗ ਜਿੱਤੀ, ਉਥੇ ਹੀ ਭਾਰਤੀ ਫੌਜ ਦੇ ਕਈ ਸੈਨਿਕ ਸ਼ਹੀਦ ਹੋ ਗਏ, ਇਨ੍ਹਾਂ ਕਾਰਗਿਲ ਹੀਰੋਜ਼ ਦੀ ਬਹਾਦਰੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਸ਼ਹੀਦ ਹੋਏ ਇਨ੍ਹਾਂ ਕਾਰਗਿਲ ਹੀਰੋਜ਼ ਚੋਂ ਇੱਕ ਨੇ ਸ਼ਹੀਦ ਸਿਪਾਹੀ ਬੂਟਾ ਸਿੰਘ।
ਸ਼ਹੀਦ ਸਿਪਾਹੀ ਬੂਟਾ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਨੇਵਾਲਾ ਦੇ ਵਸਨੀਕ ਸਨ। ਉਨ੍ਹਾਂ ਦਾ ਜਨਮ 19 ਜਨਵਰੀ 1973 ਨੂੰ ਹੋਇਆ ਸੀ। ਬੂਟਾ ਦਾ ਬਚਪਨ ਪਿੰਡ ਦਾਨੇਵਾਲਾ ਵਿਖੇ ਗੁਜਰਿਆ ਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਆਲਮਪੁਰ ਮੰਦਰਾਂ 'ਚ ਕੀਤੀ। ਉਹ ਪੜ੍ਹਾਈ ਵਿੱਚ ਬੇਹਦ ਹੋਸ਼ਿਆਰ ਸਨ।
ਸ਼ਹੀਦ ਬੂਟਾ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਬੂਟਾ ਸਿੰਘ ਦਾ ਬਚਪਨ ਪਿੰਡ ਦਾਨੇਵਾਲਾ ਵਿਖੇ ਗੁਜਰਿਆ ਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਆਲਮਪੁਰ ਮੰਦਰਾਂ 'ਚ ਕੀਤੀ। ਉਹ ਪੜ੍ਹਾਈ ਵਿੱਚ ਬੇਹਦ ਹੋਸ਼ਿਆਰ ਸਨ। ਬੂਟਾ ਸਿੰਘ ਦੇ ਦਾਦਾ ਜੀ ਫੌਜ 'ਚ ਸਨ ਤੇ ਉਨ੍ਹਾਂ ਦੇ ਪਿਤਾ ਵੀ ਪੁਲਿਸ ਮੁਲਾਜ਼ਮ ਸਨ , ਜਿਸ ਦੇ ਚਲਦੇ ਉਨ੍ਹਾਂ ਨੂੰ ਦੇਸ਼ ਪ੍ਰੇਮ ਦੀ ਗੁੜਤੀ ਪਰਿਵਾਰ ਤੋਂ ਹੀ ਮਿਲੀ। ਸਾਲ 1993 'ਚ ਪਹਿਲੀ ਵਾਰ ਭਰਤੀ 'ਚ ਉਹ ਸਫ਼ਲ ਹੋਏ ਤੇ ਉਨ੍ਹਾਂ ਨੇ ਬਤੌਰ ਸਿਪਾਰੀ ਭਾਰਤੀ ਫੌਜ 'ਚ ਜੁਆਇਨਿੰਗ ਕੀਤੀ।
ਸਾਲ 1996 'ਚ ਬੂਟਾ ਸਿੰਘ ਤੇ ਅੰਮ੍ਰਿਤਪਾਲ ਕੌਰ ਦਾ ਵਿਆਹ ਹੋਇਆ ਤੇ ਉਹ ਇੱਕ ਧੀ ਦੇ ਪਿਤਾ ਬਣੇ। ਦੇਸ਼ ਦੀ ਵੱਖ-ਵੱਖ ਥਾਵਾਂ 'ਤੇ ਸੇਵਾਵਾਂ ਦਿੰਦੇ ਹੋਏ ਉਨ੍ਹਾਂ ਨੇ ਕਾਰਗਿਲ ਜੰਗ ਦਾ ਹਿੱਸਾ ਬਣੇ। ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹੀਦ ਬੂਟਾ ਸਿੰਘ ਨੇ ਸ਼ਹੀਦੀ ਤੋਂ ਇੱਕ ਮਹੀਨੇ ਪਹਿਲਾਂ ਉਨ੍ਹਾਂ ਨੂੰ ਚਿੱਠੀ ਲਿਖ ਕੇ ਆਪਣੇ ਲੇਹ-ਲੱਦਾਖ 'ਚ ਪੋਸਟਿੰਗ ਹੋਣ ਦਾ ਜ਼ਿਕਰ ਕੀਤਾ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਚਿੱਠੀ ਵਿੱਚ ਲੇਹ ਦਾ ਪਤਾ ਕਿਸੇ ਨੂੰ ਨਾ ਦੱਸਣ ਦਾ ਵੀ ਜ਼ਿਕਰ ਕੀਤਾ।
ਸ਼ਹੀਦ ਬੂਟਾ ਸਿੰਘ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੀ ਸ਼ਹੀਦੀ 'ਤੇ ਮਾਣ ਹੈ। ਪੂਰੇਪਰਿਵਾਰ ਵਿੱਚ ਉਨ੍ਹਾਂ ਦਾ ਸੁਭਾਅ ਸਭ ਤੋਂ ਵੱਧ ਵਧੀਆ ਸੀ। ਅੱਜ ਭਾਵੇਂ ਉਨ੍ਹਾਂ ਕੋਲ ਨੌਕਰੀ ਹੈ ਤੇ ਘਰ ਦੇ ਹਾਲਾਤ ਚੰਗੇ ਹਨ, ਪਰ ਫਿਰ ਉਹ ਆਪਣੇ ਪਤੀ ਦੀ ਘਾਟ ਨੂੰ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਉਸ ਨੂੰ ਇੱਕ ਸ਼ਹੀਦ ਦੀ ਪਤਨੀ ਕਹਿ ਕੇ ਸੰਬੋਧਿਤ ਕਰਦਾ ਹੈ, ਤਾਂ ਉਹ ਬੇਹਦ ਮਾਣ ਮਹਿਸੂਸ ਕਰਦੀ ਹੈ।
ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਭਾਰਤੀ ਫੌਜ ਦੇ ਅਧਿਕਾਰੀ ਅਤੇ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਉਨ੍ਹਾਂ ਦਾ ਹਾਲਚਾਲ ਪੁੱਛਿਆ ਜਾਂਦਾ ਹੈ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਂਦਾ ਹੈ। ਉਸ ਨੂੰ ਆਪਣੇ ਪਤੀ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ ਪਰ ਉਸ ਦੀ ਨਿੱਜੀ ਜ਼ਿੰਦਗੀ ਦੀ ਘਾਟ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਈਟੀਵੀ ਭਾਰਤ ਵੀ ਸ਼ਹੀਦ ਬੂਟਾ ਸਿੰਘ ਦੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ
ਇਹ ਵੀ ਪੜ੍ਹੋ : ਕਾਰਗਿਲ ਵਿਜੇ ਦਿਵਸ: 26 ਸਾਲ ਦੀ ਉਮਰ 'ਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦ ਦਲਜੀਤ ਸਿੰਘ