ਮਾਨਸਾ/ਮੋਗਾ : ਅੱਜ ਅੰਤਰ ਰਾਸ਼ਟਰੀ ਯੋਗਾ ਦਿਵਸ ਮੌਕੇ ਮਾਨਸਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਡਾਕਟਰ ਵਰਿੰਦਰ ਕੁਮਾਰ ਨੇ ਯੋਗ ਦੇ ਆਸਨ ਕਰਵਾਏ ਅਤੇ ਯੋਗ ਰਾਹੀਂ ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਦੇ ਨੁਕਤੇ ਵੀ ਦੱਸੇ। ਜ਼ਿਲ੍ਹਾ ਪ੍ਰਸ਼ਾਸਨ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐਡੀਸ਼ਨਲ ਸੈਸ਼ਨ ਜੱਜ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਯੋਗਾ ਦਿਵਸ ਅੰਤਰਰਾਸ਼ਟਰੀ ਪੱਧਰ ਉਤੇ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਵੀ ਇਸ ਯੋਗਾ ਦਿਵਸ ਵਿਚ ਸ਼ਮੂਲੀਅਤ ਕਰਕੇ ਯੋਗ ਦੇ ਆਸਨ ਕੀਤੇ।
ਯੋਗਾ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਪਨਾਉਣ ਦੀ ਲਿਆ ਫੈਸਲਾ : ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਯੋਗਾ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਤਾਂ ਕਿ ਬਿਮਾਰੀਆਂ ਨਾਲ ਸਰੀਰ ਨੂੰ ਯੋਗ ਰਾਹੀਂ ਮੁਕਤ ਕੀਤਾ ਜਾ ਸਕੇ। ਯੋਗ ਗੁਰੂ ਡਾਕਟਰ ਹਰਪ੍ਰੀਤ ਨੇ ਦੱਸਿਆ ਕਿ ਜੋ ਕਰਮ ਦੇ ਨਾਲ ਸਾਡੇ ਸਰੀਰ ਨੂੰ ਫੁਰਤੀ ਮਿਲਦੀ ਹੈ ਅਤੇ ਸਾਡਾ ਸਰੀਰ ਨੂੰ ਫਿੱਟ ਰੱਖਣ ਦੇ ਲਈ ਯੋਗ ਸਵੇਰ ਦੇ ਸਮੇਂ ਜ਼ਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਯੋਗਾ ਦਿਵਸ ਮੌਕੇ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਹੈ। ਇਸ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਪਨਾਉਣ ਦਾ ਸੰਕਲਪ ਵੀ ਲਿਆ ਹੈ।
- ਤੇਜ਼ ਝੱਖੜ ਕਾਰਨ ਕਿਸਾਨ ਦਾ ਲੱਖਾਂ ਦਾ ਨੁਕਸਾਨ, ਪੋਲਟਰੀ ਫਾਰਮ ਦੀ ਡਿੱਗੀ ਸ਼ੈੱਡ, 3 ਹਜ਼ਾਰ ਚੂਚਿਆਂ ਦੀ ਮੌਤ
- Bathinda News: ਪੁਲਿਸ ਵੱਲੋਂ ਇਨਸਾਫ਼ ਨਾ ਮਿਲਣ ਤੋਂ ਪਰੇਸ਼ਾਨ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਵਸਤੂ, ਖੁਦਕੁਸ਼ੀ ਸਮੇਂ ਬਣਾਈ ਵੀਡੀਓ
- ਪਿੰਡ ਪਹੁੰਚੀ ਬਲਜੀਤ ਕੁਮਾਰ ਦੀ ਮ੍ਰਿਤਕ ਦੇਹ, ਪਰਿਵਾਰ ਨੇ ਰੀਤੀ ਰਿਵਾਜ਼ਾਂ ਨਾਲ ਕੀਤਾ ਅੰਤਿਮ ਸੰਸਕਾਰ
ਮੋਗਾ ਵਿੱਚ ਵੀ ਮਨਾਇਆ ਅੰਤਰਰਾਸ਼ਟਰੀ ਦਿਵਸ : ਅੱਜ ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ, ਪਰ ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਪੁਲਿਸ ਲਾਈਨ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਮੋਗਾ ਦੇ ਐਸਐਸਪੀ ਸਮੇਤ ਸਮੂਹ ਸੀਨੀਅਰ ਮੋਗਾ ਦੇ ਪੁਲਿਸ ਮੁਲਾਜ਼ਮਾਂ ਨੇ ਯੋਗਾ ਦਿਵਸ ਵਿੱਚ ਹਿੱਸਾ ਲਿਆ। ਇਸ ਮੌਕੇ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਅੱਜ ਮੋਗਾ ਪੁਲਿਸ ਲਾਈਨ ਵਿੱਚ ਯੋਗਾ ਦਿਵਸ ਮਨਾਇਆ ਗਿਆ ਅਤੇ ਮੋਗਾ ਪੁਲਿਸ ਲਾਈਨ ਵਿੱਚ ਰੋਜ਼ਾਨਾ ਯੋਗਾ ਕੀਤਾ ਜਾਵੇਗਾ ਤਾਂ ਜੋ ਸਾਡੇ ਪੁਲਿਸ ਮੁਲਾਜ਼ਮ ਤੰਦਰੁਸਤ ਰਹਿ ਸਕਣ ਅਤੇ ਹਰ ਕੋਈ ਰੋਜ਼ਾਨਾ ਯੋਗਾ ਕਰੇ।
ਪੁਲਿਸ ਮੁਲਾਜ਼ਮਾਂ ਨੇ ਵੀ ਲਿਆ ਸੰਕਲਪ : ਮੋਗਾ ਸਿਵਲ ਪ੍ਰਸ਼ਾਸਨ ਵੱਲੋਂ ਇਹ ਦਿਹਾੜਾ ਮੋਗਾ ਦੇ ਆਯੂਸ਼ ਹਸਪਤਾਲ ਵਿਖੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮੋਗਾ ਦੀ ਅਗਵਾਈ ਹੇਠ ਮਨਾਇਆ ਗਿਆ, ਜਿਸ ਵਿੱਚ ਜ਼ਿਲ੍ਹੇ ਭਰ ਦੇ ਸਾਰੇ ਅਧਿਕਾਰੀ ਪਹੁੰਚੇ, ਜਦਕਿ ਮੋਗਾ ਕੋਰਟ ਕੰਪਲੈਕਸ ਵਿੱਚ ਸਾਰੇ ਜੱਜਾਂ ਅਤੇ ਵਕੀਲਾਂ ਨੇ ਯੋਗਾ ਕੀਤਾ। ਇਸ ਮੌਕੇ ਮੋਗਾ ਪੁਲਿਸ ਪ੍ਰਸ਼ਾਸਨ ਵੱਲੋਂ ਮੋਗਾ ਪੁਲਿਸ ਲਾਈਨ ਵਿੱਚ ਸਮੂਹ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਯੋਗਾ ਵੀ ਕੀਤਾ, ਜੇਕਰ ਔਰਤਾਂ ਦੀ ਗੱਲ ਕਰੀਏ ਤਾਂ ਰਾਧੇ ਰਾਧੇ ਟਰੱਸਟ ਵੱਲੋਂ ਨੇਚਰ ਪਾਰਕ ਵਿੱਚ ਰਾਧੇ ਰਾਧੇ ਦੇ ਫਿਲਮੀ ਗੀਤਾਂ ਦੀਆਂ ਧੁਨਾਂ 'ਤੇ ਇਹ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਨੂੰ ਮਨਾਉਣ ਅਤੇ ਪ੍ਰਾਚੀਨ ਭਾਰਤੀ ਅਭਿਆਸ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਬੰਧ ਵੀ ਕੀਤੇ ਗਏ ਹਨ। ਇਹ ਨੌਵਾਂ ਸਾਲ ਹੈ, ਜਦੋਂ ਸੰਯੁਕਤ ਰਾਸ਼ਟਰ ਨੇ 2014 ਵਿੱਚ ਇੱਕ ਮਤੇ ਰਾਹੀਂ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਾਨਤਾ ਦਿੱਤੀ ਸੀ।