ਮਾਨਸਾ: ਕਿਸਾਨਾਂ (Farmers) ਵੱਲੋਂ ਕਣਕ ਦੀ ਕਟਾਈ ਕਰਨ ਤੋਂ ਬਾਅਦ ਹੁਣ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਬਿਜਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਕਿਸਾਨਾਂ (Farmers) ਦਾ ਮੱਕੀ ਦੀ ਬਿਜਾਈ ਕਰਨ ਦੇ ਲਈ ਜ਼ਿਆਦਾ ਹੀ ਰੁਝਾਨ ਦਿਖਾਈ ਦੇ ਰਿਹਾ ਹੈ। ਕਿਸਾਨਾਂ (Farmers) ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਮੱਕੀ ਦੀ ਫਸਲ ‘ਤੇ ਐੱਮ.ਐੱਸ.ਪੀ. (MSP on maize crop) ਦੇਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਦੇ ਲਈ ਕਿਸਾਨ ਮੱਕੀ ਦੀ ਬਿਜਾਈ ਕਰ ਰਹੇ ਹਨ। ਉੱਥੇ ਕਿਸਾਨਾਂ ਨੇ ਨਿਰਾਸ਼ਾ ਵੀ ਪ੍ਰਗਟ ਕੀਤੀ ਹੈ ਕਿ ਮੱਕੀ ਦੀ ਜ਼ਿਆਦਾ ਬਿਜਾਈ ਕਰਨ ਦੇ ਨਾਲ ਮੱਕੀ ਦਾ ਬੀਜ ਦੀ ਕਾਲਾਬਜ਼ਾਰੀ (ਬਲੈਕ) ਸ਼ੁਰੂ ਹੋ ਗਈ ਹੈ।
ਕਿਸਾਨਾਂ (Farmers) ਦਾ ਕਹਿਣਾ ਹੈ ਕਿ ਜਿੱਥੇ ਮੱਕੀ ਦੀ ਫਸਲ ਤੋਂ ਉਨ੍ਹਾਂ ਨੂੰ ਕਾਫ਼ੀ ਲਾਭ ਹੁੰਦਾ ਹੈ, ਉੱਥੇ ਹੀ ਇਸ ਫਸਲ ਤੋਂ ਪਸ਼ੂਆਂ ਦੇ ਲਈ ਮੱਕੀ ਦਾ ਆਚਾਰ ਵੀ ਤਿਆਰ ਕੀਤਾ ਜਾਵੇਗਾ। ਦੂਸਰਾ ਪਸ਼ੂ ਮੱਕੀ ਦਾ ਚਾਰਾ ਖਾਣ ਦੇ ਨਾਲ ਦੁੱਧ ਵੀ ਵੱਧਦਾ ਹੈ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮੱਕੀ ਦੀ ਫਸਲ ‘ਤੇ ਐੱਮ.ਐੱਸ.ਪੀ. ਦਾ ਵਾਅਦਾ ਕੀਤਾ ਸੀ, ਜਿਸ ਦੇ ਲਈ ਕਿਸਾਨ ਮੱਕੀ ਦੀ ਬਿਜਾਈ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨਾਂ ਦਾ ਮੱਕੀ ਦੀ ਬਿਜਾਈ ਕਰਨ ਦੇ ਵੱਲ ਰੁਝਾਨ ਵਧਿਆ ਹੈ, ਪਰ ਇਸ ਦੇ ਨਾਲ ਹੀ ਬਾਜ਼ਾਰ ਦੇ ਵਿੱਚ ਮੱਕੀ ਦੇ ਬੀਜ ਦੀ ਬਲੈਕ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੋ ਗੱਟਾ 1200 ਰੁਪਏ ਦਾ ਆਉਂਦਾ ਹੈ ਉਹ ਬਾਜ਼ਾਰ ਦੇ ਵਿਚ 2200 ਰੁਪਏ ਤੱਕ ਮਿਲ ਰਿਹਾ ਹੈ। ਜਿਸ ਦੇ ਚਲਦਿਆਂ ਇੱਕ ਗੱਟੇ ਦੇ ਮਗਰ 600 ਰੁਪਏ ਦੀ ਬਲੈਕ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਇਸ ਵੱਲ ਤੁਰੰਤ ਧਿਆਨ ਦੇਵੇ ਅਤੇ ਜੋ ਕਿਸਾਨ ਮੱਕੀ ਦੀ ਬਿਜਾਈ ਕਰਨਾ ਚਾਹੁੰਦੇ ਹਨ।
ਉਨ੍ਹਾਂ ਨੂੰ ਵਾਜਬ ਰੇਟਾਂ ‘ਤੇ ਮੱਕੀ ਦਾ ਬੀਜ ਮੁਹੱਈਆ ਕਰਵਾਇਆ ਜਾਵੇ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਿਆ ਹੈ, ਪਰ ਕਿਸਾਨਾਂ ਦਾ ਮੱਕੀ ਦੀ ਬਿਜਾਈ ਕਰਨ ਦੇ ਵੱਲ ਰੁਝਾਨ ਵਧਿਆ ਹੈ ਅਤੇ ਮੱਕੀ ਦੀ ਕਟਾਈ ਕਰਨ ਤੋਂ ਤੁਰੰਤ ਬਾਅਦ ਝੋਨੇ ਦੀ ਬਿਜਾਈ ਕੀਤੀ ਜਾਵੇਗੀ। ਜਿਸ ਦੇ ਚਲਦਿਆਂ ਇੱਕ ਵਾਰ ਦੇ ਵਿੱਚ ਕਿਸਾਨ ਆਪਣੇ ਇੱਕ ਏਕੜ ਵਿੱਚੋਂ ਦੋ ਫ਼ਸਲਾਂ ਦਾ ਲਾਭ ਲੈ ਸਕਦਾ ਹੈ।
ਇਹ ਵੀ ਪੜ੍ਹੋ: ਮੌਸਮ ਦੀ ਮਾਰ ਕਾਰਨ ਕਣਕ ਦਾ ਝਾੜ ਘਟਿਆ, 1 ਅਪ੍ਰੈਲ ਤੋਂ ਬਾਅਦ 18 ਕਿਸਾਨਾਂ ਨੇ ਕੀਤੀ ਖੁਦਕੁਸ਼ੀ