ਮਾਨਸਾ: ਪਿਛਲੇ ਦਿਨੀਂ ਭੀਖੀ ਦੀ ਨਹਿਰ ’ਚੋਂ ਗਊਆਂ ਦੇ ਕੱਟੇ ਹੋਏ ਵਿਸ਼ੇਸ਼ ਆਉਣ ਦੇ ਰੋਸ ਵੱਜੋਂ ਹਿੰਦੂ ਜਥੇਬੰਦੀਆਂ ਨੇ ਭੀਖੀ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਬੰਦ ਕਰਕੇ ਮਾਨਸਾ-ਪਟਿਆਲਾ ਹਾਈਵੇ ’ਤੇ ਧਰਨਾ ਲਗਾਇਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹੇ ਲੋਕਾਂ ਦੇ ਖ਼ਿਲਾਫ਼ ਜਲਦ ਹੀ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਪੰਜਾਬ ਪੱਧਰੀ ਹਿੰਦੂ ਜਥੇਬੰਦੀਆਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਹਿੰਦੂ ਜਥੇਬੰਦੀਆਂ ਨੇ ਭੀਖੀ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ ਇਹ ਵੀ ਪੜੋ: ਕੋਰੋਨਾ ਹਦਾਇਤਾਂ ਤਹਿਤ ਰੈਲੀ ਕਰੇਗੀ ਆਮ ਆਦਮੀ ਪਾਰਟੀ- ਭਗਵੰਤ ਮਾਨਸ੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੁਮੀਰ ਛਾਬੜਾ ਨੇ ਕਿਹਾ ਕਿ ਗਊਆਂ ਦੇ ਕੱਟੇ ਹੋਏ ਵਿਸ਼ੇਸ਼ ਆਉਣ ਦਾ ਕੰਮ ਸ਼ਿਵਰਾਤਰੀ ਵਾਲੇ ਦਿਨ ਤੋਂ ਚੱਲ ਰਿਹਾ ਹੈ ਤੇ ਇਹ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੇ ਲਈ ਸੋਚੀ ਸਮਝੀ ਚਾਲ ਹੈ। ਉਨ੍ਹਾਂ ਕਿਹਾ ਕਿ ਪਿਛਲੀ ਦਿਨੀਂ ਨਹਿਰ ’ਚੋਂ 15 ਤੋਂ 17 ਗਊਆਂ ਦੇ ਵਿਸ਼ੇਸ਼ ਕੱਢੇ ਗਏ, ਜਿਸ ਸਬੰਧੀ ਉਨ੍ਹਾਂ ਐਨੀਮਲ ਡਿਪਾਰਟਮੈਂਟ ਦੇ ਵੀ ਧਿਆਨ ਵਿੱਚ ਲਿਆਂਦਾ ਅਤੇ ਗਊਆਂ ਦਾ ਪੋਸਟਮਾਰਟਮ ਕਰਵਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਗਿਰੋਹ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਲਈ ਗਈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਹੀ ਅਜਿਹੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਹਿੰਦੂ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜੋ: ਟੀ -20 ਅੰਤਰਰਾਸ਼ਟਰੀ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲੇ ਕਪਤਾਨ ਬਣੇ ਵਿਰਾਟ ਕੋਹਲੀ