ਮਾਨਸਾ: ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਮਿਆਦ ਪੁੱਗਿਆ ਦਵਾਈਆਂ ਨੂੰ ਮਿਟਾਉਣ ਦੀ ਵਾਇਰਲ ਹੋਈ ਵੀਡੀਓ ’ਤੇ ਮਾਨਸਾ ਦੇ ਸਿਹਤ ਵਿਭਾਗ ਹਰਕਤ ਵਿੱਚ ਆ ਗਈ ਹੈ। ਦੱਸ ਦਈਏ ਕਿ ਨਿੱਜੀ ਹਸਪਤਾਲ ਵਿੱਚ ਐਸਐਮਓ ਮਾਨਸਾ ਅਤੇ ਡਰੱਗ ਇੰਸਪੈਕਟਰ ਮਾਨਸਾ ਵੱਲੋ ਸਾਂਝੇ ਤੌਰ ’ਤੇ ਰੇਡ ਕਰਕੇ ਮਿਆਦ ਪੁੱਗਿਆ ਦਵਾਈਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ।
ਉੱਥੇ ਵੀਡੀਓ ਵਿਚ ਆਏ ਨਿੱਜੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਪਿਛਲੇ ਦਿਨੀਂ ਜਿਆਦਾ ਬਰਸਾਤ ਕਰਕੇ ਹਸਪਤਾਲ ਵਿੱਚ ਪਾਣੀ ਆ ਗਿਆ ਸੀ ਅਤੇ ਡੱਬੇ ਪਾਣੀ ਨਾਲ ਖਰਾਬ ਹੋ ਗਏ ਸੀ ਅਤੇ ਉਹ ਹਸਪਤਾਲ ਦੇ ਮੁਲਾਜ਼ਮ ਸਾਫ ਕਰ ਰਹੇ ਸੀ ਨਾ ਕਿ ਮਿਆਦ ਪੁੱਗੀ ਦਵਾਈਆਂ ਦੀ ਮਿਤੀ ਢਾਹ ਰਹੇ ਸੀ ਅਤੇ ਜੋ ਮਿਆਦ ਪੁੱਗੀ ਦਵਾਈਆਂ ਉਹਨਾਂ ਨੂੰ ਜਦੋ ਵੀ ਪਤਾ ਚੱਲਦਾ ਹੈ ਉਸਨੂੰ ਉਹ ਨਸ਼ਟ ਕਰ ਦਿੰਦੇ ਹਨ।
ਦੂਜੇ ਪਾਸੇ ਸਿਹਤ ਵਿਭਾਗ ਵੱਲੋ ਛਾਪੇਮਾਰੀ ਬਾਰੇ ਜਾਣਕਾਰੀ ਦਿੰਦਿਆ ਐਸਐਮਓ ਡਾ. ਰੂਬੀ ਨੇ ਦੱਸਿਆ ਕਿ ਉਹਨਾ ਹਸਪਤਾਲ ਦੀ ਚੈਕਿੰਗ ਕੀਤੀ ਹੈ ਤੇ 5 ਤੋਂ 6 ਤਰ੍ਹਾਂ ਦੀ ਦਵਾਈ ਮਿਆਦ ਪੁੱਗੀ ਵਾਲੀ ਮਿਲੀ ਹੈ ਜਿਸ ਨੂੰ ਉਹਨਾਂ ਸੀਲ ਕਰ ਲਿਆ ਹੈ ਅਤੇ ਇਸ ਦੀ ਰਿਪੋਰਟ ਉਹ ਉਚ ਅਧਿਕਾਰੀਆ ਨੂੰ ਦੇ ਰਹੇ ਹਨ।
ਕਾਬਿਲੇਗੌਰ ਹੈ ਕਿ ਮਾਨਸਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਡਾਕਟਰ ਵੱਲੋਂ ਮਿਆਦ ਪੁੱਗਾ ਚੁੱਕੀਆਂ ਦਵਾਈਆਂ ਦਾ ਜ਼ਖੀਰਾ ਖਰੀਦਿਆ ਗਿਆ ਹੈ ਅਤੇ ਇਨ੍ਹਾਂ ਦਵਾਈਆਂ ਦੀ ਡੇਟ ਮਿਟਾਉਣ ਦੇ ਲਈ ਆਪਣੇ ਪੂਰੇ ਸਟਾਫ ਨੂੰ ਲਗਾ ਦਿੱਤਾ ਗਿਆ ਹੈ। ਇਹ ਡਾਕਟਰ ਮਾਨਸਾ ਦੀ ਇਕ ਗਰੀਬ ਬਸਤੀ ਦੇ ਵਿੱਚ ਹਸਪਤਾਲ ਚਲਾ ਰਿਹਾ ਹੈ। ਜਿਥੇ ਕਿ ਜ਼ਿਆਦਾਤਰ ਗ਼ਰੀਬ ਲੋਕ ਹੀ ਦਵਾਈ ਲੈਣ ਦੇ ਲਈ ਪਹੁੰਚਦੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਹਰਕਤ 'ਚ ਆ ਗਿਆ ਹੈ।
ਇਹ ਵੀ ਪੜੋ: ਮੰਦਰ ਦੀ ਗੋਲਕ ਵਿੱਚੋਂ ਮਿਲਿਆ ਪਾਕਿਸਤਾਨੀ ਨੋਟ, ਦਿੱਤੀ ਮੰਦਰ ਦੇ ਸੇਵਾਦਾਰ ਨੂੰ ਧਮਕੀ ਅਤੇ ਮੰਗੀ ਫਿਰੌਤੀ