ETV Bharat / state

ਸਾਰੀਆਂ ਸਿਆਸੀ ਪਾਰਟੀਆਂ ਕਾਂਗਰਸ ਦੀ ਬੀ ਟੀਮ: ਹਰਸਿਮਰਤ ਬਾਦਲ - mansa seat candidate

ਮਾਨਸਾ 'ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਸਮਾਗਮ 'ਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਚ ਅਕਾਲੀ-ਬੀਜੇਪੀ ਨੂੰ ਛੱਡ ਕੇ ਸਾਰੀਆਂ ਵਿਰੋਧੀ ਪਾਰਟੀਆਂ ਕਾਂਗਰਸ ਦੀ ਬੀ ਟੀਮ ਹਨ।

ਹਰਸਿਮਰਤ ਬਾਦਲ
author img

By

Published : Apr 5, 2019, 10:46 PM IST

ਮਾਨਸਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੁਢਲਾਡਾ ਅਤੇ ਸਰਦੂਲਗੜ੍ਹ 'ਚ ਇਸਤਰੀ ਅਕਾਲੀ ਦਲ ਵਲੋਂ ਕਰਵਾਏ ਗਏ ਸਮਾਗਮ 'ਚ ਸ਼ਮੂਲੀਅਤ ਕੀਤੀ। ਇਸ ਸਮਾਗਮ 'ਚ ਆਈਆਂ ਔਰਤਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਅਕਾਲੀ ਦਲ ਨੂੰ ਹੀ ਵੋਟ ਦੇਣਗੀਆਂ।

ਹਰਸਿਮਰਤ ਬਾਦਲ ਪੁੱਜੀ ਮਾਨਸਾ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਮਿਮਰਤ ਬਾਦਲ ਨੇ 'ਆਪ' ਤੇ ਕਾਂਗਰਸ ਵੱਲੋਂ ਚੋਣ ਗੱਠਜੋੜ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ 2014 ਤੋਂ ਹੀ ਕਹਿ ਰਹੇ ਹਨ ਕਿ ਸਾਰੀਆਂ ਪਾਰਟੀਆਂ ਕਾਂਗਰਸ ਦੀ ਬੀ ਟੀਮ ਹਨ। ਕਾਂਗਰਸ ਨੇ ਪਹਿਲਾਂ ਅਕਾਲੀ-ਭਾਜਪਾ ਨੂੰ ਹਰਾਉਣ ਲਈ ਪੀਪੀਪੀ ਫਿਰ ਆਮ ਆਦਮੀ ਪਾਰਟੀ ਅਤੇ ਹੁਣ ਖਹਿਰਾ ਅਤੇ ਟਕਸਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਕਾਂਗਰਸ ਦੇ ਚੋਣ ਮੈਨੀਫ਼ੈਸਟੋ ਅਤੇ ਰਾਹੁਲ ਗਾਂਧੀ ਵੱਲੋਂ ਗ਼ਰੀਬੀ ਹਟਾਉਣ ਲਈ 6 ਮਹੀਨੇ 22 ਲੱਖ ਨੌਕਰੀਆਂ ਦੇਣ ਅਤੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤੇ ਜਾਣ 'ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ 8 ਤੋ 2 ਸਾਲ ਪਹਿਲਾਂ ਝੂਠ ਬੋਲ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ। ਇਸ ਝੂਠ ਨੂੰ ਉਹ ਪੂਰੇ ਦੇਸ਼ 'ਚ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਨਾਂ ਤਾਂ ਘਰ-ਘਰ ਨੌਕਰੀ ਦਿੱਤੀ ਅਤੇ ਨਾਂ ਹੀ ਕਰਜ਼ਾ ਮਾਫ਼ ਕੀਤਾ।

ਐਕਰ 
ਰਾਹੁਲ ਗਾਂਧੀ ਵੱਲੋਂ ਦੋ ਸਾਲ ਪਹਿਲਾਂ ਝੂਠ ਬੋਲ ਕੇ ਪੰਜਾਬ ਸਰਕਾਰ ਬਣਾਈ ਸੀ ਉਸ ਝੂਠ ਨੂੰ ਪੂਰਾ ਦੇਸ਼ ਵਿੱਚ ਫੈਲਾਕੇ 22 ਲੱਖ ਨੌਕਰੀਆਂ ਦੇਣਾ ਗਰੀਬੀ ਹਟਾਉਣਾ ਕਿਸਾਨਾਂ ਦਾ ਪੂਰਾ ਕਰਜਾ ਮਾਫ ਕਰਨ ਦੀ ਗੱਲ ਕਰ ਰਹੀ ਹੈ ਜਦੋ ਕਿ ਪੰਜਾਬ ਵਿੱਚ ਇੱਕ ਹਜਾਰ ਦੇ ਕਰੀਬ ਕਿਸਾਨ ਕਰਜੇ ਦੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ ਨਾ ਘਰ ਘਰ ਨੌਕਰੀ ਦਿੱਤੀ ਅਤੇ ਅੱਜ ਪ੍ਰਿਯੰਕਾ ਗਾਂਧੀ ਨੂੰ ਅੱਗੇ ਕਰਨਾ ਦੂਸਰੇ ਪਾਸੇ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਥੇ ਔਰਤਾਂ ਤੇ ਅੱਤਿਆਚਾਰ ਲਗਾਤਾਰ ਵੱਧ ਰਿਹਾ ਹੈ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜਿਲ੍ਹੇ ਦੇ ਦੌਰੇ ਦੌਰਾਨ ਇਸਤਰੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਦੌਰਾਨ ਕਹੇ।

ਵਾਇਸ 1
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮਾਨਸਾ ਜਿਲ੍ਹੇ ਦੇ ਦੌਰੇ ਤੇ ਸਨ ਇਸ ਦੌਰਾਨ ਉਨ੍ਹਾਂ ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਇਸਤਰੀ ਅਕਾਲੀ ਦਲ ਵਲੋਂ ਕਰਵਾਏ ਗਏ ਸਮਾਰੋਹ ਵਿਚ ਸ਼ਿਰਕਤ ਕੀਤੀ ਉੱਥੇ ਹੀ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਠਿੰਡਾ ਲੋਕ ਸਭਾ ਤੋ ਚੋਣ ਲੜਨ ਅਤੇ ਇਹ ਲੜਾਈ ਬਠਿੰਡਾ ਹਲਕੇ ਦੀਆਂ ਔਰਤਾਂ ਖੁਦ ਲੜਨਗੀਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚੋਣ ਗਠਜੋੜ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਉਹ 2014 ਤੋ ਹੀ ਕਹਿ ਰਹੇ ਹਨ ਕਿ ਸਾਰੀਆਂ ਪਾਰਟੀਆਂ ਕਾਂਗਰਸ ਦੀ ਬੀ ਟੀਮ ਹੈ ਕਾਂਗਰਸ ਨੇ ਪਹਿਲਾਂ ਅਕਾਲੀ ਭਾਜਪਾ ਨੂੰ ਹਰਾਉਣ ਦੇ ਲਈ ਪੀਪੀਪੀ ਫਿਰ ਆਮ ਆਦਮੀ ਪਾਰਟੀ ਅਤੇ ਹੁਣ ਖਹਿਰਾ ਅਤੇ ਟਕਸਾਲੀਆ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਿਸਦੇ ਕਾਰਨ ਕਾਂਗਰਸ ਦੇ ਵਿਰੋਧ ਦੀ ਵੋਟ ਵੰਡੀ ਜਾ ਸਕੇ ਕੇਜਰੀਵਾਲ ਜੋ ਹਮੇਸ਼ਾ ਕਾਂਗਰਸ ਨੂੰ ਗਾਲ੍ਹਾਂ ਕੱਢਦੇ ਸੀ ਅੱਜ ਕਟੋਰਾ ਲੈ ਕੇ ਕਾਂਗਰਸ ਨਾਲ ਗਠਜੋੜ ਦੀ ਭੀਖ ਮੰਗ ਰਿਹਾ ਹੈ 

ਬਾਇਟ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਭਾਰਤ ਸਰਕਾਰ 

ਵਾਇਸ 2 ਕਾਂਗਰਸ ਦੇ ਚੋਣ ਮੈਨੀਫੈਸਟੋ ਅਤੇ ਰਾਹੁਲ ਗਾਂਧੀ ਵੱਲੋਂ ਗਰੀਬੀ ਹਟਾਉਣ ਲਈ 6 ਮਹੀਨੇ 22 ਲੱਖ ਨੌਕਰੀਆਂ ਦੇਣ ਅਤੇ ਕਿਸਾਨਾਂ ਦਾ ਕਰਜਾ ਮਾਫ ਕੀਤੇ ਜਾਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ 8 ਤੋ 2 ਸਾਲ ਪਹਿਲਾਂ ਝੂਠ ਬੋਲ ਕੇ ਪੰਜਾਬ ਵਿੱਚ ਸਰਕਾਰ ਬਣਾਈ ਸੀ ਇਹੀ ਝੂਠ ਉਹ ਪੂਰੇ ਦੇਸ਼ ਵਿੱਚ ਫੈਲਾ ਰਹੇ ਹਨ ਪੰਜਾਬ ਵਿੱਚ ਨਾ ਤਾ ਘਰ ਘਰ ਨੌਕਰੀ ਦਿੱਤੀ ਅਤੇ ਨਾ ਹੀ ਕਰਜਾ ਮਾਫ ਕੀਤਾ ਅਤੇ ਉਨ੍ਹਾਂ ਦੀ ਸਰਕਾਰ ਦੇ ਸਮੇਂ ਇੱਕ ਹਜਾਰ ਦੇ ਕਰੀਬ ਕਿਸਾਨ ਕਰਜ ਦੇ ਕਾਰਨ ਖੁਦਕੁਸ਼ੀ ਕਰ ਚੁੱਕੇ ਹਨ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆਉਣਾ ਜਿਸ ਰਾਜ ਵਿੱਚ ਕਾਂਗਰਸ ਹੈ ਉੱਥੇ ਔਰਤਾਂ ਤੇ ਅੱਤਿਆਚਾਰ ਲਗਾਤਾਰ ਵੱਧ ਰਿਹਾ ਹੈ ਅੱਜ ਵੀ ਬਟਾਲਾ ਵਿਖੇ ਇੱਕ ਲੜਕੀ ਦਾ ਮੂੰਹ ਕਾਲਾ ਕਰ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਹੈ ਜਿਸ ਨੂੰ ਇਨਸਾਫ ਦੇਣ ਦੀ ਬਿਜਾਏ ਕਾਂਗਰਸ ਉਸ ਲੜਕੀ ਤੇ ਸਮਝੌਤੇ ਦਾ ਦਬਾਅ ਪਾ ਰਹੇ ਹਨ ਕਾਂਗਰਸ ਸਰਕਾਰ ਤੋ ਹਰ ਵਰਗ ਦੁੱਖੀ ਹੋਣਾ ਹੈ ਜਿਸਦਾ ਮੂੰਹ ਤੋੜ ਜਵਾਬ ਲੋਕ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨੂੰ ਜਰੂਰ ਦੇਣਗੇ ।

ਬਾਇਟ ਹਰਸਿਮਰਤ ਕੌਰ ਬਾਦਲ 

ਵਾਇਸ 3 ਕਰਤਾਰਪੁਰ ਕੋਰੀਡੋਰ ਦਾ ਕੰਮ ਸੁਰੂ ਹੋਣ ਤੇ ਖੁਸ਼ੀ ਜਾਹਿਰ ਕਰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹਰ ਇੱਕ ਸੱਚਾ ਸਿੱਖ 70 ਸਾਲ ਤੋ ਗੁਰਧਾਮ ਦੇ ਦਰਸ਼ਨ ਦੀਦਾਰ ਦੀ ਅਰਦਾਸ ਕਰ ਰਹੇ ਸੀ ਅੱਜ ਜਿਸ ਸਰਕਾਰ ਦੀ ਬਦੌਲਤ ਇਹ ਮੁਮਕਿਨ ਹੋਇਆ ਸੀ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਸ ਸਰਕਾਰ ਨੂੰ ਸੱਤਾ ਵਾਪਸ ਕਰੇ ਜਿਸ ਨੇ ਇਹ ਮੁਮਕਿਨ ਕੀਤਾ ਹੈ ਜੇਕਰ ਕੋਈ ਸਰਕਾਰ ਬਣੀ ਤਾਂ ਅਗਲੇ 70 ਸਾਲ ਦੇ ਲਈ ਸਪਨਾ ਬਣਕਰ ਰਹਿ ਜਾਏਗੀ ਇੱਕ ਨਿੱਜੀ ਚੈਨਲ ਵੱਲੋਂ ਸ਼ੇਰ ਸਿੰਘ ਘੁਬਾਇਆ ਦਾ ਸਟਿੰਗ ਅਪ੍ਰੇਸ਼ਨ ਕੀਤੇ ਜਾਣ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਖੁਦ ਹੀ ਦੱਸਣ ਕਿ ਇਹ ਕਿਸਨੇ ਕੀਤਾ ਹੈ 

ਬਾਇਟ  ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਭਾਰਤ ਸਰਕਾਰ 

#### ਕੁਲਦੀਪ ਧਾਲੀਵਾਲ ਮਾਨਸਾ ###$#
ETV Bharat Logo

Copyright © 2025 Ushodaya Enterprises Pvt. Ltd., All Rights Reserved.