ਮਾਨਸਾ: ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਦੋਂ ਤੋਂ ਵੱਡੀ ਗਿਣਤੀ 'ਚ ਮੂਸੇਵਾਲਾ ਦੇ ਫੈਨ ਉਸ ਦੀ ਹਵੇਲੀ 'ਚ ਪਹੁੰਦੇ ਹਨ, ਜਿੱਥੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸੰਬੋਧਨ ਕੀਤਾ ਜਾਂਦਾ ਹੈ। ਅੱਜ ਵੀ ਬਲਕੌਰ ਸਿੰਘ ਵੱਲੋਂ ਸਬੰਧਨ ਕਰਦੇ ਹੋਏ ਲੀਡਰਾਂ 'ਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਆਖਿਆ ਕਿ ਗੈਂਗਸਟਰਾਂ ਨਾਲ ਆਗੂਆਂ ਦੀ ਮਿਲੀ ਭੁਗਤ ਹੈ, ਬਿਨਾਂ ਸਿਆਸੀ ਸ਼ੈਅ ਦੇ ਗੈਂਗਸਟਰਵਾਦ ਆਪਣੀਆਂ ਜੜ੍ਹਾਂ ਮਜ਼ਬੂਤ ਨਹੀਂ ਕਰ ਸਕਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰਦੇ ਆਖਿਆ ਕਿ ਅੱਜ ਤਾਂ ਪੰਜਾਬ ਦੀਆਂ ਜੇਲ੍ਹਾਂ ਵੀ ਸਰਕਾਰ ਤੋਂ ਬਾਗੀ ਹੋ ਗਈਆਂ ਹਨ, ਸ਼ਰੇਆਮ ਜੇਲ੍ਹਾਂ 'ਚ ਮੋਬਾਇਲ ਫੋਨਾਂ ਦੀ ਵਰਤੋਂ ਹੋ ਰਹੀ ਹੈ। ਵੀਡੀਓ ਕਾਲ ਰਹੀਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਸ਼ੇਰ੍ਹਆਮ ਜੇਲ੍ਹਾਂ 'ਚ ਨਸ਼ਾ ਵਿੱਕ ਰਿਹਾ ਹੈ। ਉਨ੍ਹਾਂ ਆਖਿਆ ਕਿ ਮੇਰੇ ਪੁੱਤ ਦੇ ਕਾਤਲਾਂ ਤੋਂ ਜੇਲ੍ਹਾਂ 'ਚ 9 ਮਹੀਨਿਆਂ ਦੌਰਾਨ 4 ਵਾਰ ਫੋਨ ਫੜੇ ਗਏ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਲ੍ਹਾਂ 'ਚ ਸਰਕਾਰ ਦਾ ਕਿੰਨਾ ਕੁ ਸਖ਼ਤ ਪਹਿਰਾ ਹੈ।
ਅਪਰਾਧੀ ਸੁਰੱਖਿਅਤ: ਬਲਕੌਰ ਸਿੰਘ ਨੇ ਆਪਣਾ ਗੁੱਸਾ ਕੱਢਦੇ ਆਖਿਆ ਕਿ ਜੇਲ੍ਹਾਂ 'ਚ ਜਾ ਕੇ ਅਪਰਾਧੀ ਆਪ ਤਾਂ ਸੁਰੱਖਿਅਤ ਹੋ ਜਾਂਦੇ ਨੇ ਅਤੇ ਜੇਲ੍ਹਾਂ 'ਚ ਬੈਠ ਕੇ ਲੋਕਾਂ ਦੇ ਬੱਚਿਆਂ ਦੇ ਕਤਲ ਦੀ ਯੋਜਨਾ ਬਣਾਉਂਦੇ ਨੇ। ਉਨ੍ਹਾਂ ਆਖਿਆ ਕਿ ਅਪਰਾਧੀਆਂ ਵੱਲੋਂ ਬਣਾਈ ਵੀਡੀਓ ਨੌ ਮਹੀਨੇ ਤੋਂ ਸੋਸ਼ਲ ਮੀਡੀਆ ਉੱਪਰ ਹੈ ਉਸ ਨੂੰ ਹਟਾਇਆ ਨਹੀਂ ਗਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੈਂਗਸਟਰਵਾਦ ਦਾ ਨੈੱਟਵਰਕ ਕਿੰਨਾ ਵੱਡਾ ਹੈ ਅਤੇ ਇਸ ਨੈੱਟਵਰਕ ਨੂੰ ਆਗੂਆਂ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ।
ਫਿਰੋਤੀਆਂ ਮੰਗਣ ਦਾ ਸਿਲਸਿਲਾ: ਉਹਨਾਂ ਕਿਹਾ ਕਿ ਵੱਡੀਆਂ ਪੋਸਟਾਂ 'ਤੇ ਬੈਠੇ ਅਧਿਕਾਰੀਆਂ ਤੋਂ ਵੀ ਫਿਰੌਤੀਆਂ ਤੱਕ ਮੰਗੀਆਂ ਜਾ ਰਹੀਆਂ ਹਨ। ਜਿਹੜੇ ਫਿਰੌਤੀਆਂ ਨਹੀਂ ਦਿੰਦੇ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ।ੳਨ੍ਹਾਂ ਆਖਿਆ ਕਿ ਹੁਣ ਤੱਕ ਜਿੰਨ੍ਹੇ ਵੀ ਕਤਲ ਪੰਜਾਬ 'ਚ ਹੋਏ ਨੇ ਉਨਹਾਂ ਦੇ ਪਰਿਵਾਰ ਵਾਲੇ ਕਦੇ ਵੀ ਸੋਸ਼ਲ ਮੀਡੀਆ 'ਤੇ ਆ ਕੇ ਨਹੀਂ ਬੋਲੇ ਕਿਉਂਕਿ ਉਨਹਾਂ ਵੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਲਕੌਰ ਸਿੰਘ ਨੇ ਆਖਿਆ ਕਿ ਪਹਿਲਾਂ ਕਿਸਾਨੀ ਦੀ ਗੱਲ ਜਾਂ ਫਿਰ ਭਾਅ ਦੀ ਗੱਲ ਹੁੰਦੀ ਸੀ ਪਰ ਅੱਜ ਕੱਲ ਪੰਜਾਬ ਦੇ ਵਿੱਚ ਸਾਹ ਲੈਣ ਦੀ ਗੱਲ ਹੁੰਦੀ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਉਹਨਾਂ ਨੂੰ ਫਿਰੌਤੀ ਨਹੀਂ ਦਿੰਦਾ ਤਾਂ ਉਹਨਾਂ ਦੇ ਬੱਚਿਆਂ ਦੇ ਕਤਲ ਕਰ ਦਿੱਤੇ ਜਾਂਦੇ ਹਨ।
ਇਨਸਾਫ਼ ਦੀ ਉਮੀਦ: ਉਨ੍ਹਾਂ ਆਖਿਆ ਕਿ ਸਾਨੂੰ ਕਾਨੂੰਨ ਉੱਪਰ ਪੂਰਾ ਭਰੋਸਾ ਹੈ। ਸਾਨੂੰ ਸਾਡੇ ਪੱੁਤ ਦਾ ਇਨਸਾਫ਼ ਜ਼ਰੂਰ ਮਿਲੇਗਾ। ਅਦਾਲਤ ਸਾਨੂੰ ਨਿਰਾਸ਼ ਨਹੀਂ ਕਰੇਗੀ।ਅਸੀਂ ਇਨਸਾਫ਼ ਮਿਲਣ ਤੱਕ ਆਪੇ ਪੁੱਤਰ ਦੀ ਜੰਗ ਨੂੰ ਜਾਰੀ ਰੱਖਾਂਗੇ ਅਤੇ ਕਾਤਲਾਂ ਨੂੰ ਸਜ਼ਾ ਜ਼ਰੂਰ ਮਿਲੇਗੀ।