ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਮਨਪ੍ਰੀਤ ਰਾਈਆ ਅਤੇ ਮਨਦੀਪ ਤੂਫ਼ਾਨ ਦਾ ਦੋ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਮੈਡੀਕਲ ਚੈੱਕਅੱਪ ਕਰਵਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇਮ ਵਿੱਚ ਮਾਨਸਾ ਅਦਾਲਤ ਨੇ ਹੁਸ਼ਿਆਰਪੁਰ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਦਿੱਤਾ ਹੈ।
ਐਡਵੋਕੇਟ ਅਮਿਤ ਅਗਨੀਹੋਤਰੀ ਨੇ ਦੱਸਿਆ ਕਿ ਮਨਪ੍ਰੀਤ ਰਾਏ ਅਤੇ ਮਨਦੀਪ ਤੂਫ਼ਾਨ ਨੂੰ ਸੋਮਵਾਰ 2 ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਜਿਥੇ ਉਨ੍ਹਾਂ ਦਾ ਜੁਡੀਸ਼ੀਅਲ ਰਿਮਾਂਡ ਦੇ ਦਿੱਤਾ ਗਿਆ ਹੈ। ਹੁਸ਼ਿਆਰਪੁਰ ਪੁਲਿਸ ਨੂੰ ਵੀ ਇਕ ਕਿਡਨੈਪਿੰਗ ਮਾਮਲੇ ਵਿਚ ਇਹ ਲੋੜੀਦੇ ਸਨ।
ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ 'ਚੋ ਆੜਤੀਏ ਦੇ ਬੇਟੇ ਨੂੰ ਕਿਡਨੇਪ ਕਰ ਲਿਆ ਸੀ। ਜਿਸ ਤੋਂ ਬਾਅਦ ਆੜ੍ਹਤੀਏ
ਤੋਂ 1 ਕਰੋੜ ਫਰੋਤੀ ਦੀ ਮੰਗ ਕੀਤੀ ਸੀ। ਜਿਸ ਮਾਮਲੇ ਵਿੱਚ ਹੁਣ ਹੁਸ਼ਿਆਰਪੁਰ ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਲੈ ਲਿਆ ਹੈ।
ਜਿਸ ਦੇ ਲਈ ਉਨ੍ਹਾਂ ਨੂੰ ਟਰਾਂਜਿਟ ਰਿਮਾਂਡ ਦਿੱਤਾ ਗਿਆ ਸੀ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਹੈ। ਸਿੱਧੂ ਦੇ ਕਤਲ ਤੋਂ ਪਹਿਲਾਂ ਇਹ ਵੀ ਸਿੱਧੂ 'ਤੇ ਹਮਲਾ ਕਰਨ ਆਏ ਸੀ ਪਰ ਸਕਿਊਰਿਟੀ ਹੋਮ ਕਾਰਨ ਆਪਣੇ ਇਰਾਦੇ ਵਿੱਚ ਕਾਮਜਾਬ ਨਹੀਂ ਹੋ ਸਕੇ।
ਇਹ ਵੀ ਪੜ੍ਹੋ:- ਇਸ ਵਾਰ ਦੁਸਹਿਰੇ ਮੌਕੇ ਟੁੱਟੇਗਾ ਰਿਕਾਰਡ, ਬਣੇਗਾ 105 ਫੁੱਟ ਦਾ ਰਾਵਣ