ਮਾਨਸਾ: ਸੀਪੀਆਈ ਦੇ ਸਾਬਕਾ ਐਮਐਲਏ ਬੂਟਾ ਸਿੰਘ ਮਾਨਸਾ ਨਹੀਂ ਰਹੇ। ਬੂਟਾ ਸਿੰਘ ਦਾ ਦੇਹਾਂਤ ਦੇਰ ਰਾਤ ਉਨ੍ਹਾਂ ਦੇ ਘਰ ਵਿੱਚ ਹੋਇਆ। ਬੂਟਾ ਸਿੰਘ ਦੇ ਦਿਹਾਂਤ ਹੋਣ ਨਾਲ ਮਾਨਸਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਕਾਮਰੇਡ ਬੂਟਾ ਸਿੰਘ 87 ਵਰ੍ਹਿਆਂ ਦੇ ਸਨ।
ਕਾਮਰੇਡ ਬੂਟਾ ਸਿੰਘ ਦੇ ਜੀਵਨ ਸਬੰਧੀ
ਕਾਮਰੇਡ ਬੂਟਾ ਸਿੰਘ ਜੀ ਦਾ ਜਨਮ 1933 ਨੂੰ ਹੋਇਆ ਤੇ 16, 17 ਸਾਲ ਦੀ ਉਮਰ 'ਚ ਹੀ ਲੋਕ ਪੱਖੀ ਤੇ ਕਿਰਤੀਆਂ ਦੀ ਮੁਕਤੀ ਦੀ ਲੜਾਈ ਲੜ ਰਹੀ ਇਨਕਲਾਬੀ ਪਾਰਟੀ ਮੋਹਰੀ ਮੈਬਰਾਂ 'ਚ ਸ਼ਾਮਲ ਹੋ ਗਏ । 1980 ਵਿੱਚ ਮਾਨਸਾ ਤੋਂ ਵਿਧਾਇਕ ਰਹੇ ਤੇ ਮਾਨਸਾ ਦੇ ਸਰਵ ਪੱਖੀ ਵਿਕਾਸ ਦੇ ਲਈ ਯਤਨ ਕੀਤੇ।
ਬੂਟਾ ਸਿੰਘ ਲੰਬਾ ਸਮਾਂ ਸੀਪੀਆਈ ਦੇ ਸਕੱਤਰ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਮਾਨਸਾ ਦੇ ਰਾਮ ਬਾਗ ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਇਸ ਵਿੱਚ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸ਼ਹਿਰ ਵਾਸੀ ਵੱਡੀ ਤਾਦਾਦ ਵਿੱਚ ਪਹੁੰਚ ਕੇ ਸ਼ਰਧਾਂਜਲੀਆਂ ਭੇਟ ਕਰਨਗੇ।