ਮਾਨਸਾ:ਭਾਰਤ ਪਾਕਿਸਤਾਨ ਦੇ ਵਿਚਕਾਰ ਹੋਈ ਕਾਰਗਿਲ ਜੰਗ ਦੇ ਦੌਰਾਨ ਸੈਂਕੜੇ ਦੀ ਨੌਜਵਾਨ ਸ਼ਹੀਦ ਹੋਏ ਸਨ। ਜਿਨ੍ਹਾਂ ਨੂੰ ਅੱਜ ਵੀ ਅਸੀਂ ਆਪਣੇ ਦਿਲਾਂ ਵਿੱਚ ਵਸਾ ਕੇ ਰੱਖਦੇ ਹਾਂ। ਇਨ੍ਹਾਂ ਸ਼ਹੀਦਾਂ ਕਰਕੇ ਹੀ ਅੱਜ ਸਾਡੇ ਦੇਸ਼ ਦਾ ਭਵਿੱਖ ਸੁਰੱਖਿਆਤ ਨਜ਼ਰ ਆਉਦਾ ਹੈ। ਇਸੇ ਜੰਗ ਵਿੱਚ ਮਾਨਸਾ ਨਿਰਮਲ ਸਿੰਘ, ਬੂਟਾ ਸਿੰਘ ਤੇ ਰਸ਼ਵਿੰਦਰ ਸਿੰਘ ਵੀ ਸ਼ਹੀਦ ਹੋ ਗਏ ਸਨ। ਅੱਜ ਇਨ੍ਹਾਂ ਕਾਰਗਿਲ ਦੇ ਸ਼ਹੀਦਾਂ ਨੂੰ ਜ਼ਿਲ੍ਹਾਂ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਕਿਹਾ, ਕਿ ਅੱਜ ਸਾਡੇ ਦੇਸ਼ ਦੇ ਵਿੱਚ ਅਮਨ ਸ਼ਾਂਤੀ ਹੈ, ਤਾਂ ਇਨ੍ਹਾਂ ਸ਼ਹੀਦਾਂ ਦੇ ਕਾਰਨ ਹੈ। ਕਿਉਂਕਿ ਸੈਨਿਕ ਦਿਨ-ਰਾਤ ਬਾਰਡਰਾਂ ‘ਤੇ ਸਾਡੀ ਦੇ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ। ਜਿਸ ਕਰਕੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ।

ਉਨ੍ਹਾਂ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ, ਸਾਡੇ ਸੈਂਕੜੇ ਹੀ ਸੈਨਿਕਾਂ ਨੇ ਸ਼ਹਾਦਤ ਦੇ ਦਿੱਤੀ ਸੀ। ਇਨ੍ਹਾਂ ਸ਼ਹਾਦਤ ਦੇਣ ਵਾਲੇ ਨੌਜਵਾਨਾਂ ਦੇ ਵਿੱਚ ਸਰਦੂਲਗੜ੍ਹ ਹਲਕੇ ਦੇ ਪਿੰਡ ਕੁਸਲਾ ਦੇ ਨਿਰਮਲ ਸਿੰਘ, ਘੁਰਕਣੀ ਦੇ ਰਸ਼ਵਿੰਦਰ ਸਿੰਘ ਤੇ ਦਾਨੇਵਾਲਾ ਦੇ ਬੂਟਾ ਸਿੰਘ ਨੇ ਸ਼ਹਾਦਤ ਦੇ ਕੇ ਸਰਦੂਲਗੜ੍ਹ ਹਲਕੇ ਦਾ ਦੇਸ਼ ਭਰ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ। ਜਿਸ ਦੇ ਚਲਦਿਆਂ ਅੱਜ ਕਾਰਗਿਲ ਦਿਵਸ ਮੌਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ

ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਹਲਕੇ ਨੂੰ ਇਨ੍ਹਾਂ ਸ਼ਹੀਦਾਂ ‘ਤੇ ਮਾਣ ਹੈ। ਕਿਉਂਕਿ ਇਨ੍ਹਾਂ ਨੇ ਸਰਦੂਲਗੜ੍ਹ ਹਲਕੇ ਦਾ ਨਾਮ ਕਾਰਗਿੱਲ ਦੀ ਜੰਗ ਦੇ ਦੌਰਾਨ ਸ਼ਹਾਦਤ ਦੇ ਕੇ ਰੌਸ਼ਨ ਕੀਤਾ ਹੈ। ਅਤੇ ਸਾਡਾ ਵੀ ਫਰਜ਼ ਬਣਦਾ ਹੈ, ਕਿ ਇਨ੍ਹਾਂ ਸ਼ਹੀਦਾਂ ਨੂੰ ਯਾਦ ਰੱਖੀਏ, ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ, ਕਿ ਅੱਜ ਲੋੜ ਹੈ। ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਤੇ ਇਨ੍ਹਾਂ ਜਵਾਨਾਂ ਵਾਂਗ ਦੇਸ਼ ਦੀ ਰੱਖਿਆ ਕਰਨ ਦੀ ਇਸ ਮੌਕੇ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਕੀਤੀ।
