ETV Bharat / state

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਪਿਤਾ ਦੇ ਬਿਆਨਾਂ 'ਤੇ FIR ਦਰਜ - Sidhu Musewala murder case

ਸਿੱਧੂ ਦੇ ਪਿਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕਈ ਗੈਂਗਸਟਰ ਉਸ ਦੇ ਪੁੱਤਰ ਨੂੰ ਫਿਰੌਤੀ ਲਈ ਫੋਨ 'ਤੇ ਧਮਕੀਆਂ ਦਿੰਦੇ ਸਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਮਕੀਆਂ ਭੇਜੀਆਂ। ਇਸੇ ਲਈ ਉਸ ਨੇ ਬੁਲੇਟ ਪਰੂਫ਼ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪੁਲਿਸ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ 'ਤੇ ਸਦਰ ਥਾਣਾ ਮਾਨਸਾ ਵਿਖੇ ਐਫ.ਆਈ.ਆਰ. ਦਰਜ ਕਰ ਲਈ ਹੈ

F.I.R. registered by police on father's statements in Sidhu Musewala murder case

author img

By

Published : May 30, 2022, 10:10 AM IST

ਮਾਨਸਾ : ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨ 'ਤੇ ਸਦਰ ਥਾਣਾ ਮਾਨਸਾ ਵਿਖੇ ਐਫ.ਆਈ.ਆਰ. ਦਰਜ ਕਰ ਲਈ ਹੈ | ਪੁਲਿਸ ਵਲੋਂ IPC ਦੀ ਧਾਰਾ 1860 ਦੇ ਅਧੀਨ 302, 307, 341, 148,149, 427, 120-B ਅਤੇ ਆਰਮਜ਼ ਐਕਟ ਅਧੀਨ 25 ਅਤੇ 27 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ |

ਗੈਂਗਸਟਰਾਂ ਦੀਆਂ ਮਿਲਦੀਆਂ ਸਨ ਧਮਕੀਆਂ : ਸਿੱਧੂ ਦੇ ਪਿਤਾ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਕਈ ਗੈਂਗਸਟਰ ਉਸ ਦੇ ਪੁੱਤਰ ਨੂੰ ਫਿਰੌਤੀ ਲਈ ਫੋਨ 'ਤੇ ਧਮਕੀਆਂ ਦਿੰਦੇ ਸਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਧਮਕੀਆਂ ਭੇਜੀਆਂ। ਇਸੇ ਲਈ ਉਸ ਨੇ ਬੁਲੇਟ ਪਰੂਫ਼ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਉਸ ਨੇ ਦੱਸਿਆ ਕਿ ਐਤਵਾਰ ਨੂੰ ਮੇਰਾ ਲੜਕਾ ਆਪਣੇ ਦੋ ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਥਾਰ ਕਾਰ 'ਚ ਘਰੋਂ ਨਿਕਲਿਆ ਸੀ।

F.I.R. registered by police on father's statements in Sidhu Musewala murder case
ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ 'ਚ ਪਿਤਾ ਦੇ ਬਿਆਨਾਂ 'ਤੇ FIR ਦਰਜ

ਸੋਚੀ ਸਮਝੀ ਸਾਜਿਸ਼ ਨਾਲ ਕ਼ਤਲ : ਉਹ ਬੁਲੇਟ ਪਰੂਫ ਫਾਰਚੂਨਰ ਗੱਡੀ ਅਤੇ ਸੁਰੱਖਿਆ ਗਾਰਡ ਆਪਣੇ ਨਾਲ ਨਹੀਂ ਲੈ ਗਿਆ। ਮੈਂ ਉਸਦੇ ਸਰਕਾਰੀ ਗੰਨਮੈਨ ਦੇ ਨਾਲ ਇੱਕ ਹੋਰ ਕਾਰ ਵਿੱਚ ਉਸਦਾ ਪਿੱਛਾ ਕੀਤਾ ਤਾਂ ਰਸਤੇ ਵਿੱਚ ਮੈਂ ਇੱਕ ਕੋਰੋਲਾ ਕਾਰ ਨੂੰ ਆਪਣੇ ਪੁੱਤਰ ਦੀ ਥਾਰ ਦੇ ਮਗਰ ਆਉਂਦਿਆਂ ਦੇਖਿਆ ਜਿਸ ਵਿੱਚ ਚਾਰ ਨੌਜਵਾਨ ਸਵਾਰ ਸਨ। ਜਦੋਂ ਮੇਰੇ ਲੜਕੇ ਦੀ ਥਾਰ ਜਵਾਹਰਕੇ ਦੇ ਪਿੰਡ ਦੀ ਫਿਰਨੀ (ਬਾਹਰਲੀ ਸੜਕ) ਕੋਲ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਇੱਕ ਚਿੱਟੇ ਰੰਗ ਦੀ ਬੋਲੈਰੋ ਕਾਰ ਖੜ੍ਹੀ ਖੜ੍ਹੀ ਸੀ।

ਚਾਰ ਨੌਜਵਾਨਾਂ ਨੇ ਕੀਤਾ ਹਮਲਾ : ਇਸ ਵਿੱਚ ਚਾਰ ਨੌਜਵਾਨ ਵੀ ਬੈਠੇ ਸਨ। ਜਿਵੇਂ ਹੀ ਮੇਰੇ ਲੜਕੇ ਦਾ ਥਾਰ ਉਸ ਬੋਲੈਰੋ ਕਾਰ ਦੇ ਸਾਹਮਣੇ ਪਹੁੰਚਿਆ ਤਾਂ ਚਾਰ ਨੌਜਵਾਨਾਂ ਨੇ ਥਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਦ ਉਹਨਾਂ ਆ ਕੇ ਰੋਲ ਪਾਇਆ ਤਾਂ ਬਦਮਾਸ਼ ਫਰਾਰ ਹੋ ਗਏ | ਉਥੋਂ ਉਨ੍ਹਾਂ ਨੂੰ ਜ਼ਖਮੀ ਹਾਲਤ ਚ ਮਾਨਸਾ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਥੇ ਸਿੱਧੂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ |

ਪਿਛਲੇ ਦਿਨ ਕਿ ਹੋਇਆ : ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸੂਬਾ ਸਰਕਾਰ ਵੱਲੋਂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਇਕ ਦਿਨ ਬਾਅਦ ਵਾਪਰੀ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਵੀਕੇ ਭਾਵਰਾ ਨੇ ਮੂਸੇਵਾਲਾ (27) ਦੇ ਕਤਲ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਗਠਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਗਰੋਹ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਜਾਪਦਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਇਸ ਵਿੱਚ ਸ਼ਾਮਲ ਸੀ।

ਡੀਜੀਪੀ ਦਾ ਬਿਆਨ : ਡੀਜੀਪੀ ਨੇ ਦੱਸਿਆ ਕਿ ਹਮਲੇ ਵਿੱਚ ਤਿੰਨ ਹਥਿਆਰਾਂ ਦੀ ਵਰਤੋਂ ਕੀਤੀ ਗਈ ਅਤੇ 30 ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਮੂਸੇਵਾਲਾ ਨੇ ਪੰਜਾਬ ਪੁਲਿਸ ਦੇ ਦੋ ਕਮਾਂਡੋ ਆਪਣੇ ਨਾਲ ਨਹੀਂ ਲਏ ਸਨ, ਜੋ ਕਿ ਉਨ੍ਹਾਂ ਦੀ ਸੁਰੱਖਿਆ ਲਈ ਅਜੇ ਵੀ ਮੁਹੱਈਆ ਕਰਵਾਏ ਗਏ ਸਨ। ਮੂਸੇਵਾਲਾ ਨੇ ਹਾਲ ਹੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਸੀਟ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਸੀ ਅਤੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਜੇ ਸਿੰਗਲਾ ਤੋਂ ਹਾਰ ਗਏ ਸਨ। ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਮੂਸੇਵਾਲਾ ਦੀ ਹੱਤਿਆ 'ਤੇ ਸਦਮੇ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਸ ਦੀ ਸੁਰੱਖਿਆ ਵਾਪਸ ਲੈਣ ਲਈ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।

ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਦਾ ਕਿ ਹੈ ਕਹਿਣਾ : ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲੇ ਵਿੱਚ ਮੂਸੇਵਾਲਾ ਦਾ ਚਚੇਰਾ ਭਰਾ ਅਤੇ ਇੱਕ ਦੋਸਤ ਵੀ ਜ਼ਖ਼ਮੀ ਹੋ ਗਏ, ਜੋ ਕਿ ਮਹਿੰਦਰਾ ਥਾਰ ਜੀਪ ਵਿੱਚ ਉਸਦੇ ਨਾਲ ਜਾ ਰਹੇ ਸਨ। ਉਸ ਨੇ ਦੱਸਿਆ ਕਿ ਮੂਸੇਵਾਲਾ ਅਤੇ ਉਸ ਦੇ ਸਾਥੀ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਪੁੱਜੇ ਤਾਂ ਦੋ ਵਾਹਨਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ 'ਤੇ ਸਵਾਰ ਵਿਅਕਤੀਆਂ ਨੇ ਮੂਸੇਵਾਲਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਐਸਐਸਪੀ ਨੇ ਕੀ ਕਿਹਾ : ਐਸਐਸਪੀ ਨੇ ਕਿਹਾ, ''ਮੂਸੇਵਾਲਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੋ ਹੋਰਾਂ ਦੀ ਹਾਲਤ ਸਥਿਰ ਹੈ। ਘਟਨਾ 'ਚ ਏ.ਕੇ.-47 ਰਾਈਫਲ ਦੀ ਵਰਤੋਂ ਬਾਰੇ ਪੁੱਛੇ ਜਾਣ 'ਤੇ ਐੱਸ.ਐੱਸ.ਪੀ ਨੇ ਕਿਹਾ ਕਿ ਅਜਿਹਾ ਜ਼ਰੂਰ ਹੋਇਆ ਹੋਵੇਗਾ ਪਰ ਜਾਂਚ ਦੌਰਾਨ ਸਾਰੇ ਤੱਥ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਇਹ ਘਟਨਾ ਆਪਸੀ ਦੁਸ਼ਮਣੀ ਦਾ ਨਤੀਜਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨੌਜਵਾਨ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮੂਸੇਵਾਲਾ ਦੇ ਮੈਨੇਜਰ ਦਾ ਨਾਂ ਸਾਹਮਣੇ ਆਇਆ ਸੀ। ਐਸਐਸਪੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਅਤੇ ਲੱਕੀ ਪਟਿਆਲ ਗੈਂਗ ਵਿਚਾਲੇ ਦੁਸ਼ਮਣੀ ਸੀ ਅਤੇ ਹਮਲਾ ਇਸ ਨਾਲ ਜੁੜਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਸਾਨੂੰ ਕੁਝ ਸੁਰਾਗ ਮਿਲੇ ਹਨ।

ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਸਮੇਤ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਆਲੋਚਨਾ 'ਤੇ ਕਿਹਾ ਕਿ ਹਮਲੇ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਫੈਨਜ਼ ਦੇ ਮਨਾਂ 'ਚ ਸਰਕਾਰ ਖਿਲਾਫ਼ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵੱਡੀ ਖਬਰ, 2 ਦਿਨਾਂ ਅੰਦਰ ਬਦਲਾ ਲੈਣ...

ETV Bharat Logo

Copyright © 2025 Ushodaya Enterprises Pvt. Ltd., All Rights Reserved.