ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਕਤਲ ਕਾਂਡ ਲਈ ਸਰਕਾਰਾਂ ਅਤੇ ਕਾਨੂੰਨ ਤੋਂ ਇਨਸਾਫ਼ ਲੈਣ ਲਈ ਮੰਗਤਾ ਬਣਨ ਦੇ ਲਈ ਵੀ ਤਿਆਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਲੰਬੀ ਜੱਦੋਜਹਿਦ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਹੈ। ਬਲਕੌਰ ਸਿੰਘ ਮਾਨਸਾ ਵਿੱਚ ਆਪਣੇ ਘਰ ਵਿੱਚ ਆਏ ਸਿੱਧੂ ਦੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨੂੰ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਗਏ ਹੋਏ 10 ਮਹੀਨੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਉਸਦੀ ਬਰਸੀ ਮਨਾ ਕੇ ਪੁੱਤਰ ਨੂੰ ਵਿਦਾ ਕਰਨਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪਣੇ ਲੜਕੇ ਲਈ ਇਨਸਾਫ ਮੰਗਣ ਲਈ ਕੁੱਝ ਵੀ ਕਰ ਸਕਦੇ ਹਨ ਅਤੇ ਇਸ ਲੜਾਈ ਨੂੰ ਹਮੇਸ਼ਾ ਜਾਰੀ ਰੱਥਣਗੇ।
ਮਾਨਸਾ ਪਹੁੰਚੇ ਸਨ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ : ਐਤਵਾਰ ਦੇ ਦਿਨ ਮੂਸਾ ਪਿੰਡ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਦੇ ਹਨ ਤੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਦੁੱਖ ਸਾਂਝਾ ਕਰਦੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਰੇ ਲੋਕਾਂ ਦੇ ਕਰਜ਼ਦਾਰ ਹਨ, ਜੋ ਇੰਨੇ ਚਿਰ ਤੋਂ ਉਨ੍ਹਾਂ ਦਾ ਇਸ ਲੜਾਈ ਵਿੱਚ ਸਾਖ ਦੇ ਰਹੇ ਹਨ। ਉਨ੍ਹਾ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਤੋ ਗਏ ਹੋਏ 10 ਮਹੀਨੇ ਹੋ ਗਏ ਹਨ ਅਤੇ ਬੇਸ਼ੱਕ ਭੋਗ ਦੀ ਰਸਮ ਵੀ ਅਦਾ ਕਰ ਦਿੱਤੀ ਗਈ ਸੀ ਪਰ ਉਸਦੀ ਵਿਦਾਈ ਮਾਰਚ ਮਹੀਨੇ ਬਰਸੀ ਮਨਾ ਕੇ ਕੀਤੀ ਜਾ ਰਹੀ ਹੈ। ਇਸ ਮੌਕੇ ਬਲਕੌਰ ਸਿੰਘ ਨੇ ਕਿਹਾ ਕਿ ਇਸ ਰਸਮ ਵਿਚ ਸਾਰਿਆਂ ਦਾ ਪਹੁੰਚਣਾ ਲਾਜਮੀ ਹੈ, ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਹ ਵੀ ਪੜ੍ਹੋ: BSF Action Against Pakistan Drone: ਭਾਰਤੀ ਫੌਜ ਦੀ ਸਰਹੱਦ 'ਤੇ ਵੱਡੀ ਕਾਰਵਾਈ, ਸੁੱਟਿਆ ਪਾਕਿਸਤਾਨੀ ਡਰੋਨ
ਹਰੇਕ ਪਾਰਟੀ ਤੋਂ ਮੰਗਿਆ ਇਨਸਾਫ: ਸਿੱਧੂ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੀ ਮੌਤ ਦਾ ਇਨਸਾਫ਼ ਲੈਣ ਲਈ ਉਹ ਹਰ ਪਾਰਟੀ ਕੋਲ ਗਏ ਹਨ ਤੇ ਇਸ ਲਈ ਮੰਗਤਾ ਬਣਨ ਲਈ ਵੀ ਤਿਆਰ ਹਨ। ਤਾਂ ਜੋ ਕਿਸੇ ਪਾਸਿਓਂ ਇਨਸਾਫ਼ ਮਿਲ ਜਾਵੇ। ਉਨ੍ਹਾਂ ਕਿਹਾ ਉਨ੍ਹਾਂ ਦਾ ਪੁੱਤਰ ਅੱਜ ਵੀ ਇਨਸਾਫ਼ ਮੰਗ ਰਿਹਾ ਹੈ। ਉਨ੍ਹਾਂ ਕਿਹਾ ਅੰਤਿਮ ਅਰਦਾਸ ਵਾਲੇ ਦਿਨ ਤੁਹਾਡੇ ਨਾਲ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ ਅਤੇ ਉਸ ਤੋਂ ਬਾਅਦ ਇਨਸਾਫ ਲਈ ਲੜਾਈ ਤੋਰੀ ਜਾਵੇਗੀ।