ETV Bharat / state

ਕਣਕ ਦੀ ਬੋਲੀ ਨੂੰ ਲੈਕੇ ਕਿਸਾਨ ਤੇ ਸਰਕਾਰੀ ਅਧਿਕਾਰੀ ਹੋਏ ਆਹਮੋ-ਸਾਹਮਣੇ - Villages of Mansa district

ਮਾਨਸਾ ਦੀ ਅਨਾਜ ਮੰਡੀ (Grain Market of Mansa) ਵਿੱਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 5-5 ਦਿਨਾਂ ਤੋਂ ਆਪਣੀ ਫਸਲ ਲੈਕੇ ਮੰਡੀ ਵਿੱਚ ਬੈਠੇ ਹਨ, ਪਰ ਹੁਣ ਤੱਕ ਉਨ੍ਹਾਂ ਦੀ ਫਸਲ ਨਹੀਂ ਵਿਕ ਰਹੀ।

ਕਣਕ ਦੀ ਬੋਲੀ ਨੂੰ ਲੈਕੇ ਕਿਸਾਨ ਤੇ ਇੰਨਸਪੈਕਟ ਹੋਏ ਆਹਮੋ-ਸਾਹਮਣੇ

author img

By

Published : Apr 20, 2022, 11:58 AM IST

ਮਾਨਸਾ: ਮਹੀਨਾ ਕੁ ਪਹਿਲਾਂ ਪੰਜਾਬ ਦੀ ਸੱਤਾ ਵਿੱਚ ਆਮ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਨਿਸ਼ਾਨੇ ‘ਤੇ ਹੈ। ਇੱਕ ਪਾਸੇ ਜਿੱਥੇ ਨੌਜਵਾਨਾਂ ਵੱਲੋਂ ਰੁਜ਼ਗਾਰ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕੀਤੇ ਜਾ ਰਹੇ ਹਨ। ਉੱਥੇ ਹੀ ਕਿਸਾਨਾਂ ਵੱਲੋਂ ਵੀ ਪੰਜਾਬ ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ (Punjab govt accused of breach of promise) ਲਗਾਏ ਜਾ ਰਹੇ ਹਨ। ਮਾਨਸਾ ਦੀ ਅਨਾਜ ਮੰਡੀ (Grain Market of Mansa) ਵਿੱਚ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ 5-5 ਦਿਨਾਂ ਤੋਂ ਆਪਣੀ ਫਸਲ ਲੈਕੇ ਮੰਡੀ ਵਿੱਚ ਬੈਠੇ ਹਨ, ਪਰ ਹੁਣ ਤੱਕ ਉਨ੍ਹਾਂ ਦੀ ਫਸਲ ਨਹੀਂ ਵਿਕ ਰਹੀ।

ਦੂਜੇ ਪਾਸੇ ਜ਼ਿਲ੍ਹੇ ਵਿੱਚ ਮੰਡੀ ਬੋਰਡ (Mandi Board in the district) ਵੱਲੋਂ ਕਿਸਾਨਾਂ (Farmers) ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਲੱਖਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅੱਜ ਵੀ ਖਰੀਦ ਕੇਂਦਰਾਂ ’ਤੇ ਇਹ ਪ੍ਰਬੰਧ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਬਾਥਰੂਮ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ। ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਜੋ ਵਾਅਦੇ ਕਿਸਾਨਾਂ (Farmers) ਨੂੰ ਮੰਡੀਆਂ ਵਿੱਚ ਸੁੱਖ-ਸਹੂਲਤਾਂ ਦੇਣ ਦੇ ਕੀਤੇ ਸਨ, ਉਹ ਕੋਹਾ ਦੂਰ ਹਨ।

ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ DC ਦੀ ਕੋਠੀ ਦਾ ਕੀਤਾ ਘਿਰਾਓ

ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡਾਂ (Villages of Mansa district) ਵਿੱਚ ਬਣੀਆਂ ਅਨਾਜ ਮੰਡੀਆਂ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਕਣਕ ਦੀ ਬੋਲੀ ਦੇਣ ਲਈ ਨਹੀਂ ਜਾ ਰਿਹਾ। ਜਿਸ ਕਰਕੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਿੰਡਾਂ ਵਿੱਚ ਮੰਡੀਆਂ ਹੋਣ ਦੇ ਬਾਵਜ਼ੂਦ ਵੀ ਸ਼ਹਿਰਾਂ ਵਿੱਚ ਆਪਣੀ ਫਸਲ ਲੈਕੇ ਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਕਿਸਾਨਾਂ ਦਾ ਵੱਧ ਖਰਚ ਅਤੇ ਕਿਸਾਨਾਂ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਲੁੱਟ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ: ਨੌਜਵਾਨ ਦੇ ਚਰਚੇ, ਦੰਦਾਂ ਨਾਲ ਚੁੱਕ ਦਿੰਦਾ ਹੈ 50 ਕਿਲੋ ਦੀ ਬੋਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.