ਮਾਨਸਾ: ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਡੀ.ਏ.ਪੀ. (D.A.P) ਖਾਦ ਦੀ ਘਾਟ ਹੋਣ ਕਰਕੇ ਕਿਸਾਨਾਂ (Farmers) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸਾ ‘ਚ ਖਾਦ ਦੀ ਟ੍ਰੇਨ ਪਹੁੰਚੀ ਸੀ, ਜਿਸ ਤੋਂ ਬਾਅਦ ਰੇਲਵੇ ਸਟੇਸ਼ਨ ‘ਤੇ ਕਿਸਾਨਾਂ (Farmers) ਦਾ ਵੱਡਾ ਇੱਕਠ ਪਹੁੰਚ ਗਿਆ। ਇਸ ਮੌਕੇ ਮਾਨਸਾ ਦੇ ਰੇਲਵੇ ਸਟੇਸ਼ਨ (Railway station) ਤੋਂ ਟਰੱਕਾਂ ਦੇ ਜਰੀਏ ਖਾਦ ਪੰਜਾਬ ਦੇ ਦੂਜੇ ਜ਼ਿਲ੍ਹਾਂ (Districts) ਵਿੱਚ ਵੀ ਭੇਜੀ ਗਈ। ਜਿਸ ਦਾ ਕਿਸਾਨਾਂ (Farmers) ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ (Government of Punjab) ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।
ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਆਗੂ ਗੁਰਜੰਟ ਸਿੰਘ (Farmer Leader Gurjant Singh) ਕਿਹਾ ਕਿ ਕਣਕ ਦੀ ਬਿਜਾਈ ਕਰਨ ਦੇ ਲਈ ਕਿਸਾਨਾਂ (Farmers) ਨੂੰ ਵੱਡੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਏ.ਪੀ. (D.A.P) ਖਾਦ ਉਪਲੱਬਧ ਨਾ ਹੋਣ ਕਰਕੇ ਕਣਕ ਦੀ ਫ਼ਸਲ ਵਿੱਚ ਦੇਰੀ ਹੋ ਰਹੀ ਹੈ।
ਉਨ੍ਹਾਂ ਕਿਹਾ ਇੱਕ ਪਾਸੇ ਕਿਸਾਨ (Farmers) ਦਿੱਲੀ ਦੇ ਵਿੱਚ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਦੇ ਲਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੂਸਰੇ ਪਾਸੇ ਕਿਸਾਨ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨ ਦੇ ਲਈ ਡੀ.ਏ.ਪੀ. (D.A.P) ਖਾਦ ਦੀ ਸਮੱਸਿਆ ਦੇ ਨਾਲ ਜੂਝ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਦੇ ਵਿੱਚ ਰੇਅ ਦਾ ਰੈਂਕ ਲੱਗਿਆ ਹੈ। ਜਿਸ ਨੂੰ ਲੈਣ ਦੇ ਲਈ ਸਵੇਰੇ ਤੋਂ ਹੀ ਕਿਸਾਨ ਟਰੈਕ ‘ਤੇ ਪਹੁੰਚੇ ਹਨ, ਪਰ ਸਥਾਨਕ ਪ੍ਰਸ਼ਾਸਨ ਮਾਨਸਾ ਦੇ ਕਿਸਾਨਾਂ ਨੂੰ ਖਾਦ ਦੇਣ ਦੀ ਬਜਾਏ ਦੂਜੇ ਜ਼ਿਲ੍ਹਿਆ ਨੂੰ ਖਾਦ ਭੇਜ ਰਹੇ ਹਨ। ਜਿਸ ਦਾ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਉਧਰ ਐੱਸ.ਡੀ.ਐੱਮ (SDM) ਨੇ ਕਿਹਾ ਕਿ ਕਿਸਾਨ ਡੀ.ਏ.ਪੀ. (D.A.P) ਖਾਦ ਲੈਣ ਦੇ ਲਈ ਮਾਨਸਾ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੇ ਹਨ ਅਤੇ ਰੇਅ ਦਾ ਇੱਕ ਰੈਕ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 2 ਰੈਂਕ ਰੇਅ ਦੇ ਲੱਗ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਮਾਨਸਾ ਪਹੁੰਚੇ ਰੇਅ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਾਂ ਵਿੱਚ ਭੇਜਣਾ ਹੈ ਇਹ ਸਭ ਪਹਿਲਾਂ ਤੋਂ ਹੀ ਚੰਡੀਗੜ੍ਹ (Chandigarh) ਤੋਂ ਤੈਅ ਕੇ ਮਾਨਸਾ ਵਿੱਚ ਰੇਅ ਦੀ ਟ੍ਰੇਨ ਭੇਜੀ ਹੈ। ਉਨ੍ਹਾਂ ਕਿਹਾ ਕਿ 16 ਹਜ਼ਾਰ ਕੱਟਾ ਬਰਨਾਲਾ ਜ਼ਿਲ੍ਹੇ (Barnala District) ਨੂੰ ਦਿੱਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਦਿਨਾਂ ਦੇ ਵਿੱਚ ਮਾਨਸਾ ਵਿੱਚ ਰੇਅ ਦੇ 2 ਹੋਰ ਰੈਂਕ ਲੱਗ ਰਹੇ ਹਨ ਅਤੇ ਇਹ ਰਾਅ ਮਾਨਸਾ ਜ਼ਿਲ੍ਹੇ ਦੀਆਂ ਸੁਸਾਇਟੀਆਂ ਦੇ ਵਿੱਚ ਭੇਜਿਆ ਜਾਵੇਗਾ
ਇਹ ਵੀ ਪੜ੍ਹੋ:ਨੋਨੀ ਮਾਨ ਹਮਲਾ ਮਾਮਲਾ: ਕਿਸਾਨਾਂ ਨੇ ਲਗਾਏ ਅਕਾਲੀ ਦਲ 'ਤੇ ਵੱਡੇ ਇਲਜਾਮ