ਮਾਨਸਾ: ਨਹਿਰੀ ਖਾਲ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਭੈਣੀਬਾਘਾ ਵਿਖੇ ਬਠਿੰਡਾ ਪਟਿਆਲਾ ਮਾਰਗ ਜਾਮ ਕਰਕੇ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਖਾਲ ਪੱਕਾ ਨਾ ਕਰਨ ਦੇ ਕਾਰਨ ਸੱਤ ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਮਜ਼ਬੂਰਨ ਕਿਸਾਨਾਂ ਵੱਲੋਂ ਰੋਡ ਜ਼ਾਮ ਕਰਕੇ ਧਰਨਾ ਲਗਾਉਣਾ ਪਿਆ ਹੈ।
ਖਾਲ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਭੈਣੀਬਾਘਾ ਵਿੱਚੋਂ ਲੰਘਦੀ ਨਹਿਰ ਦੀ ਕੋਟਲਾ ਬਰਾਂਚ ਵਿੱਚੋਂ ਨਿਕਲਣ ਵਾਲੇ ਖਾਲ ਨੂੰ ਅਜੇ ਤੱਕ ਠੇਕੇਦਾਰ ਵੱਲੋਂ ਪੱਕਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਸੱਤ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਤੋਂ ਵਾਂਝੇ ਹਨ।
ਕਿਸਾਨਾਂ ਨੇ ਦੱਸਿਆ ਕਿ ਹੁਣ ਨਰਮੇ ਦੀ ਬਿਜਾਈ ਹੋਣੀ ਹੈ ਅਤੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਆਪਣਿਆਂ ਖੇਤਾਂ ਨੂੰ ਡੀਜ਼ਲ ਫੂਕ ਕੇ ਪਾਣੀ ਦੇਣ ਦੇਣ ਲਈ ਮਜ਼ਬੂਰ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਹੀ ਨਹਿਰੀ ਖਾਲ ਨੂੰ ਪੱਕਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਹਿਰੀ ਵਿਭਾਗ ਅਤੇ ਠੇਕੇਦਾਰ ਦੇ ਖ਼ਿਲਾਫ਼ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲਾ : ਅੱਜ ਆਸ਼ੀਸ਼ ਮਿਸ਼ਰਾ 'ਤੇ ਦੋਸ਼ ਤੈਅ ਕਰਨ 'ਤੇ ਹੋਵੇਗੀ ਸੁਣਵਾਈ