ਮਾਨਸਾ: ਪਿਛਲੇ ਸਮੇਂ ਦੌਰਾਨ ਕਿਸਾਨਾਂ ਦੇ ਨਰਮੇ ਦੀ ਖਰਾਬ ਹੋਈ ਫ਼ਸਲ, ਬੇਮੌਸਮੀ ਬਾਰਿਸ਼ ਨਾਲ ਡਿਗੇ ਮਕਾਨ ਤੇ ਲਿੰਪੀ ਸਕਿੰਨ ਨਾਲ ਕਿਸਾਨ ਮਜਦੂਰਾਂ ਦੇ ਮਰੇ ਦੁਧਾਰੂ ਪਸ਼ੂਆ ਦੇ ਮੁਆਵਜੇ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਗਾਕੇ ਨਾਅਰੇਬਾਜੀ ਕੀਤੀ ਗਈ।
ਕਿਸਾਨ ਆਗੂਆ ਨੇ ਕਿਹਾ ਕੁਝ ਮਹੀਨੇ ਪਹਿਲਾਂ ਵੀ ਛੇ ਜ਼ਿਲ੍ਹਿਆਂ ਵਿੱਚ ਗੈਰ ਸਿਅਸੀ ਸੰਯੁਕਤ ਮੋਰਚੇ ਵੱਲੋ ਇਨ੍ਹਾਂ ਮੰਗਾਂ ਸਬੰਧੀ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ ਜਿਸ ਤੋ ਬਾਅਦ ਪੰਜਾਬ ਦੇ ਰੋਡ ਜਾਮ ਕੀਤੇ ਗਏ ਤੇ ਸਰਕਾਰ ਨੇ ਇਨ੍ਹਾਂ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ ਸਰਕਾਰ ਵੱਲੋਂ 31 ਤਰੀਕ ਤੱਕ ਦਾ ਸਮਾਂ ਮੰਗਿਆ ਗਿਆ ਸੀ ਪਰ ਸਰਕਾਰ ਵੱਲੋਂ ਸਿਰਫ 2 ਹੀ ਮੰਗਾ ਪੂਰੀਆ ਕੀਤੀਆ ਗਈਆ ਤੇ ਬਾਕੀ 12 ਮੰਗਾਂ ਪੂਰੀਆ ਨਹੀ ਕੀਤੀਆ। ਜਿਸ ਕਾਰਨ ਅਸੀ ਅੱਜ ਇਕ ਦਿਨ ਲਈ ਡੀਸੀ ਦਫਤਰ ਦਾ ਘਿਰਾਓ ਕੀਤਾ ਹੈ।
ਧਰਨਾ ਲਗਾਉਣ ਦਾ ਕਾਰਨ: ਉਨ੍ਹਾਂ ਕਿਹਾ ਪਿਛਲੇ ਸਮੇਂ ਦੌਰਾਨ ਖਰਾਬ ਫ਼ਸਲਾਂ, ਲਿੰਪੀ ਸਕਿੰਨ ਨਾਲ ਹੋਏ ਨੁਕਸਾਨ ਆਦਿ ਦੇ ਮੁਆਵਜੇ ਲਈ ਸਰਕਾਰ ਵੱਲੋ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਸਰਕਾਰ ਨੇ ਮੁਆਵਜਾ ਜਾਰੀ ਨਹੀ ਕੀਤਾ ਜਿਸ ਕਾਰਨ ਮਜਬੂਰੀਵੱਸ ਕਿਸਾਨਾਂ ਨੂੰ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਮੁਆਵਜਾ ਰਾਸ਼ੀ ਜਾਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਵੱਲੋ ਸਰਕਾਰ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ: ਇਸ ਮੌਕੇ ਕਿਸਾਨਾਂ ਨੇ ਮਜਦੂਰਾਂ ਦੇ ਲਈ ਨਰਮਾ ਖਰਾਬੇ ਦਾ ਮੁਆਵਜਾ ਤੁਰੰਤ ਜਾਰੀ ਕਰਕੇ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਲਈ ਕਿਹਾ ਕਿਸਾਨ ਆਗੂਆ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸਾਨ ਮਜਦੂਰਾਂ ਦੀ ਏਕਤਾ ਬਰਕਰਾਰ ਹੈ ਜੇਕਰ ਤਰੁੰਤ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸੰਘਰਸ਼ ਦਾ ਸਾਹਮਣਾ ਕਰਨ ਦੇ ਲਈ ਸਰਕਾਰ ਤਿਆਰ ਰਹੇ।
ਇਹ ਵੀ ਪੜ੍ਹੋ:-Bandi Singh Parole: ਜਾਣੋ ਕੌਣ ਹਨ ਗੁਰਦੀਪ ਸਿੰਘ ਖੇੜਾ, ਕਿਹੜੇ ਮੁਕੱਦਮਿਆਂ 'ਚ ਕੱਟ ਰਹੇ ਨੇ ਜੇਲ੍ਹ