ਮਾਨਸਾ: ਬਿਜਲੀ ਵਿਭਾਗ ਨੇ ਮਾਨਸਾ ਵਿੱਚ ਰਾਮ ਸਿੰਘ ਦੇ ਘਰ ਵਿੱਚ ਚਿਪ ਵਾਲਾ ਮੀਟਰ ਲਗਾਇਆ। ਜਿਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ। ਕਿਸਾਨ ਜਥੇਬੰਦੀ ਨੇ ਜਿੱਥੇ ਇਸ ਗੱਲ ਦਾ ਵਿਰੋਧ ਕੀਤਾ ਉਥੇ ਹੀ ਉਨ੍ਹਾਂ ਰੋਸ ਪ੍ਰਦਰਸ਼ਨ ਕਰਨ ਦੇ ਨਾਲ ਚਿਪ ਵਾਲਾ ਮੀਟਰ ਬੰਦ ਕਰਵਾਇਆ ਗਿਆ। ਉਸ ਦੀ ਜਗ੍ਹਾ ਪੁਰਾਣਾ ਮੀਟਰ ਲਗਾਉਣ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸ਼ੁਰੂ ਤੋਂ ਹੀ ਬਿਜਲੀ ਐਕਟ 2020 ਦਾ ਵਿਰੋਧ ਕਰ ਰਹੀ ਹੈ। ਚਿਪ ਵਾਲੇ ਮੀਟਰ ਵੀ ਜਿਸ ਐਕਟ ਦਾ ਹਿੱਸਾ ਹਨ। ਸਮੇਂ ਸਮੇਂ ਉਤੇ ਇਹ ਕਿਸਾਨ ਜਥੇਬੰਦੀਆਂ ਇਸ ਐਕਟ ਦੇ ਖਿਲਾਫ ਪ੍ਰਦਰਸ਼ਨ ਕਰਦੀਆਂ ਹਨ। ਇਸ ਤਰੀਕੇ ਨਾਲ ਉਨ੍ਹਾਂ ਨੇ ਅੱਜ ਵੀ ਚਿਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਕੀਤਾ।
ਬਿਜਲੀ ਐਕਟ 2020 ਦਾ ਵਿਰੋਧ : ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਗਏ ਸਨ ਤਾਂ ਉਸ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਬਿਜਲੀ ਐਕਟ 2020 ਵੀ ਰੱਦ ਕੀਤਾ ਜਾਵੇਗਾ। ਪਰ ਉਸ ਦੇ ਉਲਟ ਇਸ ਐਕਟ ਨੂੰ ਬੜੀ ਚਲਾਕੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਇਸ ਐਕਟ ਨੂੰ ਲਾਗੂ ਕਰਨ ਲਈ ਮਿਲ ਕੇ ਚੱਲ ਰਹੀਆਂ ਹਨ। ਦੋਵੇਂ ਸਰਕਾਰਾਂ ਬਿਜਲੀ ਵਿਭਾਗ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦੇਣਾਂ ਚਾਹੁੰਦੀਆਂ ਹਨ ਜਿਸ ਨਾਲ ਆਮ ਲੋਕਾਂ ਉਤੇ ਬੋਝ ਵਧ ਜਾਵੇਗਾ।
ਚਿਪ ਵਾਲੇ ਮੀਟਰਾਂ ਦਾ ਵਿਰੋਧ ਕਿਉਂ : ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਜਦੋਂ ਵੀ ਕੋਈ ਲੋਕ ਵਿਰੋਧੀ ਐਕਟ ਪਾਸ ਕਰਦੀ ਹੈ। ਤਾਂ ਲੋਕਾਂ ਨੂੰ ਸਖ਼ਤ ਵਿਰੋਧ ਪ੍ਰਦਰਸ਼ਨ ਕਰਕੇ ਇਨ੍ਹਾਂ ਨੂੰ ਵਾਪਸ ਕਰਵਾਉਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਸਰਕਾਰ ਲਾਗੂ ਨਹੀਂ ਕਰਦੀ ਪਰ ਇਹ ਵਾਧੂ ਦਾ ਬੋਝ ਪਾਉਣ ਦੇ ਲਈ ਐਕਟ ਪਾਸ ਕਰ ਕੇ ਕਿਸਾਨਾਂ-ਮਜ਼ਦੂਰਾਂ ਅਤੇ ਆਮ ਲੋਕਾਂ ਤੇ ਬੋਝ ਪਾਉਣ ਜਾ ਰਹੀ ਹੈ। ਕਿਸਾਨਾਂ ਵੱਲੋਂ ਐਮਐਸਪੀ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਹਨ ਮਜ਼ਦੂਰਾਂ ਵੱਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤੇ ਜਾ ਰਹੇ ਹਨ ਪਰ ਸਰਕਾਰ ਵੱਲੋਂ ਇਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਦੇ ਬਾਹਰ ਨਹੀਂ ਲੱਗਣ ਦਿੱਤੇ ਜਾਣਗੇ ਜੇਕਰ ਵਿਭਾਗ ਵੱਲੋਂ ਚਿਪ ਵਾਲੇ ਮੀਟਰ ਲਗਾਉਣੇ ਬੰਦ ਨਾ ਕੀਤੇ ਗਏ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਚਿੱਪ ਵਾਲੇ ਮੀਟਰ ਕੀ ਹਨ? ਕਿਸਾਨ ਲਗਾਤਾਰ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੇ ਹਨ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਇਨ੍ਹਾਂ ਮੀਟਰਾਂ ਵਿੱਚ ਅਜਿਹਾ ਕੀ ਹੈ ਕਿ ਕਿਸਾਨ ਇਸ ਨੂੰ ਲੱਗਣ ਹੀ ਨਹੀਂ ਦੇ ਰਹੇ। ਆਮ ਮੀਟਰਾਂ ਵਿੱਚ ਇਕ ਚਿਪ ਲਗਾ ਦਿੱਤੀ ਜਾਵੇਗੀ। ਜਿਸ ਵਿੱਚ ਪਹਿਲਾਂ ਰਿਚਾਰਜ ਕਰਵਾਉਣਾ ਹੋਵੇਗਾ ਫਿਰ ਬਿਜਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਭਾਵ ਕਿ ਪਹਿਲਾ ਚਿਪ ਵਾਲੇ ਮੀਟਰ ਮੋਬਾਇਲ ਫੋਨ ਦੇ ਪ੍ਰੀ-ਪੇਡ ਸਿਮ ਦੀ ਤਰ੍ਹਾਂ ਹੋਣਗੇ। ਜਿਸ ਵਿੱਚ ਪਹਿਲਾਂ ਪੈਸਾ ਦੇਣਾ ਹੋਵਗਾ ਅਤੇ ਫਿਰ ਹੀ ਬਿਜਲੀ ਦਾ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- Kotakpura Firing Case: ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਾਊ ਜ਼ਮਾਨਤ 'ਤੇ ਸੁਣਵਾਈ ਅੱਜ