ਮਾਨਸਾ: ਖੇਤੀ ਕਾਨੂੰਨ (Agricultural law) ਰੱਦ ਕਰਵਾਉਂਣ ਦੀ ਮੰਗ ਨੂੰ ਲੈਕੇ ਕਿਸਾਨ (farmers) ਦਿੱਲੀ (delhi) ਦੀਆਂ ਬਰੂਹਾਂ 'ਤੇ ਬੈਠੇ ਹਨ ਨਾਲ ਹੀ ਸੰਯੁਕਤ ਕਿਸਾਨ ਮੋਰਚਾ (ksm) ਵੱਲੋਂ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦਾ ਪੂਰਨ ਬਾਈਕਾਟ ਕੀਤਾ ਹੋਇਆ ਅਤੇ ਐਲਾਨ ਕੀਤਾ ਕਿ ਪੰਜਾਬ ਅੰਦਰ ਕੋਈ ਵੀ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ, ਪਰ ਇਸਦੇ ਉਲਟ ਸਰਦੂਲਗੜ ਹਲਕੇ ਅੰਦਰ ਬੀਜੇਪੀ ਵੱਲੋਂ ਪਿਛਲੇ ਦਿਨੀਂ ਆਪਣੀਆਂ ਗਤੀਵਿਧੀਆਂ ਵੀ ਚਾਲੂ ਰੱਖੀਆਂ ਅਤੇ ਬੀਜੇਪੀ ਲੀਡਰ( bjp leader) ਮਿਲਖਾ ਸਿੰਘ ਨੇ ਆਪਣਾ ਦਫ਼ਤਰ ਬਣਾਕੇ ਉਸ ਉੱਪਰ ਬੀਜੇਪੀ ਦਾ ਝੰਡਾ (BJP flag) ਲਹਿਰਾ ਦਿੱਤਾ। ਸੰਯੁਕਤ ਮੋਰਚੇ ਦੇ ਹਦਾਇਤਾਂ ਮੁਤਾਬਕ ਹਲਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕਰਨ ਲਈ ਅੱਜ ਬੀਜੇਪੀ ਦਫਤਰ ਦਾ ਘਿਰਾਓ ਕੀਤਾ ਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਦੂਲਗੜ੍ਹ ਹਲਕੇ ਅੰਦਰ ਬੀਜੇਪੀ (bjp) ਦੀ ਕੋਈ ਗਤੀਵਿਧੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਅੱਜ ਜੋ ਮੀਟਿੰਗ ਹੈ ਉਸ ਨੂੰ ਰੱਦ ਕੀਤਾ ਜਾਵੇ ਅਤੇ ਝੰਡਾ ਉਤਾਰਿਆ ਜਾਵੇਗਾ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿੱਚ ਸਥਿਤੀ ਤਣਾਅਪੂਰਨ ਹੁੰਦੀ ਵੇਖ ਪ੍ਰਸ਼ਾਸਨ ਨੇ ਬੀਜੇਪੀ ਆਗੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਝੰਡਾ ਉਤਾਰਨ ਤੋਂ ਕੋਰੀ ਨਾਂਹ ਕਰ ਦਿੱਤੀ ਉਨ੍ਹਾਂ ਕਿਹਾ ਕਿ ਸਾਡੀ ਹਾਈ ਕਮਾਨ ਦੇ ਜੋ ਆਦੇਸ਼ ਹੋਣਗੇ ੳਨ੍ਹਾਂ ਮੁਤਾਬਕ ਹੀ ਅਸੀਂ ਅਗਲਾ ਫ਼ੈਸਲਾ ਲਵਾਂਗੇ ਜਦੋਂ ਇਸ ਸੰਬੰਧੀ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਬੀਜੇਪੀ ਆਗੂ ਦਾ ਝੰਡਾ ਲਾਹ ਕੇ ਹੀ ਇੱਥੋਂ ਜਾਵਾਂਗੇ।
ਜਦੋਂ ਮੌਕੇ 'ਤੇ ਸਥਿਤੀ ਬਾਰੇ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ ਅਤੇ ਦੋਵੇਂ ਧਿਰਾਂ ਨਾਲ ਗੱਲਬਾਤ ਜਾਰੀ ਹੈ ਪਰ ਅਜੇ ਤੱਕ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ, ਬੀਜੇਪੀ ਆਗੂ ਵੱਲੋ ਦਫਤਰ ਤੇ ਝੰਡਾ ਲਹਿਰਾਉਣ ਕਾਰਨ ਸਥਿਤੀ ਤਣਾਅਪੂਰਨ ਕਿਸਾਨ ਜਥੇਬੰਦੀਆਂ ਵੱਲੋ ਅਣਮਿੱਥੇ ਸਮੇਂ ਲਈ ਧਰਨਾ ਲਾਇਆ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਬੀਜੇਪੀ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮਲੋਟ ਦੀ ਘਟਨਾ ਸਭਦੇ ਯਾਦ ਹੀ ਹੋਵੇਗੀ ਭਾਜਪਾ ਵਿਧਾਇਕ ਅਰੁਣ ਨਰੰਗ ਦੇ ਤਾਂ ਕਿਸਾਨਾਂ ਨੇ ਕੱਪੜੇ ਤੱਕ ਫਾੜ ਦਿੱਤੇ ਸੀ, ਹਰ ਦਿਨ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਦੇਖਣ ਵੱਲੀ ਗੱਲ ਰਹੇਗੀ ਕਿ ਆਖਿਰ ਕਦੋਂ ਤੱਕ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਭਾਜਪਾ ਆਗੂਆਂ ਨੂੰ ਹੋਣਾ ਪਵੇਗਾ।
ਇਹ ਵੀ ਪੜ੍ਹੋ: ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਪੋਤਾ ਭਾਜਪਾ ‘ਚ ਸ਼ਾਮਲ