ਮਾਨਸਾ: ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਬੀਤੇ ਦਿਨ ਹੋਈ ਬਾਰਿਸ਼ ਦੇ ਨਾਲ ਪਿੰਡਾਂ ਦੇ ਵਿਚ ਗਰੀਬ ਮਜ਼ਦੂਰਾਂ ਅਤੇ ਕਿਸਾਨਾਂ ਦੇ ਡਿੱਗੇ ਘਰਾਂ ਦਾ ਜਾਇਜ਼ਾ ਲੈਕੇ ਪੰਜਾਬ ਸਰਕਾਰ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਸਬਜ਼ੀਆਂ ਅਤੇ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਇਸ ਲਈ ਸਰਕਾਰ ਨੂੰ ਪ੍ਰਤੀ ਏਕੜ 25 ਹਜ਼ਾਰ ਰੁਪਏ ਮੁਆਵਜ਼ਾ (25 thousand rupees compensation per acre) ਦੇਣਾ ਚਾਹੀਦਾ।
ਰੁਲਦੂ ਸਿੰਘ ਨੇ ਇਹ ਵੀ ਕਿਹਾ ਕਿ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਲਖੀਮਪੁਰ ਖੀਰੀ (Lakhimpur Khiri ) ਵਿੱਚ ਸ਼ਹੀਦ ਹੋਏ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦਾ ਸ਼ਹੀਦੀ ਦਿਵਸ ਮਨਾਵਾਂਗੇ ਇਨ੍ਹਾਂ ਕਿਸਾਨਾਂ ਅਤੇ ਪੱਤਰਕਾਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਸਰਕਾਰ ਦੀਆਂ ਦੇਸ਼ ਭਰ ਦੇ ਵਿੱਚ ਅਰਥੀਆਂ ਸਾੜੀਆਂ (Earthies will be burnt) ਜਾਣਗੀਆਂ। ਇਸ ਤੋਂ ਇਲਾਵਾ 26 ਨਵੰਬਰ ਨੂੰ ਜਿਸ ਦਿਨ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਉਸ ਦਿਨ ਦੇਸ਼ ਭਰ ਦੇ ਵਿੱਚ ਮੁੱਖ ਮੰਤਰੀ ਅਤੇ ਗਵਰਨਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਝੋਨੇ ਦੀ ਪਰਾਲੀ ਸਾੜੇ ਜਾਣ ਦੇ ਮੁੱਦੇ ਉੱਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ ਵਾਤਾਵਰਣ ਨੂੰ ਖ਼ਰਾਬ ਕੀਤਾ (farmer does not want the environment damaged)ਜਾਵੇ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਜ਼ਿੰਮੇਵਾਰੀ ਲਵੇ ਕਿ ਉਹ ਖ਼ੁਦ ਗੱਠਾਂ ਬੰਨੇਗੀ। ਉਨ੍ਹਾਂ ਕਿਹਾ ਕਿ 65 ਫ਼ੀਸਦੀ ਕਿਸਾਨ ਗ਼ਰੀਬ ਹਨ ਅਤੇ ਉਸ ਦੀਆਂ ਕੌਣ ਗੱਠਾਂ ਬੰਨ੍ਹੇਗਾ ਧਨਾਢ ਕਿਸਾਨ ਮਸ਼ੀਨਾਂ ਲੈ ਜਾਂਦੇ ਹਨ ਅਤੇ ਸਬਸਿਡੀਆਂ ਲੈ ਜਾਂਦੇ ਹਨ ਅਤੇ ਪੈਸਾ ਕਮਾ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਸਬਸਿਡੀ ਦੇਣ ਦੀ ਲੋੜ ਨਹੀਂ ਸਰਕਾਰ ਖੁਦ ਆਪਣੇ ਪੱਧਰ ਉੱਤੇ ਮਸ਼ੀਨਾਂ ਮੁਹੱਈਆ ਕਰਵਾਵੇ ,ਆਪਣੇ ਡਰਾਈਵਰ ਰੱਖੇ ਅਤੇ ਕੱਲੀਆਂ ਗੱਠਾਂ ਬੰਨ੍ਹ ਕੇ ਜ਼ਮੀਨ ਦੇ ਵਿੱਚ ਛੱਡ ਆਵੇ ਕਿਸਾਨ ਖੁਦ ਗੱਠਾਂ ਨੂੰ ਬਾਹਰ ਕੱਢੇਗਾ ਅਤੇ ਚਾਰ ਹਜ਼ਾਰ ਰੁਪਏ ਕਮਾ ਵੀ ਲਵੇਗਾ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਖੇਤ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਕੁਰਸੀ ਡਾਹੋ ਰੋਟੀ ਖਵਾਓ ਚਾਹ ਪਿਆਓ ਅਤੇ ਉਸ ਦਾ ਘਿਰਾਓ ਕਰਕੇ ਰੱਖੋ ਮੈਂ ਕਿਸੇ ਵੀ ਅਧਿਕਾਰੀ ਨੂੰ ਮੰਦਾ ਨਾ ਬੋਲਿਆ ਜਾਵੇ। ਨਾਲ਼ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਧੱਕਾ ਕਰਕੇ ਪਰਚਾ ਦਰਜ ਕਰਦਾ ਹੈ ਤਾਂ ਉਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਖਾਲੀ ਹੱਥ ਪਰਤੀ ਤਰਨਤਾਰਨ ਪੁਲਿਸ, ਨਹੀਂ ਮਿਲਿਆ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ