ਮਾਨਸਾ: ਕਿਸਾਨੀ ਉਤੇ ਹਮੇਸ਼ਾ ਸੰਕਟ ਬਣਿਆ ਰਹਿੰਦਾ ਹੈ।ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿਚ ਕਿਸਾਨਾਂ ਦੀ ਨਰਮੇ ਦੀ ਫਸਲ (Crops) ਉਤੇ ਗੁਲਾਬੀ ਸੁੰਢੀ ਦਾ ਹਮਲਾ ਹੋਇਆ ਹੈ।ਗੁਲਾਬੀ ਸੁੰਢੀ (Pink numbness)ਉਤੇ ਇੰਨਾਂ ਮਾੜਾ ਪ੍ਰਭਾਵ ਪਿਆ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਨੂੰ ਵਹਾਉਣਾ ਪੈ ਰਿਹਾ ਹੈ। ਨਰਮੇ ਦੀ ਫਸਲ ਖਰਾਬ ਹੋਣ ਤੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।ਮਾਨਸਾ ਬਲਾਕ ਦੇ ਪਿੰਡ ਹੀਰੇਵਾਲਾ ਨੰਗਲ ਕਲਾਂ ਕੋਟ ਧਰਮੂ ਆਦਿ ਪਿੰਡਾਂ ਵਿੱਚ ਵੀ ਗੁਲਾਬੀ ਸੁੰਡੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਹੈ
ਇਸ ਮੌਕੇ ਕਿਸਾਨ ਸਾਗਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ ਪਰ ਹੁਣ ਜਦੋਂ ਨਰਮੇ ਦੀ ਫਸਲ ਮੰਡੀ ਤੱਕ ਲੈ ਕੇ ਜਾਣ ਦੇ ਲਈ ਕਿਸਾਨਾਂ ਦੇ ਚਿਹਰੇ ਤੇ ਰੌਣਕ ਸੀ ਤਾਂ ਇਸ ਸਮੇਂ ਗੁਲਾਬੀ ਸੁੰਢੀ ਨੇ ਫਸਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੇਖਣ ਨੂੰ ਨਰਮੇ ਦੀ ਫ਼ਸਲ ਹਰੀ ਭਰੀ ਦਿਸਦੀ ਹੈ ਪਰ ਟੀਂਡਿਆਂ ਦੇ ਵਿੱਚ ਗੁਲਾਬੀ ਸੁੰਡੀ ਮੌਜੂਦ ਹੈ।ਜਿਸਦੇ ਕਾਰਨ ਨਰਮੇ ਦੀ ਪੂਰੀ ਫ਼ਸਲ ਬਰਬਾਦ ਹੋ ਚੁੱਕੀ ਹੈ।
ਇਸ ਮੌਕੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਵੱਲੋਂ ਠੇਕੇ ਤੇ ਜ਼ਮੀਨ ਲੈ ਕੇ ਨਰਮੇ ਦੀ ਬਿਜਾਈ ਕੀਤੀ ਗਈ ਸੀ ਪਰ ਸੁੰਢੀ ਦਾ ਅਟੈਕ ਹੋਣ ਕਾਰਨ ਪੂਰੀ ਫ਼ਸਲ ਬਰਬਾਦ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਜੋ ਵੀ ਸਿਫ਼ਾਰਸ਼ਾਂ ਕੀਤੀਆਂ ਜਾਂਦੀਆਂ ਹਨ। ਉਹੀ ਬੀਜ ਬੀਜਿਆ ਗਿਆ ਹੈ ਅਤੇ ਕੀਟਨਾਸ਼ਕ ਦਵਾਈਆਂ ਦਾ ਵੀ ਛਿੜਕਾਅ ਕੀਤਾ ਗਿਆ ਹੈ ਪਰ ਗੁਲਾਬੀ ਸੁੰਡੀ ਦਾ ਅਟੈਕ ਨਹੀਂ ਰੁਕ ਰਿਹਾ। ਉਨ੍ਹਾਂ ਪੰਜਾਬ ਸਰਕਾਰ ਤੋਂ ਤੁਰੰਤ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।