ਮਾਨਸਾ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਬੇਮਿਸਾਲ ਕਾਰਜ ਕਰਵਾਏ ਜਾ ਹਨ। ਉੱਥੇ ਹੀ ਪਿੰਡ ਬੋੜਾਵਾਲ ਵਿਖੇ ਪੰਜਾਬ ਦੇ ਪਹਿਲੇ ਪੂਰੀ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਸਰਕਾਰੀ ਹਾਈ ਸਮਾਰਟ ਸਕੂਲ ਬਣਾਇਆ ਗਿਆ।
ਬੋੜਾਵਾਲ ਸਕੂਲ ਦੀ ਇਹ ਸੁੰਦਰ ਅਤਿ ਆਧੁਨਿਕ ਸੁਵਿਧਾਵਾਂ ਵਾਲੀ ਇਮਾਰਤ ਸੂਬੇ ਵਿੱਚ ਸਰਕਾਰੀ ਸਕੂਲਾਂ ਦੇ ਹਰ ਪੱਖੋਂ ਬਿਹਤਰੀਨ ਬਣਨ ਦੀ ਗਵਾਹੀ ਦਿੰਦੀ ਹੈ। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਮੇਂ ਦੀ ਲੋੜ ਮੁਤਾਬਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਚਲਦਿਆ ਸਿੱਖਿਆ ਪੱਖੋਂ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਿਆ।
ਇਸ ਸਕੂਲ 'ਚ ਬਿਜਲੀ ਦੀ ਬੱਚਤ ਲਈ ਸਥਾਪਤ ਸੋਲਰ ਪਲਾਂਟ, ਐਜੂਸੈਟ ਰੂਮ, ਕੰਪਿਊਟਰ ਲੈਬ, ਸਮਾਰਟ ਕਲਾਸ ਰੂਮ, ਲਾਇਬ੍ਰੇਰੀ, ਸਾਇੰਸ ਲੈਬ, ਭਾਸ਼ਾ ਲੈਬ, ਸਮਾਰਟ ਗੇਟ, ਐਜੂਕੇਸ਼ਨਲ ਪਾਰਕ ਆਦਿ ਦਾ ਪ੍ਰਬੰਧ ਹੈ। ਹਰ ਕਲਾਸ ਰੂਮ 'ਚ ਏਸੀ ਦਾ ਖਾਸ ਪ੍ਰਬੰਧ ਹੈ। ਸਕੂਲ ਦੇ ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਵੱਲੋਂ ਗ੍ਰਾਮ ਪੰਚਾਇਤ ਤੇ ਹੋਰ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਇਸ ਸਕੂਲ ਦਾ ਕਾਇਆ ਕਲਪ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ।
ਇਹ ਵੀ ਪੜ੍ਹੋ: ਪੜੋ, ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਰਿਹਾਈ ਤੱਕ ਕੀ-ਕੀ ਹੋਇਆ