ਮਾਨਸਾ: ਐਤਵਾਰ ਦੇ ਦਿਨ ਮੂਸਾ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸੰਸ਼ਕ ਉਨ੍ਹਾਂ ਦੇ ਮਾਤਾ ਪਿਤਾ ਨੂੰ ਮਿਲਣ ਦੇ ਲਈ ਵੱਡੀ ਤਾਦਾਦ ਵਿੱਚ ਪਹੁੰਚਦੇ ਹਨ। ਅੱਜ ਵੀ ਮੂਸੇਵਾਲਾ ਦੇ ਪ੍ਰਸੰਸ਼ਕ ਉਨ੍ਹਾਂ ਦੀ ਹਵੇਲੀ ਪਹੁੰਚੇ ਪਰ ਮਾਤਾ ਚਰਨ ਕੌਰ ਵੱਲੋਂ ਸਾਰੇ ਹੀ ਪ੍ਰਸੰਸ਼ਕਾਂ ਨੂੰ ਜੀ ਆਇਆ ਕਿਹਾ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੇ ਲਈ ਵੀ ਧੰਨਵਾਦ ਕੀਤਾ। ਹਵੇਲੀ ਵਿਚ ਪਹੁੰਚੇ ਪ੍ਰਸੰਸ਼ਕਾਂ ਮਾਤਾ ਚਰਨ ਕੌਰ ਨੂੰ ਮਿਲੇ (fans reached the haveli met Mata Charan Kaur) ਅਤੇ ਉਨ੍ਹਾਂ ਦੇ ਨਾਲ ਫੋਟੋਆਂ ਵੀ ਕਰਵਾਈਆਂ।
ਮੂਸਾ ਪਿੰਡ ਦੇ ਵਿਚ ਪਹੁੰਚੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੀ ਮਾਤਾ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਸਿੱਧੂ ਮੂਸੇ ਵਾਲਾ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਫਾਜ਼ਿਲਕਾ ਤੋਂ ਪਹੁੰਚੀ ਹਰਸ਼ਦੀਪ ਕੌਰ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਿਲਣਾ ਚਾਹੁੰਦੇ ਸੀ ਪਰ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਪਰ ਉਹ ਪਰਿਵਾਰ ਦੇ ਵਿੱਚ ਦੋ ਭੈਣਾਂ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਮੰਨਦੀਆਂ ਸੀ ਕਿਉਂਕਿ ਸਿੱਧੂ ਨੇ ਕਦੇ ਵੀ ਧੀਆਂ ਤੇ ਅਜਿਹਾ ਗੀਤ ਨਹੀਂ ਗਾਇਆ ਜਿਸ ਨਾਲ ਕਿਸੇ ਪਰਿਵਾਰ ਨੂੰ ਠੇਸ ਪਹੁੰਚੇ।
ਉਨ੍ਹਾਂ ਸਰਕਾਰ ਅੱਗੇ ਹੱਥ ਜੋੜ ਕਿਹਾ ਕਿ ਸਰਕਾਰ ਪਰਿਵਾਰ ਨੂੰ ਇਨਸਾਫ ਦੇਵੇ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਪਿੰਡ ਦੀ ਹੀ ਮਾਤਾ ਹਰਬੰਸ ਕੌਰ ਨੇ ਕਿਹਾ ਕਿ ਸਾਡੇ ਪਿੰਡ ਦੀਆਂ ਗਲੀਆਂ ਸੁੰਨੀਆਂ ਹੋ ਗਈਆਂ ਹਨ ਅਤੇ ਸਾਡੇ ਪਿੰਡ ਦਾ ਹੀਰਾ ਬੱਚਾ ਸੀ ਅਤੇ ਸਾਥੋਂ ਭੁਲਾਇਆਂ ਨਹੀਂ ਜਾਂਦਾ ਅਤੇ ਹਵੇਲੀ ਦੇ ਅੱਗੋਂ ਵੀ ਨਹੀਂ ਲੰਘਿਆ ਜਾਂਦਾ ਅਤੇ ਉਸ ਦੀਆਂ ਯਾਦਾਂ ਹਰ ਸਮੇਂ ਤਾਜ਼ਾ ਰਹਿੰਦੀਆਂ ਹਨ ਉਨ੍ਹਾਂ ਕਿਹਾ ਕਿ ਪਿੰਡ ਦੇ ਚੌਕ ਵਿੱਚ ਬੱਚਿਆਂ ਦੇ ਨਾਲ 11-11 ਵਜੇ ਤੱਕ ਬੈਠਾ ਹਾਸਾ ਮਜ਼ਾਕ ਕਰਦਾ ਰਹਿੰਦਾ ਸੀ।
ਉਧਰੋਂ ਜਵਾਹਰਕੇ ਪਿੰਡ ਤੋਂ ਪਹੁੰਚੀ ਔਰਤ ਨੇ ਵੀ ਕਿਹਾ ਕਿ ਪਿੰਡ ਜਵਾਹਰਕੇ ਦੇ ਵਿੱਚ ਜਦੋਂ ਸ਼ਾਮ ਦੇ ਪੰਜ ਵੱਜ ਜਾਂਦੇ ਹਨ ਤਾਂ ਪਿੰਡ ਦੇ ਚੁੱਲ੍ਹੇ ਤਪਣੇ ਬੰਦ ਹੋ ਜਾਂਦੇ ਹਨ ਅਤੇ ਸਿੱਧੂ ਮੂਸੇਵਾਲਾ ਨੂੰ ਉਸ ਸਮੇਂ ਹਰ ਕੋਈ ਯਾਦ ਕਰਦਾ ਹੈ ਕਿ ਪੰਜ ਵਜੇ ਦੇ ਕਰੀਬ ਸਿੱਧੂ ਮੂਸੇਵਾਲਾ ਦਾ ਪਿੰਡ ਵਿੱਚ ਕਤਲ ਹੋਇਆ ਸੀ।
ਇਹ ਵੀ ਪੜ੍ਹੋ: Sudhir Suri Murder Case Updates: ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਸਸਕਾਰ