ਮਾਨਸਾ: ਪੰਜਾਬ ਦੀ ਪੁਲਿਸ ਅਕਸਰ ਹੀ ਕਿਸੇ ਨਾ ਕਿਸ ਮੁੱਦੇ ਨੂੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਫਿਰ ਵਿਵਾਦਾ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਮਾਮਲਾ ਰਾਤ ਸਮੇਂ ਸਿਰਸਾ ਤੋਂ ਲੁਧਿਆਣਾ ਡੀ.ਐਮ.ਸੀ ਹਸਪਤਾਲ (DMC Hospital Ludhiana) ਵਿੱਚ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਕਸਬਾ ਝੁਨੀਰ ਵਿਖੇ ਪੁਲਿਸ ਵੱਲੋਂ ਰੋਕਿਆ ਗਿਆ। ਪਰਿਵਾਰਿਕ ਮੈਂਬਰ (Family members) ਅਨੁਸਾਰ ਉਨ੍ਹਾਂ ਨੂੰ ਅੱਧਾ ਘੰਟਾ ਰੋਕ ਕੇ ਖੱਜਲ ਖੁਆਰ ਕੀਤਾ ਗਿਆ।
ਜਿਸ ਵਿੱਚ ਇੱਕ ਰਾਤ ਸਮੇਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਪਰਿਵਾਰ ਪੁਲਿਸ ਦੀਆਂ ਮਿੰਨਤਾਂ ਤਰਲੇ ਕਰ ਰਿਹਾ ਹੈ। ਜਦੋਂ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁਲਿਸ ਕਰਮਚਾਰੀਆਂ ਨੇ ਅੱਧਾ ਘੰਟਾ ਪਰਿਵਾਰ ਦੀ ਹਰਾਸਮੈਂਟ ਕਰਵਾਈ। ਜਿਸ ਤੋਂ ਬਾਅਦ ਲੁਧਿਆਣਾ ਜਾਂਦੇ ਸਮੇਂ ਰਸਤੇ ਵਿੱਚ ਮਰੀਜ਼ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਹੁਣ ਪਰਿਵਾਰ (Family members) ਵੱਲੋਂ ਝੁਨੀਰ (Town Jhunir) ਦੇ ਬੱਸ ਸਟੈਂਡ ਉੱਪਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਐਂਬੂਲੈਂਸ ਡਰਾਈਵਰ ਗਗਨ ਨੇ ਦੱਸਿਆ ਕਿ ਉਹ ਸਿਰਸਾ ਦੇ ਹੋਪ ਹਸਪਤਾਲ ਤੋਂ ਮਰੀਜ਼ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਲੈ ਕੇ ਜਾ ਰਿਹਾ ਸੀ। ਜਦੋਂ ਕਿ ਐਂਬੂਲੈਂਸ ਦਾ ਹੂਟਰ ਵੀ ਚੱਲ ਰਿਹਾ ਸੀ। ਪਰ ਝੁਨੀਰ ਦੇ ਬੱਸ ਸਟੈਂਡ 'ਤੇ ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਅੱਧਾ ਘੰਟਾ ਉਸੇ ਜਗ੍ਹਾ ਉਪਰ ਹੀ ਖੜ੍ਹਾ ਕੇ ਰੱਖਿਆ। ਇਸ ਤੋਂ ਇਲਾਵਾਂ ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਕੇ ਡਰਾਈਵਰ ਦੇ ਥੱਪੜ ਵੀ ਮਾਰੇ ਗਏ। ਪਰ ਪਰਿਵਾਰ (Family members) ਵੱਲੋਂ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਮਰੀਜ਼ ਨੂੰ ਅੱਗੇ ਲੈ ਕੇ ਜਾਣ ਨਹੀਂ ਦਿੱਤਾ ਗਿਆ।
ਪਰਿਵਾਰਕ ਮੈਂਬਰ (Family member) ਨਿਰਮਲ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਮਰੀਜ਼ ਦਰਸ਼ਨ ਸਿੰਘ ਨੂੰ ਸਿਰਸਾ ਤੋਂ ਲੁਧਿਆਣਾ ਦੇ ਡੀ.ਐੱਮ.ਸੀ ਲੈ ਕੇ ਜਾ ਰਹੇ ਸਨ। ਪਰ ਰਸਤੇ ਵਿੱਚ ਕਸਬਾ ਝੁਨੀਰ (Town Jhunir) ਵਿਖੇ ਨਾਕੇ 'ਤੇ 4 ਪੁਲਿਸ ਕਰਮਚਾਰੀ ਜੋ ਨਸ਼ੇ ਵਿੱਚ ਧੁੱਤ ਸਨ। ਉਨ੍ਹਾਂ ਨੇ ਐਂਬੂਲੈਂਸ ਨੂੰ ਰੋਕ ਕੇ ਰੱਖਿਆ ਅਤੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ। ਜਿਸ ਕਾਰਨ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਅਤੇ ਲੁਧਿਆਣਾ ਜਾਂਦੇ ਸਮੇਂ ਮਰੀਜ਼ ਦੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਕਰਮਚਾਰੀਆਂ 'ਤੇ ਇਲਾਜ਼ਾਮ ਲਗਾਉਂਦਿਆਂ ਸਵੇਰ ਤੋਂ ਹੀ ਝੁਨੀਰ (Town Jhunir) ਦੇ ਬੱਸ ਸਟੈਂਡ ਵਿੱਚ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਅਤੇ ਪੁਲਿਸ ਕਰਮਚਾਰੀਆਂ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਥਾਣਾ ਝੁਨੀਰ ਦੇ ਐਸ.ਐਚ.ਓ ਕੇਵਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਪੁਲਿਸ ਕਰਮਚਾਰੀ ਨਾਕੇ 'ਤੇ ਮੌਜੂਦ ਸਨ ਅਤੇ ਇੱਕ ਮਰੀਜ਼ ਦੀ ਐਂਬੂਲੈਂਸ ਦੇ ਵਿੱਚ ਮੌਤ ਹੋਈ ਹੈ ਤੇ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਕੀਤਾ ਹੈ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਬਹਾਦੁਰਗੜ੍ਹ 'ਚ ਵਾਪਰਿਆ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ