ਮਾਨਸਾ: ਕਰਫਿਊ ਦੇ ਕਾਰਨ ਪਿੰਡਾਂ ਦੇ ਕਿਸਾਨ ਨਵੀਂ ਦਾਤੀ ਖਰੀਦਣ ਜਾਂ ਪੁਰਾਣੀ ਦਾਤੀ ਦੀ ਮੁਰੰਮਤ ਕਰਵਾਉਣ ਨਹੀਂ ਜਾ ਰਹੇ ਜਿਸ ਦੇ ਚੱਲਦੇ ਦਾਤੀ ਬਣਾਉਣ ਵਾਲੇ ਤੇ ਮੁਰੰਮਤ ਕਰਨ ਵਾਲੇ ਮਿਸਤਰੀ ਪਰੇਸ਼ਾਨ ਦਿਖਾਈ ਦੇ ਰਹੇ ਹਨ। ਕੁਝ ਸਾਲ ਪਹਿਲਾਂ ਤੱਕ ਕਣਕ ਦੀ ਕਟਾਈ ਦੇ ਲਈ ਦਾਤੀ ਦਾ ਆਪਣਾ ਹੀ ਸਥਾਨ ਸੀ ਅਤੇ ਪੰਜਾਬੀ ਔਰਤਾਂ ਆਪਣੇ ਪਤੀ ਨੂੰ ਦਾਤੀ ਰੱਖਣ ਦੀ ਗੱਲ ਕਹਿੰਦਿਆਂ ਸੀ ਜਿਸ ਨੂੰ ਗੀਤਾਂ ਰਾਹੀਂ ਵੀ ਕਲਾਕਾਰਾਂ ਨੇ ਵੀ ਵਿਸ਼ੇਸ਼ ਸਥਾਨ ਦਿੱਤਾ, ਪਰ ਮਸ਼ੀਨੀ ਯੁੱਗ ਨੇ ਇਸ ਦੀ ਥਾਂ ਲੈ ਲਈ।
ਖੇਤ ਵਿੱਚ ਔਰਤਾਂ ਆਪਣੇ ਪਤੀਆਂ ਨਾਲ ਬਰਾਬਰ ਕਣਕ ਦੀ ਕਟਾਈ ਕਰ ਸਕਣ ਜਿਸ ਲਈ ਪੰਜਾਬ ਦੇ ਪ੍ਰਸਿੱਧ ਗੀਤ ਵੀ ਹੋਏ ਹਨ, 'ਦਾਤੀ ਨੂੰ ਲਵਾ ਦੇ ਘੁੰਗਰੂ ਹਾੜ੍ਹੀ ਵੱਢੂੰਗੀ ਬਰਾਬਰ ਤੇਰੇ'। ਪਰ, ਹੌਲੀ ਹੌਲੀ ਕਟਾਈ ਲਈ ਮਸ਼ੀਨਾਂ ਦੇ ਆਉਣ ਨਾਲ ਦਾਤੀ ਦੀ ਮਹੱਤਤਾ ਘੱਟ ਗਈ ਹੈ।
ਕਣਕ ਦੇ ਇਸ ਸੀਜ਼ਨ ਤੋਂ ਪਹਿਲਾਂ ਕੋਰੋੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੇ ਕਿਸਾਨ ਫਸਲ ਦੀ ਕਟਾਈ ਹੱਥਾਂ ਦੀ ਬਜਾਏ ਕੰਬਾਈਨ ਤੋਂ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਲਈ ਨਵੀਂ ਦਾਤੀ ਬਣਾਉਣ ਅਤੇ ਪੁਰਾਣੇ ਦਾਤੀ ਦੀ ਰਿਪੇਅਰ ਕਰਨ ਵਾਲੇ ਮਿਸਤਰੀ ਕੰਮ ਨਾ ਹੋਣ ਕਾਰਨ ਨਿਰਾਸ਼ ਦਿਖਾਈ ਦੇ ਰਹੇ ਹਨ।
ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਜ਼ਿਆਦਾਤਰ ਕਿਸਾਨ ਮਜ਼ਦੂਰਾਂ ਦੀ ਕਮੀ ਅਤੇ ਫਸਲ ਦੀ ਕਟਾਈ ਵਿੱਚ ਦੇਰੀ ਹੋਣ ਦੇ ਕਾਰਨ ਫ਼ਸਲ ਦੀ ਕਟਾਈ ਹੱਥਾਂ ਨਾਲ ਕਰਨ ਦੀ ਬਜਾਏ ਕੰਬਾਈਨਾਂ ਨਾਲ ਕਰਵਾ ਰਹੇ ਹਨ।
ਕਿਸਾਨ ਰੁਲਦੂ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲ ਤੋਂ ਮਸ਼ੀਨਰੀ ਦੀ ਮੰਗ ਵਧੀ ਹੈ ਤੇ ਕਿਸਾਨ ਹੱਥਾਂ ਨਾਲ ਕਣਕ ਦੀ ਫ਼ਸਲ ਦੀ ਕਟਾਈ ਦੀ ਬਜਾਏ ਮਸ਼ੀਨਾਂ ਨੂੰ ਅਪਣਾਉਣ ਲੱਗੇ ਹਨ ਜਿਸ ਲਈ ਦਾਤੀ ਦੀ ਹੁਣ ਬਹੁਤੀ ਜ਼ਰੂਰਤ ਨਹੀਂ ਪੈਂਦੀ।
ਇਹ ਵੀ ਪੜ੍ਹੋ: ਉੱਜਵਲਾ ਯੋਜਨਾ ਤਹਿਤ ਗਰੀਬ ਪਰਿਵਾਰਾਂ ਨੂੰ ਮਿਲ ਰਹੇ ਗੈਸ ਸਲੰਡਰ ਤੇ ਪੈਸੇ