ਮਾਨਸਾ/ਸਰਹਿੰਦ/ਕਪੂਰਥਲਾ : ਪੰਜਾਬ ਵਿੱਚ ਚੱਲ ਰਹੇ ਜੁਗਾੜੂ ਰੇਹੜੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਮੋਰਚਾ ਖੋਲ੍ਹ ਦਿੱਤਾ ਹੈ। ਕਈ ਸਾਲਾਂ ਤੋਂ ਅਪੀਲ ਕਰਨ ਤੋਂ ਬਾਅਦ ਵੀ ਜਦ ਜੁਗਾੜੁ ਰੇਹੜੀਆਂ ਬੰਦ ਨਹੀਂ ਹੋ ਰਹੀਆਂ ਤਾਂ ਇਸ ਤੋਂ ਅੱਕ ਕੇ ਹੁਣ ਛੋਟਾ ਹਾਥੀ ਯੂਨੀਅਨ ਵੱਲੋਂ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਪਟਿਆਲਾ, ਮਾਨਸਾ, ਖੰਨਾ ਅਤੇ ਹੋਰ ਕਈ ਸ਼ਹਿਰਾਂ ਵਿੱਚ ਰੋਸ ਮੁਜਾਹਰੇ ਕੀਤੇ ਅਤੇ ਹਾਈਵੇਅ ਜਾਮ ਕੀਤੇ ਗਏ। ਜੁਗਾੜੂ ਰੇਹੜੀਆਂ ਨੂੰ ਬੰਦ ਕਰਵਾਉਣ ਲਈ ਛੋਟਾ ਹਾਥੀ ਯੂਨੀਅਨ ਮਾਨਸਾ ਵੱਲੋ ਮਾਨਸਾ ਕੈਂਚੀਆਂ ਤੇ ਪਟਿਆਲਾ ਬਠਿੰਡਾ ਰੋਡ 'ਤੇ ਧਰਨਾਂ ਦੇ ਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਪਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
- ਅਮਿਤ ਸ਼ਾਹ ਨੇ ਅਜੀਤ ਪਵਾਰ ਨੂੰ ਕਿਹਾ- ਤੁਸੀਂ ਲੰਮੇ ਸਮੇਂ ਬਾਅਦ ਸਹੀ ਥਾਂ 'ਤੇ ਹਨ, ਪਰ ਬਹੁਤ ਦੇਰੀ ਨਾਲ ਆਏ
- Indias First Samudrayaan Mission: ਪਹਿਲੀ ਵਾਰ ਸਮੁੰਦਰ ਦੀ 6 ਕਿਲੋਮੀਟਰ ਦੀ ਡੂੰਘਾਈ 'ਚ ਉਤਰਨਗੇ ਭਾਰਤੀ ਵਿਗਿਆਨੀ, ਮਿਸ਼ਨ 'ਮਤਸਿਆ 6000' ਤਿਆਰ
- ਤੇਲੰਗਾਨਾ 'ਚ ਬੁਣਕਰ ਨੇ ਸੋਨੇ ਅਤੇ ਚਾਂਦੀ ਨਾਲ ਤਿਆਰ ਕੀਤੀ ਸਾੜੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
ਉਹਨਾਂ ਦੱਸਿਆ ਕਿ ਜੁਗਾੜੂ ਰੇਹੜੀਆਂ ਦੇ ਚੱਲਣ ਕਾਰਨ ਉਨ੍ਹਾਂ ਦੇ ਕੰਮ ਕਾਜ ਠੱਪ ਹੋ ਗਏ ਹਨ। ਉਹਨਾਂ ਕਿਹਾ ਕਿ ਛੋਟਾ ਹਾਥੀ ਚਲਾਉਣ ਵਾਲਿਆਂ ਵੱਲੋਂ ਸਰਕਾਰ ਨੂੰ ਟੈਕਸ ਅਦਾ ਕੀਤੇ ਜਾਂਦੇ ਹਨ ਪਰ ਸਹੂਲਤਾਂ ਦੇ ਨਾਮ ਉੱਤੇ ਉਹਨਾਂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ। ਸਾਰੇ ਕੰਮ ਜੁਗਾੜੁ ਵਾਹਨਾਂ ਵਾਲੇ ਲੈ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਿਸ਼ਤਾਂ ਭਰਨੀਆਂ ਵੀ ਔਖੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਲੋਂ ਜੁਗਾੜੂ ਰੇੜ੍ਹੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਪਰ ਸਰਕਾਰ ਵੱਲੋਂ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਅੱਜ ਵੀ ਜੁਗਾੜੂ ਰੇਹੜੀਆਂ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਚੱਲ ਰਹੀਆਂ ਹਨ। ਜਿਸ ਨਾਲ ਹਾਦਸੇ ਤਾਂ ਵਾਪਰਦੇ ਹੀ ਹਨ ਇਸ ਨਾਲ ਹੋਰ ਕੰਮਾਂ ਦਾ ਵੀ ਨੁਕਸਾਨ ਹੋ ਰਿਹਾ ਹੈ।
ਸਰਹਿੰਦ ਵਿੱਚ ਵੀ ਸੜਕਾਂ 'ਤੇ ਉਤਰੇ ਚਾਲਕ : ਉਥੇ ਹੀ ਗੱਲ ਕੀਤੀ ਜਾਵੇ ਸਰਹਿੰਦ ਦੀ ਤਾਂ ਸਰਹਿੰਦ ਵਿੱਚ ਵੀ ਟੈਂਪੂ-ਜੀਪ ਯੂਨੀਅਨ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਰਹਿੰਦ ਦੇ ਵਹੀਕਲ ਯੂਨੀਅਨ ਪ੍ਰਧਾਨ ਅਮਰੀਕ ਸਿੰਘ ਨੇ ਕਿਹਾ ਕਿ ਚਾਰ ਪਹੀਆ ਵਾਹਨ ਚਾਲਕ ਲੱਖਾਂ ਦਾ ਟੈਕਸ ਭਰਦੇ ਹਨ, ਪਰ ਜੁਗਾੜੂ ਰੇਹੜਾ ਚਾਲਕ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਬਿਨਾਂ ਰੁਕੇ ਸੜਕਾਂ 'ਤੇ ਘੁੰਮਦੇ ਹਨ। ਉਨ੍ਹਾਂ ਦੇ ਵਾਹਨਾਂ 'ਚ ਥੋੜ੍ਹਾ ਜਿਹਾ ਸਾਮਾਨ ਨਿਕਲਣ 'ਤੇ ਤੁਰੰਤ ਚਲਾਨ ਕੱਟਿਆ ਜਾਂਦਾ ਹੈ, ਜਦਕਿ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ,ਪਰਿਵਾਰਾਂ ਦੇ ਖਾਣ-ਪੀਣ ਦਾ ਸਾਧਨ ਖਤਮ ਹੋ ਗਿਆ ਹੈ। ਸਰਕਾਰ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਅਪਣਾਉਣਾ ਪਿਆ ਹੈ।
ਕਪੂਰਥਲਾ ਵਿੱਚ ਵੀ ਸਰਕਾਰ ਦਾ ਕੀਤਾ ਗਿਆ ਵਿਰੋਧ : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਇਸ ਵਿਰੋਧ ਦੀ ਗੂੰਜ ਕਪੂਰਥਲਾ ਵਿੱਚ ਵੀ ਸੁਣਾਈ ਦਿੱਤੀ। ਜਿਥੇ ਕਪੂਰਥਲਾ ਦੇ ਢੋਆ ਢੁਆਈ ਵਾਲੇ ਚਾਰ ਪਹੀਆ ਵਾਹਨ ਚਾਲਕਾਂ ਨੇ ਕਿਹਾ ਕਿ ਪੰਜਾਬ ਵਿੱਚ ਨਿਕੇ ਅਤੇ ਵੱਡੇ ਸ਼ਹਿਰਾਂ ਵਿੱਚ ਸਮਾਨ ਢੋਣ ਲਈ ਜੁਗਾੜੂ ਰੇਹੜੀਆਂ ਬਹੁਤ ਜ਼ਿਆਦਾ ਵੱਧ ਗਈਆਂ ਹਨ। ਜਿਸ ਕਾਰਨ ਹੋਰ ਗੱਡੀਆਂ ਵਾਲੇ ਬੇਰੁਜ਼ਗਾਰ ਹੋ ਰਹੇ ਹਨ ਅਤੇ ਉਹਨਾਂ ਦੀ ਰੋਜ਼ੀ ਰੋਟੀ ਜੋਗਾ ਗੁਜ਼ਾਰਾ ਵੀ ਨਹੀਂ ਹੋ ਰਿਹਾ।