ਮਾਨਸਾ: ਜ਼ਿਲ੍ਹਾ ਸਿਹਤ ਵਿਭਾਗ ਦਾ ਬਹੁਤ ਕਾਰਨਾਮਾ ਸਾਹਮਣੇ ਆਇਆ ਹੈ। ਜਿਥੇ ਬਿਨਾ ਵੈਕਸੀਨ ਲਵਾਏ ਸਿਵਲ ਹਸਪਤਾਲ ਵੱਲੋਂ ਕੋਰੋਨਾ ਵੈਕਸੀਨ ਦਾ ਸਰਟੀਫੀਕੇਟ ਜਾਰੀ ਕਰ ਦਿੱਤਾ ਹੈ। ਦਰਾਅਸਰ ਨੌਜਵਾਨ ਗਿੰਨੀ ਗੌਰਵ ਅਤੇ ਉਸਦੀ ਭਰਜਾਈ ਨੀਤਿਕਾ ਵੈਕਸੀਨ ਲਗਵਾਉਣ ਜ਼ਿਲ੍ਹਾ ਅਦਾਲਤ ਵਿੱਚ ਲੱਗੇ ਇੱਕ ਕੈਂਪ ਗਏ ਸਨ ਜਿਥੇ ਨੌਜਵਾਨ ਨੂੰ ਵੈਕਸੀਨ ਲਗਾ ਦਿੱਤੀ ਗਈ ਪਰ ਉਸਦੀ ਭਰਜਾਈ ਨੂੰ ਇਹ ਕਹਿਕੇ ਵੈਕਸੀਨ ਨਹੀਂ ਲਗਾਈ ਗਈ ਕਿ ਉਹ ਬੱਚੇ ਨੂੰ ਦੁੱਝ ਪਿਆਉਂਦੇ ਹਨ।
ਇਹ ਵੀ ਪੜੋ: ਇਸ ਹਸਪਤਾਲ 'ਚ ਪਰਿਵਾਰਕ ਮੈਂਬਰ LIVE ਨਿਗਰਾਨੀ ਰੱਖ ਸਕਣਗੇ ਕੋਰੋਨਾ ਮਰੀਜ਼ ਉਤੇ
ਹੈਰਾਨੀ ਵਾਲੀ ਗੱਲ ਤਾਂ ਉਸ ਵੇਲੇ ਹੋਈ ਜਦੋਂ ਦੋਵਾਂ ਦਾ ਵੈਕਸੀਨ ਦਾ ਸਰਟੀਫੀਕੇਟ ਆਇਆ। ਜਿਹੜਾ ਸਰਟੀਫੀਕੇਟ ਨੌਜਵਾਨ ਨੂੰ ਭੇਜਿਆ ਗਿਆ ਉਸ ਵਿੱਚ ਲਿਖਿਆ ਸੀ ਕਿ ਤੁਸੀਂ ਬੱਚੇ ਨੂੰ ਦੁੱਧ ਪਿਉਂਦੇ ਹੋ ਇਸ ਲਈ ਤੁਹਾਡੇ ਵੈਕਸੀਨ ਲੱਗ ਨਹੀਂ ਸਕੀ। ਜਦਕਿ ਉਸ ਨੂੰ ਵੈਕਸੀਨ ਲੱਗ ਗਈ ਸੀ। ਉਥੇ ਹੀ ਉਸ ਦੀ ਭਰਜਾਈ ਨੂੰ ਵੈਕਸੀਨ ਲਗਾਉਣ ਵਾਲਾ ਸਰਟੀਫੀਕੇਟ ਜਾਰੀ ਕਰ ਦਿੱਤਾ ਗਿਆ ਜਦਕਿ ਉਹਨਾਂ ਨੇ ਵੈਕਸੀਨ ਲੱਗੀ ਹੀ ਨਹੀਂ ਸੀ। ਸੋ ਇਹ ਸਿਵਲ ਹਸਪਤਾਲ ਦੀ ਬਹੁਤ ਹੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਨੂੰ ਕਿ ਸਿਵਲ ਹਸਪਤਾਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜੋ: ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ