ਮਾਨਸਾ: ਪੰਜਾਬ ਦੁੱਧ ਦੇਣ ਵਾਲੇ ਪਸ਼ੂਆਂ ਵਿੱਚ ਲੰਪੀ ਸਕਿਨ ਚਮੜੀ ਦੀ ਬੀਮਾਰੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਸਮੇਤ ਦਰਜਨਾਂ ਪਿੰਡਾਂ ਵਿੱਚ ਅਤੇ ਪਿੰਡ ਅਨੂਪਗੜ੍ਹ ਵਿੱਚ ਇੱਕ ਦਰਜਨ ਤੋਂ ਵੱਧ ਪਸ਼ੂਆਂ ਦੀ ਇਸ ਬੀਮਾਰੀ ਕਾਰਨ ਮੌਤ (cattle are dying due to lumpy skin) ਹੋ ਚੁੱਕੀ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਪਸ਼ੂ ਮਾਲਕਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਵੈਟਰਨਰੀ ਡਾਕਟਰ ਨੇ ਉਨ੍ਹਾਂ ਨੂੰ ਇਸ ਦੀ ਰੋਕਥਾਮ ਲਈ ਕੋਈ ਦਵਾਈ ਨਹੀਂ ਦਿੱਤੀ। ਇਸ ਬੀਮਾਰੀ ਦਾ ਉਹ ਆਪਣੇ ਪੱਧਰ 'ਤੇ ਮਹਿੰਗੀ ਦਵਾਈ ਖਰੀਦ ਕੇ ਇਲਾਜ ਕਰਵਾ ਰਹੇ ਹਨ, ਪਰ ਬੀਮਾਰੀ 'ਤੇ ਕਾਬੂ ਨਹੀਂ ਪਾਇਆ ਜਾ ਰਿਹਾ ਹੈ।
ਪਿੰਡ ਵਾਸੀ ਨੇ ਦੱਸਿਆ ਕਿ ਉਸਨੇ ਬੈਂਕ ਤੋਂ ਕਰਜ਼ਾ ਲੈ ਕੇ ਗਾਂ ਖਰੀਦੀ ਸੀ ਅਤੇ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਹੁਣ ਦੁਧਾਰੂ ਪਸ਼ੂਆਂ ਨੂੰ ਬੀਮਾਰੀ ਲੱਗ ਰਹੀ ਹੈ। ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹਨ। ਬੀਮਾਰੀ ਕਾਰਨ ਉਹ ਕਰਜ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਨ੍ਹਾਂ ਨੂੰ ਬਚਾਇਆ ਜਾਵੇ। ਉੱਥੇ ਹੀ ਦੂਜੇ ਪਾਸੇ ਪੀੜਤ ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਵੀ ਮੰਗ ਕੀਤੀ।
ਲੰਪੀ ਸਕਿਨ ਬੀਮਾਰੀ ਦੇ ਲੱਛਣ: ਦੱਸ ਦਈਏ ਕਿ ਲੰਪੀ ਸਕਿਨ ਬੀਮਾਰੀ (What is lumpy skin disease) ਦੇ ਸ਼ੁਰੂਆਤੀ ਸਮੇਂ ’ਚ ਪਸ਼ੂ ਦਾ ਤਾਪਮਾਨ ਵਧ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਸਕਿੰਨ ’ਤੇ ਨਿਸ਼ਾਨ ਬਣਦੇ ਹਨ ਅਤੇ ਬਾਅਦ ਚ ਉਹ ਜ਼ਖਮ ਬਣ ਜਾਂਦੇ ਹਨ। ਫਿਰ ਪਸ਼ੂਆਂ ਦੇ ਮੂੰਹ ਚੋਂ ਲਾਰ ਟਪਕਣੀ ਸ਼ੁਰੂ ਹੋ ਜਾਂਦੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਬੀਮਾਰੀ ਸਭ ਤੋਂ ਜਿਆਦਾ ਗਾਵਾਂ ਨੂੰ ਸਭ ਤੋਂ ਜਿਆਦਾ ਹੋਣ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜੋ: ਪਸ਼ੂਆਂ ਵਿੱਚ ਲੰਪੀ ਸਕਿਨ ਬੀਮਾਰੀ ਦਾ ਖਤਰਾ, ਖਸਤਾ ਹਾਲਤ ਵਿੱਚ ਪਸ਼ੂ ਹਸਪਤਾਲ !