ਮਾਨਸਾ: ਬਹੁਜਨ ਸਮਾਜ ਪਾਰਟੀ (BSP) ਅਤੇ ਸ਼੍ਰੋਮਣੀ ਅਕਾਲੀ ਦਲ (Akali Dal) ਵੱਲੋਂ ਭਾਈ ਜੀਵਨ ਸਿੰਘ ਦਾ ਜਨਮ ਦਿਹਾੜਾ ਬੁਢਲਾਡਾ ਵਿੱਚ ਮਨਾਇਆ ਗਿਆ।ਜਿਸ ਵਿੱਚ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਨੇ ਕਿਹਾ ਹੈ ਕਿ ਅਸੀਂ ਕੋਈ ਰਾਜਨੀਤਿਕ ਇੱਕਠ ਨਹੀਂ ਕਰ ਰਹੇ ਹਾਂ ਅਸੀਂ ਸਿਰਫ ਗੁਰੂਆਂ ਦੇ ਦਿਨ ਦਿਹਾੜੇ ਮਨਾ ਸਕਦੇ ਹਾਂ।ਉਨ੍ਹਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਕਿਸਾਨਾਂ ਦਾ ਸਮਰਥ ਕੀਤਾ ਹੈ।ਉਨ੍ਹਾਂ ਨੇ ਕਿਹਾ ਸਾਡਾ ਅੰਦੋਲਨ 1848 ਤੋਂ ਚੱਲ ਰਿਹਾ ਹੈ ਉਨ੍ਹਾਂ ਨੇ ਕਿਹਾ ਅਸੀਂ ਹੱਕਾਂ ਲਈ ਲੜਦੇ ਆਏ ਹਾਂ।ਉਨ੍ਹਾਂ ਨੇ ਕਿਹਾ ਕਿ ਬਸਪਾ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਨਾਲ ਹਾਂ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 1984 ਵਿਚ ਹਮਲਾ ਕਰਵਾਇਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਇਹ ਪਾਰਟੀ ਪੰਜਾਬ ਵਿਰੋਧੀ ਹੈ।ਉਨ੍ਹਾਂ ਨੇ ਕਿਹਾ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਸਾਰਿਆਂ ਨੂੰ ਮਨਾਉਣਾ ਚਾਹੀਦਾ ਹੈ।ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਉਹ ਨਹੀਂ ਕਰ ਰਹੇ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ ਪਰ ਰਸੋਈਏ ਵਜੋਂ ਖਾਣਾ ਪਕਾਉਣ ਦੀਆਂ ਤਸਵੀਰਾਂ ਨੂੰ ਬਹੁਤ ਵਾਇਰਲ ਕੀਤਾ ਜਾ ਰਿਹਾ ਹੈ।ਇਸ ਲਈ ਜਦੋਂ ਉਨ੍ਹਾਂ ਦੀ ਗੱਠਜੋੜ ਸਰਕਾਰ ਬਣੀ ਤਾਂ ਉਨ੍ਹਾਂ ਦੇ ਸ਼ੌਕ ਨੂੰ ਨੌਕਰੀ ਵਿੱਚ ਬਦਲ ਦਿੱਤਾ ਜਾਵੇਗਾ।ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ 'ਤੇ ਪੰਜਾਬ ਵਿੱਚੋਂ ਨਸ਼ੇ ਅਤੇ ਬੇਰੁਜ਼ਗਾਰੀ ਦਾ ਖਾਤਮਾ ਕੀਤਾ ਜਾਵੇਗਾ।
ਉਨ੍ਹਾਂ ਨੇ ਸੁਮੇਧ ਸੈਣੀ ਨੂੰ ਲੈ ਕੇ ਕਿਹਾ ਹੈ ਕਿ ਕਾਂਗਰਸ ਸਰਕਾਰ ਹਮੇਸ਼ਾ ਇਸ ਨੂੰ ਬਚਾਉਂਦੀ ਆਈ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਰੋਧੀ ਹੈ।ਉਨ੍ਹਾਂ ਨੇ ਕਿਹਾ ਸਾਡੇ ਗੁਰਦੁਆਰਿਆਂ ਉਤੇ ਇਨ੍ਹਾਂ ਨੇ ਹਮਲੇ ਕੀਤੇ ਹਨ ਅਤੇ ਇਨ੍ਹਾਂ ਤੋਂ ਇਨਸਾਫ ਦੀ ਆਸ ਕੀ ਰੱਖੀ ਜਾ ਸਕਦੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ 2022 ਵਿਚ ਪੰਜਾਬ ਵਿਚ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣੇਗੀ।ਉਨ੍ਹਾਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਮੁਕਰ ਗਈ ਹੈ।
ਇਹ ਵੀ ਪੜੋ:ਕਿਸਾਨ ਦੀ ਮੋਟਰ 'ਤੇ ਡਿੱਗੀ ਅਸਮਾਨੀ ਬਿਜਲੀ ਵੇਖੋ ਫਿਰ ਕੀ ਹੋਇਆ......