ETV Bharat / state

ਮਾਨਸਾ: ਬੋਹਾ 'ਚ ਨਿਰਮਾਣ ਅਧੀਨ ਪੁੱਲ ਡਿੱਗਿਆ, ਲੋਕਾਂ 'ਚ ਰੋਸ - ਲੋਕ ਨਿਰਮਾਣ ਵਿਭਾਗ

ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੋਹਾ ਵਿੱਚ ਪੰਜਾਬ ਅਤੇ ਹਰਿਆਣਾ ਰਾਜਾਂ ਨੂੰ ਜੋੜਣ ਵਾਲਾ ਨਿਰਮਾਣ ਅਧੀਨ ਪੁੱਲ ਡਿੱਗ ਪਿਆ ਹੈ। ਸਥਾਨਕ ਲੋਕਾਂ ਨੇ ਪੁੱਲ ਦੇ ਨਿਰਮਾਣ ਵਿੱਚ ਘਟੀਆਂ ਮਟੀਰੀਲਅ ਵਰਤਣ ਦਾ ਇਲਜ਼ਾਮ ਲਗਾਇਆ ਹੈ।

Bridge under construction collapses in Boha
ਬੋਹਾ 'ਚ ਨਿਰਮਾਣ ਅਧੀਨ ਪੁੱਲ ਡਿੱਗਿਆ, ਲੋਕਾਂ 'ਚ ਰੋਸ
author img

By

Published : Sep 16, 2020, 8:25 PM IST

ਮਾਨਸਾ: ਕਰੀਬ ਇੱਕ ਸਾਲ ਤੋਂ ਕਸਬਾ ਬੋਹਾ ਵਿਖੇ ਰਜਬਾਹੇ 'ਤੇ ਬਣ ਰਹੇ ਪੁੱਲ ਦੀ ਮਿੱਠੀ ਰਫਤਾਰ ਤੋਂ ਬੋਹਾ ਵਾਸੀ ਕਾਫੀ ਪ੍ਰੇਸ਼ਾਨ ਸਨ। ਹੁਣ ਜਦੋਂ ਇਸ ਪੁੱਲ ਦੇ ਬਣਨ ਦੀ ਮਿਆਦ ਆਈ ਤਾਂ ਪੁੱਲ ਬਣਨ ਤੋਂ ਪਹਿਲਾਂ ਹੀ ਡਿੱਗ ਪਿਆ। ਸ਼ਹਿਰ ਵਾਸੀਆਂ ਨੂੰ ਉਮੀਦ ਸੀ ਕਿ ਹੁਣ ਉਹ ਜਲਦ ਹੀ ਇਸ ਪੁੱਲ ਦੇ ਜ਼ਰੀਏ ਆਪਣੀ ਮੰਜ਼ਿਲ ਤੱਕ ਪਹੁੰਚ ਸਕਣਗੇ ਪਰ ਲੋਕਾਂ ਦੀਆਂ ਉਮੀਦਾਂ 'ਤੇ ਇੱਕ ਵਾਰ ਫਿਰ ਪਾਣੀ ਫਿਰ ਗਿਆ ਹੈ। ਸ਼ਹਿਰ ਵਾਸੀਆਂ ਨੇ ਇਲਜ਼ਾਮ ਲਗਾਇਆ ਕਿ ਇਸ ਪੁੱਲ ਨੂੰ ਬਣਾਉਣ ਦੇ ਲਈ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਹੈ।

ਮਾਨਸਾ: ਬੋਹਾ 'ਚ ਨਿਰਮਾਣ ਅਧੀਨ ਪੁੱਲ ਡਿੱਗਿਆ, ਲੋਕਾਂ 'ਚ ਰੋਸ

ਬੋਹਾ ਵਾਸੀ ਸਤਵੰਤ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਮਹੀਨਿਆਂ ਤੋਂ ਇਸ ਪੁੱਲ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਦੇ ਕਾਰਨ ਲੋਕ ਕਾਫੀ ਮੁਸ਼ਕਿਲਾਂ ਦੇ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਰਜਬਾਹੇ ਦਾ ਪੁੱਲ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਹੈ ਪਰ ਇਸ ਦੇ ਨਿਰਮਾਣ 'ਚ ਧੀਮੀ ਗਤੀ ਦੇ ਕਾਰਨ ਪੁੱਲ ਬਣਾਉਣ ਦੇ ਵਿੱਚ ਕਾਫੀ ਦੇਰੀ ਹੋ ਚੁੱਕੀ ਹੈ। ਹੁਣ ਜਦੋਂ ਲੋਕਾਂ ਨੂੰ ਉਮੀਦ ਸੀ ਕਿ ਪੁੱਲ ਜਲਦ ਹੀ ਬਣ ਕੇ ਚਾਲੂ ਹੋ ਜਾਵੇਗਾ ਪਰ ਇਹ ਪੁੱਲ ਬਣਨ ਤੋਂ ਪਹਿਲਾਂ ਹੀ ਡਿੱਗ ਪਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਪੁੱਲ ਨੂੰ ਬਣਾਉਣ ਦੇ ਲਈ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਵਿਭਾਗ ਦੇ ਕਿਸੇ ਵੀ ਅਧਿਕਾਰੀ ਵੱਲੋਂ ਇੱਥੇ ਆਉਣਾ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ ਜਿਸ ਦੇ ਚੱਲਦਿਆਂ ਠੇਕੇਦਾਰ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰ ਰਿਹਾ ਹੈ।

Bridge under construction collapses in Boha
ਫੋਟੋ

ਬੋਹਾ ਵਾਸੀ ਅਵਤਾਰ ਸਿੰਘ ਨੇ ਕਿਹਾ ਕਿ ਪੁੱਲ ਨੂੰ ਬਣਾਉਣ ਵਾਲੇ ਠੇਕੇਦਾਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਚੱਲਦਿਆਂ ਇਸ ਵਿੱਚ ਚੰਗਾ ਮਟੀਰੀਅਲ ਇਸਤੇਮਾਲ ਨਹੀਂ ਕੀਤਾ ਜਾ ਰਿਹਾ। ਇਸ ਦੇ ਚੱਲਦਿਆਂ ਇਹ ਪੁੱਲ ਬਣਨ ਤੋਂ ਪਹਿਲਾਂ ਹੀ ਡਿੱਗ ਪਿਆ ਹੈ ਜੇਕਰ ਇਹ ਪੁੱਲ ਬਣ ਜਾਂਦਾ ਤਾਂ ਕੁਦਰਤੀ ਕਰੋਪੀ ਹੋਣੀ ਸੀ ਤੇ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ ਉਨ੍ਹਾਂ ਮੰਗ ਕੀਤੀ ਕਿ ਇਸ ਪੁੱਲ ਦੀ ਜਾਂਚ ਹੋਵੇ ਅਤੇ ਪੁੱਲ ਦਾ ਜਲਦ ਹੀ ਕੰਮ ਪੂਰਾ ਕੀਤਾ ਜਾਵੇ।

Bridge under construction collapses in Boha
ਬੋਹਾ 'ਚ ਨਿਰਮਾਣ ਅਧੀਨ ਪੁੱਲ ਡਿੱਗਿਆ, ਲੋਕਾਂ 'ਚ ਰੋਸ

ਲੋਕ ਨਿਰਮਾਣ ਵਿਭਾਗ ਦੇ ਐਸਡੀਓ ਮਨੋਜ ਕੁਮਾਰ ਨੇ ਦੱਸਿਆ ਕਿ ਪੁੱਲ ਨੂੰ ਬਣਾਉਣ ਦੇ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਸੀ ਪਰ ਲੈਂਟਰ ਪਾਉਣ ਦੇ ਲਈ ਢੂਲਾ ਬੰਨ੍ਹਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਪਾਣੀ ਦੀ ਬੰਦੀ ਨਾ ਕਰਨ ਕਾਰਨ ਪਾਣੀ ਦਾ ਵਹਾਅ ਤੇਜ਼ ਹੋਣ ਦੇ ਚੱਲਦਿਆਂ ਢੂਲਾ ਡਿੱਗ ਪਿਆ ਹੈ। ਇਸ ਦੇ ਕਾਰਨ ਹੁਣ ਕੰਮ ਇੱਕ ਵਾਰ ਮੁੜ ਤੋਂ ਰੁਕ ਗਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੈਂਡਰੀ ਮੰਗਵਾਏ ਗਏ ਨੇ ਤੇ ਜਲਦ ਹੀ ਦੁਬਾਰਾ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਵੱਲੋਂ ਘਟੀਆ ਮਟੀਰੀਅਲ ਇਸਤੇਮਾਲ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਜੇ ਤੱਕ ਇਸ 'ਤੇ ਕੋਈ ਵੀ ਮਟੀਰੀਅਲ ਇਸਤੇਮਾਲ ਨਹੀਂ ਕੀਤਾ ਗਿਆ ਸਿਰਫ ਢੋਲਾ ਹੀ ਬਣਾਇਆ ਜਾ ਰਿਹਾ ਸੀ। ਜੋ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਡਿੱਗ ਪਿਆ ਹੈ ਅਤੇ ਹੁਣ ਦੁਬਾਰਾ ਇਸ ਦਾ ਜਲਦ ਹੀ ਕੰਮ ਸ਼ੁਰੂ ਕਰਕੇ ਪੁੱਲ ਨੂੰ ਬਣਾ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.