ਮਾਨਸਾ:ਕਸਬਾ ਜੋਗਾ ਦੇ ਅਧੀਨ 200 ਦੇ ਕਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ (Ration card) ਕੱਟੇ ਜਾਣ ਦੇ ਰੋਸ ਵਜੋਂ ਨਗਰ ਪੰਚਾਇਤ ਜੋਗਾ ਨੇ ਜ਼ਿਲ੍ਹਾ ਫੂਡ ਸਪਲਾਈ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਰਾਸ਼ਨ ਕਾਰਡ ਬਹਾਲ ਨਹੀਂ ਕੀਤੇ ਜਾਂਦੇ ਉਦੋਂ ਤੱਕ ਦਫਤਰ ਦੇ ਬਾਹਰ ਧਰਨਾ ਜਾਰੀ ਰਹੇਗਾ।
ਇਸ ਬਾਰੇ ਗੁਰਮੀਤ ਸਿੰਘ ਨੇ ਕਿਹਾ ਕਿ ਕਸਬਾ ਜੋਗਾ ਦੇ ਵਿੱਚ 200 ਦੇ ਕਰੀਬ ਜ਼ਰੂਰਤਮੰਦ ਪਰਿਵਾਰਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਜਿਨ੍ਹਾਂ ਨੂੰ ਬਹਾਲ ਕਰਵਾਉਣ ਦੇ ਲਈ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਪਰ ਇਨ੍ਹਾਂ ਕਾਰਡਾਂ ਨੂੰ ਅਜੇ ਤਕ ਬਹਾਲ ਨਹੀਂ ਕੀਤਾ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਬਰਨਾਲਾ ਮਾਨਸਾ ਰੋਡ ਜਾਮ ਕਰਕੇ ਵੀ ਸਰਕਾਰ (Government) ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ।ਉਸ ਵਕਤ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਲਦ ਹੀ ਕਾਰਡ ਚਾਲੂ ਕਰ ਦਿੱਤੇ ਜਾਣਗੇ ਪਰ ਹੁਣ ਤੱਕ ਉਨ੍ਹਾਂ ਦੇ ਕਾਰਡ ਚਾਲੂ ਨਹੀਂ ਕੀਤੇ ਗਏ।
ਉਧਰ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਮਧੂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੋਰਟਲ ਅਜੇ ਬੰਦ ਚੱਲ ਰਿਹਾ ਹੈ ਅਤੇ ਜਦੋਂ ਹੀ ਇਹ ਪੋਰਟਲ ਖੁੱਲ੍ਹੇਗਾ ਤਾਂ ਇਨ੍ਹਾਂ ਦੇ ਕਾਰਡਾਂ ਦੀ ਜਾਂਚ ਕਰਕੇ ਦੁਬਾਰਾ ਚਾਲੂ ਕਰ ਦਿੱਤੇ ਜਾਣਗੇ।