ETV Bharat / state

ਬੈਂਕ ਵੱਲੋਂ ਫ਼ਸਲ ਦੀ ਅਦਾਇਗੀ ਰੋਕਣ ਤੇ ਕਿਸਾਨਾਂ ਕੀਤਾ ਬੈਂਕ ਦਾ ਘਿਰਾਓ - ਪੇਮੈਂਟ ਦੇਣ ਦੀ ਮੰਗ

ਬੈਂਕ ਦੀ ਲਿਮਟ ਨਾ ਭਰਨ ਕਾਰਨ ਕਿਸਾਨ ਦੇ ਖਾਤੇ ਵਿੱਚ ਆਈ ਫ਼ਸਲ ਦੀ ਅਦਾਇਗੀ ਬੈਂਕ ਨੇ ਰੋਕੀ, ਜਿਸਦੇ ਰੋਸ਼ ਵਜੋਂ ਕਿਸਾਨਾਂ ਵੱਲੋਂ ਪਿੰਡ ਭੈਣੀਬਾਘਾ ਦੀ ਬੈਂਕ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ, ਅਤੇ ਕਿਸਾਨ ਦੀ ਪੇਮੈਂਟ ਦੇਣ ਦੀ ਮੰਗ ਕੀਤੀ ਗਈ

ਬੈਂਕ ਵੱਲੋਂ ਫ਼ਸਲ ਦੀ ਅਦਾਇਗੀ ਰੋਕਣ ਤੇ ਕਿਸਾਨਾਂ ਕੀਤਾ ਬੈਂਕ ਦਾ ਘਿਰਾਓ

author img

By

Published : Jun 23, 2021, 2:53 PM IST

ਮਾਨਸਾ: ਬੈਂਕ ਦੀ ਲਿਮਟ ਨਾ ਭਰਨ ਕਾਰਨ ਕਿਸਾਨ ਦੇ ਖਾਤੇ ਵਿੱਚ ਆਈ ਫ਼ਸਲ ਦੀ ਅਦਾਇਗੀ ਬੈਂਕ ਨੇ ਰੋਕ ਲਈ ਹੈ। ਜਿਸਦੇ ਰੋਸ ਵਜੋਂ ਕਿਸਾਨਾਂ ਵੱਲੋਂ ਪਿੰਡ ਭੈਣੀਬਾਘਾ ਦੀ ਬੈਂਕ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ, ਅਤੇ ਕਿਸਾਨਾਂ ਦੀ ਪੇਮੈਂਟ ਦੇਣ ਦੀ ਮੰਗ ਕੀਤੀ ਗਈ, ਕਿਸਾਨਾਂ ਨੇ ਕਿਹਾ, ਕਿ ਜਦੋਂ ਤੱਕ ਪੀੜਤ ਕਿਸਾਨ ਦੀ ਫ਼ਸਲ ਦੀ ਪੇਮੈਂਟ ਕਿਸਾਨ ਨੂੰ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਬੈਂਕ ਦੇ ਖਿਲਾਫ ਪ੍ਰਦਰਸ਼ਨ ਜਾਰੀ ਰਹੇਗਾ। ਉੱਧਰ ਜਦੋਂ ਬੈਂਕ ਅਧਿਕਾਰੀਆਂ ਦੇ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕਰਨੀ ਚਾਹੀ ਤਾਂ ਬੈਂਕ ਅਧਿਕਾਰੀਆਂ ਨੇ ਕੈਮਰੇ ਦੇ ਸਾਹਮਣੇ ਕੁੱਝ ਵੀ ਬੋਲਣ ਤੋਂ ਮਨ੍ਹਾ ਕਰ ਦਿੱਤਾ।

ਬੈਂਕ ਵੱਲੋਂ ਫ਼ਸਲ ਦੀ ਅਦਾਇਗੀ ਰੋਕਣ ਤੇ ਕਿਸਾਨਾਂ ਕੀਤਾ ਬੈਂਕ ਦਾ ਘਿਰਾਓ

ਕਿਸਾਨ ਮਹਿੰਦਰ ਸਿੰਘ ਭੈਣੀਬਾਘਾ ਮਨਜੀਤ ਸਿੰਘ ਔਲਖ ਅਤੇ ਹਰਦੇਵ ਸਿੰਘ ਬੁਰਜ ਰਾਠੀ ਨੇ ਕਿਹਾ, ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਕੀਤੀ ਹੈ। ਪਰ ਕਰਜ਼ੇ ਦੇ ਕਾਰਨ ਬੈਂਕਾਂ ਦੀਆਂ ਲਿਮਟਾਂ ਨਾ ਮੋੜ ਸਕੇ। ਹੁਣ ਜਦੋਂ ਕਿਸਾਨਾਂ ਨੇ ਆਪਣੀ ਫਸਲ ਵੇਚੀ ਹੈ, ਤਾਂ ਬੈਂਕ ਵੱਲੋਂ ਉਹਨਾਂ ਦੀ ਅਦਾਇਗੀ ਰੋਕ ਲਈ ਹੈ। ਜਿਸ ਕਾਰਨ ਕਿਸਾਨਾਂ ਨੂੰ ਬੀਜ ਅਤੇ ਖਾਦ ਲੈਣ ਦੇ ਵਿੱਚ ਪਰੇਸ਼ਾਨੀ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਬੈਂਕ ਵੱਲੋਂ ਪੀੜਤ ਕਿਸਾਨਾਂ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਬੈਂਕ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ, ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ ਮਾਫ਼ ਕਰਨ ਦੀ ਗੱਲ ਕੀਤੀ ਗਈ ਸੀ, ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਜਿੰਨ੍ਹਾਂ ਵੀ ਬੈਂਕਾਂ ਤੋਂ ਲਿਮਟਾਂ ਬਣਵਾਈਆਂ ਹਨ।

ਇਹ ਵੀ ਪੜ੍ਹੋ:Punjab Congress Clash:ਕੀ ਕੈਪਟਨ ਅਮਰਿੰਦਰ ਸਿੰਘ ਸਿਆਸਤ 'ਚ ਹੋ ਚੁੱਕੇ ਨੇ ਕਮਜ਼ੋਰ ?

ਉਨ੍ਹਾਂ ਕੋਲ ਉਨ੍ਹਾਂ ਦੀਆਂ ਜ਼ਮੀਨਾਂ ਗਿਰਵੀ ਹਨ। ਪਰ ਜਦੋਂ ਕਿ ਉਨ੍ਹਾਂ ਦੀ ਵੇਚੀ ਗਈ ਫ਼ਸਲ ਦੀ ਅਦਾਇਗੀ ਕਿਸਾਨਾਂ ਨੂੰ ਨਾ ਕਰਨ ਦੇ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੈਂਕ ਵੱਲੋਂ ਪੀੜਤ ਕਿਸਾਨਾਂ ਦੀ ਪੇਮੈਂਟ ਨਾ ਕੀਤੀ ਗਈ, ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.