ਮਾਨਸਾ: ਜ਼ਿਲ੍ਹੇ ਦੀਆਂ ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਵਲੋਂ ਰੋਸ ਵਜੋਂ ਅੱਜ ਮਾਨਸਾ ਦੇ ਜੱਚਾ ਬੱਚਾ ਹਸਪਤਾਲ ਅੱਗੇ ਬੈਠ ਕੇ ਤਿੰਨ ਦਿਨਾਂ ਦੀ ਹੜਤਾਲ ਸ਼ੁਰੁ ਕੀਤੀ ਗਈ ਹੈ। ਆਸ਼ਾ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਕੋਵਿਡ -19 ਦੇ ਹੁਕਮਾਂ ਅਨੁਸਾਰ ਮਾਸਕ ਪਾ ਕੇ , ਦੂਰੀ ਬਣਾ ਕੇ 18,19,20 ਮਈ ਤੱਕ ਰੋਸ ਹੜ੍ਹਤਾਲ ਕਰ ਰਹੇ ਹਾਂ ਅਤੇ ਆਪਣੀਆਂ ਹੱਕੀ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਯਤਨ ਕਰਾਂਗੇ ।
ਉਹਨਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਜਿਵੇਂ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ , ਫੈਸਿਲੀਟੇਟਰ ਨੂੰ 500 / - ਰੁਪਏ ਪ੍ਰਤੀ ਟੂਰ , ਆਸ਼ਾ ਅਤੇ ਫੈਸਿਲੀਟੇਟਰ ਨੂੰ ਸਮਾਰਟ ਫੋਨ , ਗਰਮੀ - ਸਰਦੀ ਦੀ ਵਰਦੀ ਦੀ ਸਮੇਂ - ਸਿਰ ਪੇਮੈਂਟ ਆਸ਼ਾ ਅਤੇ ਆਸ਼ਾ ਫੈਸਿਲੀਟੇਟਰ ਨੂੰ ਵਾਧੂ ਕੰਮ ਦੀ ਬਣਦੀ ਪੇਮੈਂਟ , ਹਾਦਸਾ ਗ੍ਰਸਤ ਆਸ਼ਾ ਫੈਸਿਲੀਟੇਟਰ ਨੂੰ ਪੰਜਾਹ ਲੱਖ ਰੁਪਏ ਦਾ ਬੀਮਾ ਤੁਰੰਤ ਲਾਗੂ ਅਤੇ ਹੋਰ ਦਫਤਰ ਵਿੱਚ ਬਣਦਾ ਮਾਨ - ਸਨਮਾਨ ਦਿੱਤਾ ਜਾਵੇ
ਉਨ੍ਹਾਂ ਕਿਹਾ ਕਿ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰ ਰਹੀ ਹੈ ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀ ਜਿਵੇਂ ਅਸੀਂ ਕੋਰੋਨਾ ਕਾਲ ਦੇ ਸਮੇਂ ਤੋਂ ਕੰਮ ਕਰ ਰਹੇ ਹਾਂ ਅਤੇ ਜਾਨ ਤਲੀ ਉੱਤੇ ਰੱਖ ਕੇ ਕੋਰੋਨਾ ਪੀੜਤਾਂ ਦੇ ਘਰ ਘਰ ਜਾ ਕੇ ਡੇਟਾ ਵੰਡ ਰਹੇ ਹਾਂ। ਸਰਕਾਰ ਨੂੰ ਸਾਡੀ ਬਾਂਹ ਫੜਨੀ ਚਾਹੀਦੀ ਸੀ ਪਰ ਸਰਕਾਰ ਸਾਡੀਆਂ ਤਨਖਾਹਾਂ ਵੀ ਪੂਰੀਆਂ ਨਹੀਂ ਦੇ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਪੈਟਰਨ ਵਾਂਗ ਸਾਡੀਆਂ ਤਨਖਾਹਾਂ ਲਾਗੂ ਕੀਤੀਆਂ ਜਾਣ ਜੇਕਰ ਸਰਕਾਰ ਇਨ੍ਹਾਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਜ਼ਿਆਦਾ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜੋ:ਹੱਕੀ ਮੰਗਾਂ ਨੂੰ ਲੈ ਕੇ ਗਾਰਬੇਜ਼ ਕਲੈਕਟਰਜ਼ ਨੇ ਚੰਡੀਗੜ੍ਹ ਨਗਰ ਨਿਗਮ ਦੇ ਖਿਲਾਫ ਕੀਤੀ ਹੜਤਾਲ