ਮਾਨਸਾ:ਜੰਗਲਾਤ ਵਿਭਾਗ ਦੀ ਨਰਸਰੀ ਵਿੱਚੋਂ ਪੌਦੇ ਲੈਣ ਦੇ ਲਈ ਆਏ ਕਲੱਬ ਦੇ ਨੌਜਵਾਨ ਸੰਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਮਾਹਾਂਮਾਰੀ ਦੇ ਦੌਰਾਨ ਘਟੀ ਆਕਸੀਜਨ ਨੇ ਲੋਕਾਂ ਦੇ ਵਿੱਚ ਪੌਦੇ ਲਗਾਉਣ ਦੇ ਲਈ ਜਾਗਰਤੀ ਪੈਦਾ ਕੀਤੀ ਹੈ ਜਿਸ ਕਾਰਨ ਹੁਣ ਲੋਕ ਸਾਂਝੀਆਂ ਥਾਵਾਂ ਅਤੇ ਆਪਣੇ ਘਰਾਂ ਤੇ ਖੇਤਾਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਰਹੇ ਹਨ।
ਨੌਜਵਾਨ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਪ੍ਰਾਈਵੇਟ ਨਰਸਰੀਆਂ ਦੇ ਵਿੱਚੋਂ ਪੌਦੇ ਖ਼ਰੀਦਣ ਵਿੱਚ ਜ਼ਿਆਦਾ ਪੈਸੇ ਖ਼ਰਚਣੇ ਪੈਂਦੇ ਸਨ ਹੁਣ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਹਰਿਆਲੀ ਐਪ ਵੀ ਚਲਾਈ ਗਈ ਹੈ ਜਿਸ ਦੇ ਰਾਹੀਂ ਉਨ੍ਹਾਂ ਵੱਲੋਂ ਹਰਿਆਲੀ ਐਪ ਤੇ ਪੌਦਿਆਂ ਦੀ ਡਿਮਾਂਡ ਕੀਤੀ ਗਈ ਸੀ ਤੇ ਉਨ੍ਹਾਂ ਨੂੰ ਹੁਣ ਜੰਗਲਾਤ ਵਿਭਾਗ ਦੀ ਨਰਸਰੀ ਵਿੱਚੋਂ ਹਰ ਪ੍ਰਕਾਰ ਦੇ ਪੌਦੇ ਮਿਲ ਰਹੇ ਹਨ ਅਤੇ ਉਹ ਇਨ੍ਹਾਂ ਪੌਦਿਆਂ ਨੂੰ ਆਪਣੇ ਵਾਰਡਾਂ ਅਤੇ ਸਾਂਝੀਆਂ ਥਾਵਾਂ ਵਿਚ ਲਗਾ ਰਹੇ ਹਨ।ਉਨ੍ਹਾਂ ਹੋਰ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰਿਆਲੀ ਐਪ ਦੇ ਜ਼ਰੀਏ ਪੌਦੇ ਲੈ ਕੇ ਸਾਂਝੀਆਂ ਥਾਂਵਾਂ ਤੇ ਜ਼ਰੂਰ ਲਗਾਉਣ ਤਾਂ ਕਿ ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਇਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਪੌਦੇ ਲਗਾਉਣ ਦਾ ਸਮਾਂ ਹੈ ਅਤੇ ਹਰ ਇਨਸਾਨ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਵੇ ਕਿਉਂਕਿ ਕੋਰੋਨਾ ਮਾਹਾਂਮਾਰੀ ਦੇ ਦੌਰਾਨ ਘੱਟ ਰਹੀ ਆਕਸੀਜਨ ਨੇ ਸਾਨੂੰ ਜਾਗਰੂਕ ਕੀਤਾ ਹੈ ਅਤੇ ਵੱਡੇ ਪੱਧਰ ਤੇ ਕੱਟੇ ਗਏ ਦਰੱਖਤਾਂ ਕਾਰਨ ਹੀ ਆਕਸੀਜਨ ਘਟੀ ਹੈ ਤੇ ਲੋਕਾਂ ਨੂੰ ਹੁਣ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਅਸੀਂ ਆਪਣੇ ਵਾਤਾਵਰਨ ਨੂੰ ਜਿੱਥੇ ਹਰਿਆ ਭਰਿਆ ਅਤੇ ਸ਼ੁੱਧ ਬਣਾ ਸਕੀਏ।
ਇਹ ਵੀ ਪੜ੍ਹੋ:ਜੂਸ ਦੀ ਰਹੇੜੀ ਲਗਾਈ ਬੈਠੇ PHD ਵਿਦਿਆਰਥੀ ਦੀਆਂ ਸਰਕਾਰ ਨੂੰ ਲਾਹਨਤਾਂ