ਮਾਨਸਾ: ਸਿਰਸਾ ਤੋਂ ਲੁਧਿਆਣਾ ਵਿਖੇ ਰਾਤ ਸਮੇਂ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਕਸਬਾ ਝੁਨੀਰ ਦੀ ਪੁਲਿਸ ਵੱਲੋਂ ਨਾਕੇ ‘ਤੇ ਰੋਕ ਕੇ ਖੱਜਲ ਖੁਆਰ ਕਰਨ ਦੇ ਕਾਰਨ ਲੁਧਿਆਣਾ ਜਾਂਦੇ ਸਮੇਂ ਰਸਤੇ ਵਿੱਚ ਮਰੀਜ਼ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣਾ ਝੁਨੀਰ ਦੇ ਬੱਸ ਸਟੈਂਡ (Bus stand) ‘ਤੇ ਲਾਸ਼ ਰੱਖ ਕੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਹ ਵੀ ਪੜੋ: ਪਰਿਵਾਰਿਕ ਮੈਂਬਰਾਂ ਨੇ ਮਰੀਜ਼ ਦੀ ਮੌਤ ਦਾ ਪੁਲਿਸ ਮੁਲਾਜ਼ਮਾਂ 'ਤੇ ਲਾਇਆ ਇਲਜ਼ਾਮ
ਮਾਮਲੇ ਨੂੰ ਭਖਦਾ ਦੇਖ ਥਾਣਾ ਝੁਨੀਰ ਦੀ ਪੁਲਿਸ ਨੇ ਰਾਤ ਸਮੇਂ ਐਂਬੂਲੈਂਸ ਰੋਕਣ (Stopping the ambulance) ਦੇ ਮਾਮਲੇ ਵਿੱਚ 2 ਪੁਲਿਸ ਕਾਂਸਟੇਬਲ ਅਤੇ ਇੱਕ ਹੋਮਗਾਰਡ ‘ਤੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਝੁਨੀਰ ਦੇ ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਐਂਬੂਲੈਂਸ ਨੂੰ ਰੋਕਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਿਪਾਹੀ ਜਸਵੰਤ ਸਿੰਘ ਸਿਪਾਹੀ ਕੁਲਵੰਤ ਸਿੰਘ ਅਤੇ ਹੋਮਗਾਰਡ ਜਵਾਨ ਜੀਤ ਸਿੰਘ ‘ਤੇ ਧਾਰਾ 304 A, 323, 341 ਦੇ ਤਹਿਤ ਥਾਣਾ ਝੁਨੀਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਜਾਣੋ ਕੀ ਹੈ ਪੂਰਾ ਮਾਮਲਾ ?
ਮਾਮਲਾ ਰਾਤ ਸਮੇਂ ਸਿਰਸਾ ਤੋਂ ਲੁਧਿਆਣਾ ਡੀ.ਐਮ.ਸੀ ਹਸਪਤਾਲ (DMC Hospital Ludhiana) ਵਿੱਚ ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਨੂੰ ਕਸਬਾ ਝੁਨੀਰ ਵਿਖੇ ਪੁਲਿਸ ਵੱਲੋਂ ਰੋਕਿਆ ਗਿਆ। ਪਰਿਵਾਰਿਕ ਮੈਂਬਰ (Family members) ਅਨੁਸਾਰ ਉਨ੍ਹਾਂ ਨੂੰ ਅੱਧਾ ਘੰਟਾ ਰੋਕ ਕੇ ਖੱਜਲ ਖੁਆਰ ਕੀਤਾ ਗਿਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਪਰਿਵਾਰ ਪੁਲਿਸ ਦੀਆਂ ਮਿੰਨਤਾਂ ਤਰਲੇ ਕਰ ਰਿਹਾ ਹੈ। ਜਦੋਂ ਕਿ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੁਲਿਸ ਕਰਮਚਾਰੀਆਂ ਨੇ ਅੱਧਾ ਘੰਟਾ ਪਰਿਵਾਰ ਨੂੰ ਖੱਜਰ ਖੁਆਰ ਕੀਤਾ। ਜਿਸ ਤੋਂ ਬਾਅਦ ਲੁਧਿਆਣਾ ਜਾਂਦੇ ਸਮੇਂ ਰਸਤੇ ਵਿੱਚ ਮਰੀਜ਼ ਦੀ ਮੌਤ ਹੋ ਗਈ।
ਉਥੇ ਹੀ ਐਂਬੂਲੈਂਸ ਡਰਾਈਵਰ ਗਗਨ ਨੇ ਦੱਸਿਆ ਕਿ ਉਹ ਸਿਰਸਾ ਦੇ ਹੋਪ ਹਸਪਤਾਲ ਤੋਂ ਮਰੀਜ਼ ਨੂੰ ਲੁਧਿਆਣਾ ਦੇ ਡੀ.ਐੱਮ.ਸੀ (DMC Hospital Ludhiana) ਲੈ ਕੇ ਜਾ ਰਿਹਾ ਸੀ। ਜਦੋਂ ਕਿ ਐਂਬੂਲੈਂਸ ਦਾ ਹੂਟਰ ਵੀ ਚੱਲ ਰਿਹਾ ਸੀ, ਪਰ ਝੁਨੀਰ ਦੇ ਬੱਸ ਸਟੈਂਡ 'ਤੇ ਪੁਲਿਸ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਅੱਧਾ ਘੰਟਾ ਉਸੇ ਜਗ੍ਹਾ ਉਪਰ ਹੀ ਖੜ੍ਹਾ ਕੇ ਰੱਖਿਆ। ਇਸ ਤੋਂ ਇਲਾਵਾਂ ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਕੇ ਡਰਾਈਵਰ ਦੇ ਥੱਪੜ ਵੀ ਮਾਰੇ ਗਏ। ਪਰ ਪਰਿਵਾਰ (Family members) ਵੱਲੋਂ ਮਿੰਨਤਾਂ ਤਰਲੇ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਮਰੀਜ਼ ਨੂੰ ਅੱਗੇ ਲੈ ਕੇ ਜਾਣ ਨਹੀਂ ਦਿੱਤਾ ਗਿਆ।
ਇਹ ਵੀ ਪੜੋ: 2 ਕਿੱਲੋ 550 ਗ੍ਰਾਮ ਹੈਰੋਇਨ, 5 ਕਿੱਲੋ ਅਫ਼ੀਮ ਤੇ ਡਰੱਗ ਮਨੀ ਸਮੇਤ 3 ਕਾਬੂ
ਪਰਿਵਾਰ ਨੇ ਪੁਲਿਸ ਕਰਮਚਾਰੀਆਂ 'ਤੇ ਇਲਾਜ਼ਾਮ ਲਗਾਉਂਦਿਆਂ ਸਵੇਰ ਤੋਂ ਹੀ ਝੁਨੀਰ (Town Jhunir) ਦੇ ਬੱਸ ਸਟੈਂਡ ਵਿੱਚ ਲਾਸ਼ ਰੱਖ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਹੁਣ ਮਾਮਲਾ ਦਰਜ ਕੀਤਾ ਗਿਆ ਹੈ।