ETV Bharat / state

Morinda Beadbi Case: ਬੇਅਦਬੀ ਦੇ ਮੁਲਜ਼ਮ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਣ ਤੋਂ ਐਂਬੂਲੈਂਸ ਡਰਾਈਵਰਾਂ ਨੇ ਕੀਤਾ ਇਨਕਾਰ - latest news punjab

ਮੋਰਿੰਡਾ ਬੇਅਦਬੀ ਕਾਂਡ ਦੇ ਮੁਲਜ਼ਮ ਦੀ ਤਬੀਅਤ ਵਿਗੜਣ ’ਤੇ ਉਸਨੂੰ ਪਹਿਲਾਂ ਜੇਲ੍ਹ ਦੇ ਡਾਕਟਰ ਨੇ ਵੇਖ਼ਿਆ ਜਿਸ ਮਗਰੋਂ ਉਸਨੂੰ ਸਿਵਲ ਹਸਪਤਾਲ ‘ਰੈਫ਼ਰ’ ਕੀਤਾ ਗਿਆ। ਇਲਾਜ ਦੌਰਾਨ ਜੱਸੀ ਦੀ ਮੌਤ ਹੋ ਗਈ, ਲਾਸ਼ ਨੂੰ ਪੋਸਟਮਾਰਟਮ ਦੇ ਲਈ ਪਟਿਆਲਾ ਵਿਖੇ ਲੈ ਕੇ ਰਵਾਨਾ ਹੋ ਗਈ

Ambulance drivers refuse to take dead body of blasphemy accused for post-mortem
Morinda Beadbi Case: ਬੇਅਦਬੀ ਦੇ ਦੋਸ਼ੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਣ ਤੋਂ ਐਂਬੂਲੈਂਸ ਡਰਾਈਵਰਾਂ ਨੇ ਕੀਤਾ ਇਨਕਾਰ
author img

By

Published : May 2, 2023, 5:36 PM IST

Morinda Beadbi Case: ਬੇਅਦਬੀ ਦੇ ਦੋਸ਼ੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਲਿਜਾਣ ਤੋਂ ਐਂਬੂਲੈਂਸ ਡਰਾਈਵਰਾਂ ਨੇ ਕੀਤਾ ਇਨਕਾਰ

ਮਾਨਸਾ : ਮੋਰਿੰਡਾ ਬੇਅਦਬੀ ਮਾਮਲੇ ਦੇ ਮੁਲਜ਼ਮ ਦੀ ਬੀਤੀ ਰਾਤ ਸਾਹ ਦੀ ਦਿੱਕਤ ਆਉਣ ਕਰਕੇ ਜੇਲ੍ਹ ਵਿਚ ਮੌਤ ਹੋ ਗਈ। ਜਿਸ ਤੋਂ ਬਾਅਦ ਗੁਰੂ ਪਿਆਰੀਆਂ ਸੰਗਤਾਂ ਨੇ ਕਿਹਾ ਕਿ ਉਸ ਨੂੰ ਪਾਪ ਦੀ ਸਜ਼ਾ ਮਿਲੀ ਹੈ, ਤਾਂ ਉਥੇ ਮ੍ਰਿਤਕ ਜਸਬੀਰ ਜੱਸੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਉਸ ਦੀ ਦੇਹ 'ਤੇ ਅਧਿਕਾਰ ਨਹੀਂ ਜਤਾਇਆ। ਉਧਰ ਵੱਡੀ ਗੱਲ ਇਹ ਵੀ ਸ੍ਹਾਮਣੇ ਆਈ ਹੈ ਕਿ ਪਟਿਆਲਾ ਦੇ ਸਰਕਾਰੀ ਹਸਪਤਾਲ ਪੋਸਟਮਾਰਟਮ ਕਰਵਾਉਣ ਲਈ ਲੈ ਕੇ ਜਾਣ ਨੂੰ ਕੋਈ ਵੀ ਐਂਬੂਲੈਂਸ ਡਰਾਈਵਰ ਤਿਆਰ ਨਹੀਂ ਹੋਇਆ।

ਪਰਿਵਾਰ ਨੇ ਨਹੀਂ ਜਤਾਇਆ ਲਾਸ਼ ਉੱਤੇ ਅਧਿਕਾਰ: ਦੱਸਣਯੋਗ ਹੈ ਕਿ ਪਹਿਲਾਂ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਵੇਰੇ ਤੋਂ ਹੀ ਮ੍ਰਿਤਕ ਦੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਪਰਿਵਾਰ ਦਾ ਕੋਈ ਵੀ ਮੈਂਬਰ ਲਾਸ਼ ਲੈਣ ਦੇ ਲਈ ਨਹੀਂ ਪਹੁੰਚਿਆ। ਹਸਪਤਾਲ ਸਟਾਫ਼ ਵੱਲੋਂ ਲਾਸ਼ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਤਾਂ ਉਦੋਂ ਪ੍ਰਾਈਵੇਟ ਐਂਬੂਲੈਂਸ ਜੂਨੀਅਰ ਨੇ ਵੀ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਲਾਸ਼ ਨੂੰ ਐਂਬੂਲੈਂਸ ਵਿਚ ਜਾਣ ਤੋਂ ਮਨਾ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਜਿਸ ਨੇ ਗੁਰੂ ਦੀ ਬੇਅਦਬੀ ਕੀਤੀ ਅਸੀਂ ਉਸ ਵਿਅਕਤੀ ਦੀ ਲਾਸ਼ ਨੂੰ ਵੀ ਹੱਥ ਨਹੀਂ ਲਗਾਵਾਂਗੇ। ਜੋ ਗੁਰੂ ਦਾ ਦੋਸ਼ੀ ਹੈ ਉਹ ਸਾਡਾ ਵੀ ਹੈ। ਇਸ ਦੇ ਨਾਲ ਹੀ ਯੂਨੀਅਨ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਉੱਤੇ ਰੋਕ ਸਖਤ ਕਾਨੂੰਨ ਤੋਂ ਬਾਅਦ ਹੀ ਲੱਗੇਗੀ।

ਇਹ ਵੀ ਪੜ੍ਹੋ : Goldy Brar Facebook Post: ਗੈਂਗਸਟਰ ਗੋਲਡੀ ਬਰਾੜ ਨੇ ਲਈ ਟਿੱਲੂ ਤਾਜਪੁਰੀਆ ਦੇ ਕਤਲ ਦੀ ਜ਼ਿੰਮੇਵਾਰੀ

ਐਂਬੂਲੈਂਸ ਯੂਨੀਅਨ ਨੇ ਕੀਤਾ ਲਾਸ਼ ਲੈਕੇ ਜਾਣ ਤੋਂ ਇਨਕਾਰ: ਉਥੇ ਯੂਨੀਅਨਾਂ ਦੇ ਇਨਕਾਰ ਤੋਂ ਬਾਅਦ ਪੁਲਿਸ ਵੱਲੋਂ ਜੇਲ੍ਹ ਦੀ ਸਰਕਾਰੀ ਐਂਬੂਲੈਂਸ ਮੰਗਵਾਈ ਗਈ ਜਿਸ ਤੋਂ ਬਾਅਦ ਹੁਣ ਮਾਨਸਾ ਪੁਲਿਸ ਪ੍ਰਸ਼ਾਸਨ ਮ੍ਰਿਤਕ ਦੀ ਲਾਸ਼ ਨੂੰ ਪਟਿਆਲਾ ਵਿਖੇ ਲੈ ਕੇ ਰਵਾਨਾ ਹੋ ਗਈ ਹੈ। ਉਧਰ ਮਾਨਸਾ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਦੀ ਬੇਸ਼ਕ ਮੋਤ ਹੋ ਗਈ ਹੈ, ਪਰ ਇਸ ਦੇ ਪਿੱਛੇ ਕਿਹੜੀਆਂ ਤਾਕਤਾਂ ਹਨ। ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਵਿਅਕਤੀ ਦਾ ਰਿਮਾਂਡ ਲੈ ਕੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇ।

ਤਬੀਅਤ ਵਿਗੜਣ ਕਾਰਨ ਹੋਈ ਮੌਤ: ਜ਼ਿਕਰਯੋਗ ਹੈ ਕਿ ਮੋਰਿੰਡਾ ਦੇ ਗੁਰੂਘਰ ਵਿੱਚ ਬੇਅਦਬੀ ਕਰਨ ਵਾਲੇ ਦੀ ਦੋਸ਼ੀ ਦੀ ਮਾਨਸਾ ਦੀ ਜੇਲ੍ਹ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਮਾਨਸਾ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਕਿਹਾ ਹੈ ਕਿ ਜੇਲ੍ਹ ਵਿੱਚ ਬੰਦ ਮੁਲਜ਼ਮ ਜਸਵੀਰ ਸਿੰਘ ਜੱਸੀ ਦੀ ਮੌਤ ਉਸਦੀ ਜੇਲ੍ਹ ਵਿੱਚ ਤਬੀਅਤ ਵਿਗੜਣ ਕਾਰਨ ਹੀ ਹੋਈ ਹੈ ਅਤੇ ਜੇਲ੍ਹ ਵਿੱਚ ਉਸਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਜਾਂ ਫ਼ਿਰ ਝੜਪ ਨਹੀਂ ਹੋਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.